ਜਲੰਧਰ:ਪੰਜਾਬ ਵਿੱਚ ਦਲਿਤ ਸੀਐਮ ਦਾ ਕਾਰਡ (dalit cm card) ਖੇਡ ਰਹੀਆਂ ਸਾਰੀਆਂ ਪਾਰਟੀਆਂ ਵਿੱਚ ਜਿੱਥੇ ਸਭ ਤੋਂ ਪਹਿਲੇ ਅਕਾਲੀ ਦਲ ਵੱਲੋਂ ਦਲਿਤ ਡਿਪਟੀ ਸੀਐਮ ਦੀ ਗੱਲ ਕੀਤੀ ਗਈ ਸੀ, ਉਸ ਤੋਂ ਬਾਅਦ ਕਾਂਗਰਸ ਵੱਲੋਂ ਪੰਜਾਬ ਨੂੰ ਭਾਵੇਂ ਕੁਝ ਦਿਨਾਂ ਲਈ ਹੀ ਸਹੀ ਪਰ ਇੱਕ ਦਲਿਤ ਸੀਐਮ ਦਿੱਤਾ ਗਿਆ , ਇਸ ਸਭ ਦੇ ਦੂਸਰੇ ਪਾਸੇ ਉਸ ਵੇਲੇ ਭਾਜਪਾ (punjab bjp news)ਵੱਲੋਂ ਵੀ ਇਹ ਗੱਲ ਕਹੀ ਗਈ ਕਿ ਪੰਜਾਬ ਵਿੱਚ ਜੇ ਭਾਜਪਾ ਸਰਕਾਰ ਆਉਂਦੀ ਹੈ ਤਾਂ ਉਨ੍ਹਾਂ ਦਾ ਸੀਐਮ ਚਿਹਰਾ ਦਲਿਤ ਹੋਵੇਗਾ (dalits are unhappy with bjp who talked about first dalit cm). ਪਰ ਹੁਣ ਜਦ ਸੀ ਐਮ ਚਿਹਰੇ ਦੀ ਗੱਲ ਸ਼ੁਰੂ ਹੋਈ ਤਾਂ ਕੱਲ੍ਹ ਪੰਜਾਬ ਦੇ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਸਾਫ ਕਰ ਦਿੱਤਾ ਕਿ ਪੰਜਾਬ ਵਿੱਚ ਹਾਲੇ ਭਾਜਪਾ ਦਾ ਸੀਐਮ ਚਿਹਰਾ ਹੀ ਸਾਹਮਣੇ ਨਹੀਂ ਆਇਆ ਤਾਂ ਕਿਸੇ ਜਾਤੀ ਵਿਸ਼ੇਸ਼ ਦੀ ਤਾਂ ਗੱਲ ਹੀ ਨਹੀਂ ਹੋ ਸਕਦੀ . ਗਜੇਂਦਰ ਸ਼ੇਖਾਵਤ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਅੰਦਰ ਦਲਿਤ ਸਮਾਜ ਵਿੱਚ ਕਾਫੀ ਨਾਰਾਜ਼ਗੀ ਹੈ ...
ਪੰਜਾਬ ਵਿੱਚ ਦੋਹਰੀ ਚਾਲ ਖੇਡ ਰਹੀ ਹੈ ਭਾਜਪਾ : ਦਲਿਤ ਮਹਾਂ ਸਭਾ ਪੰਜਾਬ
ਜਲੰਧਰ ਵਿਖੇ ਦਲਿਤ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਰਾਮ ਮੂਰਤੀ ਨੇ ਭਾਜਪਾ ਦੀ ਇਸ ਦੋਹਰੀ ਮਾਨਸਿਕਤਾ ਉੱਪਰ ਰੋਸ ਜਤਾਉਂਦੇ ਹੋਏ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਇਕ ਪਾਸੇ ਜਿਥੇ ਸਭ ਤੋਂ ਪਹਿਲੇ ਅਕਾਲੀ ਦਲ ਨੇ ਦਲਿਤ ਸੀਐਮ ਦੀ ਗੱਲ ਕੀਤੀ ਅਤੇ ਉਸ ਤੋਂ ਬਾਅਦ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇਕ ਕਦਮ ਹੋਰ ਅੱਗੇ ਵਧਾਇਆ , ਇਹੀ ਨਹੀਂ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਦਲਿਤ ਸੀਐਮ ਦੇ ਚਿਹਰੇ ਦੀ ਗੱਲ ਕੀਤੀ ਗਈ , ਪਰ ਹੁਣ ਭਾਰਤੀ ਜਨਤਾ ਪਾਰਟੀ ਆਪਣੀ ਇਸ ਗੱਲ ਤੋਂ ਮੁੱਕਰ ਗਈ ਹੈ . ਰਾਮ ਮੂਰਤੀ ਨੇ ਆਪਣੇ ਭਾਈਚਾਰੇ ਨੂੰ ਅਵਾਨ ਕਰਦੇ ਹੋਏ ਕਿਹਾ ਕਿ ਚੋਣਾਂ ਦੇ ਮੌਕੇ ਤੇ ਐਸੀਆਂ ਦੋਹਰੀ ਮਾਨਸਿਕਤਾ ਵਾਲੀਆਂ ਪਾਰਟੀਆਂ ਤੋਂ ਬਚ ਕੇ ਰਿਹਾ ਜਾਵੇ ਜਿਨ੍ਹਾਂ ਦੇ ਕਹਿਣ ਵਿੱਚ ਔਰ ਕਰਨ ਵਿਚ ਬਹੁਤ ਫ਼ਰਕ ਹੈ . ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਦੂਹਰੀ ਮਾਨਸਿਕਤਾ ਦਾ ਇੱਥੋਂ ਪਤਾ ਲੱਗਦਾ ਹੈ ਕਿ ਕਰੀਬ ਇਕ ਸਾਲ ਕਿਸਾਨ ਮੋਰਚਾ ਦਿੱਲੀ ਦੇ ਬਾਰਡਰਾਂ ਤੇ ਬੈਠਾ ਰਿਹਾ ਅਤੇ ਜਦ ਚੋਣਾਂ ਦਾ ਸਮਾਂ ਲਾਗੇ ਆਇਆ ਤਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸਾਨਾਂ ਦੇ ਹੱਕ ਵਿਚ ਐਲਾਨ ਕਰ ਦਿੱਤੇ ਗਏ .ਉਨ੍ਹਾਂ ਨੇ ਕਿਸਾਨਾਂ ਬਾਰੇ ਗੱਲ ਕਰਦੇ ਹੋਏ ਵੀ ਕਿਹਾ ਕਿ ਉਸ ਕਿਸਾਨ ਮੋਰਚੇ ਵਿੱਚ ਸੱਤ ਸੌ ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਹਾਲੇ ਤੱਕ ਲੋਕ ਭੁੱਲੇ ਨਹੀਂ।
ਪਹਿਲੇ ਦਲਿਤ ਦੀ ਗੱਲ ਕਹਿ ਕੇ ਮੁੱਕਰਨ ਵਾਲੀ ਭਾਜਪਾ ਨੂੰ ਅਕਾਲੀ ਦਲ ਨੇ ਵੀ ਘੇਰਿਆ
ਭਾਜਪਾ ਵੱਲੋਂ ਦਿੱਲੀ ਸੀਐਮ ਦੀ ਗੱਲ ਕਹਿ ਕੇ ਇਸ ਗੱਲ ਤੋਂ ਪਿੱਛੇ ਹਟਣ ਵਾਲੇ ਮਾਮਲੇ ਵਿਚ ਅਕਾਲੀ ਦਲ ਨੇ ਵੀ ਭਾਰਤੀ ਜਨਤਾ ਪਾਰਟੀ ਨੂੰ ਘੇਰਿਆ ਹੈ . ਅਕਾਲੀ ਦਲ ਦੇ ਪ੍ਰਵਕਤਾ ਗੁਰਦੇਵ ਸਿੰਘ ਭਾਟੀਆ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ਼ ਅਕਾਲੀ ਦਲ ਹੀ ਇਕ ਐਸੀ ਪਾਰਟੀ ਹੈ ਜਿਨ੍ਹਾਂ ਦੇ ਉਪ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾਂ ਦਲਿਤਾਂ ਨੂੰ ਆਪਣੇ ਨਾਲ ਲੈ ਕੇ ਚੱਲੇ . ਔਰ ਇਸੇ ਨਕਸ਼ੇ ਕਦਮ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਇਹ ਐਲਾਨ ਕੀਤਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦਾ ਡਿਪਟੀ ਸੀਐਮ ਇੱਕ ਦਲਿਤ ਹੋਵੇਗਾ . ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਨਾਈਟ ਵਾਚਮੈਨ ਦੇ ਤੌਰ ਤੇ ਸੀਐਮ ਦਾ ਅਹੁਦਾ ਦੇ ਦਿੱਤਾ. ਪਰ ਹੁਣ ਉਹੀ ਕਾਂਗਰਸ ਪੰਜਾਬ ਵਿਚ ਤਿੱਨ ਤਿੱਨ ਚਿਹਰਿਆਂ ਨੂੰ ਸਾਹਮਣੇ ਲਿਆਉਣ ਦੀ ਗੱਲ ਕਰ ਰਹੀ ਹੈ ਗੁਰਦੇਵ ਸਿੰਘ ਭਾਟੀਆ ਨੇ ਕਿਹਾ ਕਿ ਪੰਜਾਬ ਵਿੱਚ ਹਰ ਪਾਰਟੀ ਦਲਿਤ ਭਾਈਚਾਰੇ ਦਾ ਇਸਤੇਮਾਲ ਸਿਰਫ ਵੋਟਾਂ ਲਈ ਕਰਦੀ ਹੈ .
ਭਾਜਪਾ ਦੇ ਦਲਿਤ ਸੀਐਮ ਵਾਲੇ ਮੁੱਦੇ ਤੇ ਆਮ ਆਦਮੀ ਪਾਰਟੀ ਦਾ ਰੁਖ
ਕੱਲ੍ਹ ਜਦ ਪੰਜਾਬ ਦੇ ਭਾਜਪਾ ਚੋਣ ਪ੍ਰਭਾਰੀ ਗਜੇਂਦਰ ਸ਼ੇਖਾਵਤ ਨੇ ਪੰਜਾਬ ਵਿੱਚ ਭਾਜਪਾ ਵੱਲੋਂ ਦਲਿਤ ਜੀਐਮ ਦਿੱਤੇ ਜਾਣ ਵਾਲੇ ਮੁੱਦੇ ਤੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਸੀਐਮ ਪਾਰਟੀ ਹਾਈ ਕਮਾਨ ਵੱਲੋਂ ਪਾਰਟੀ ਦੇ ਨੇਤਾਵਾਂ ਨਾਲ ਸਲਾਹ ਕਰਕੇ ਘੋਸ਼ਿਤ ਕੀਤਾ ਜਾਏਗਾ . ਉਨ੍ਹਾਂ ਵੱਲੋਂ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਕਿ ਪਾਰਟੀ ਵੱਲੋਂ ਪੰਜਾਬ ਵਿੱਚ ਦਲਿਤ ਸੀਐਮ ਬਣਾਇਆ ਜਾਏਗਾ . ਇਸ ਗੱਲ ਤੇ ਆਮ ਆਦਮੀ ਪਾਰਟੀ ਵੀ ਭਾਜਪਾ ਨੂੰ ਘੇਰਦੀ ਹੋਈ ਨਜ਼ਰ ਆ ਰਹੀ ਹੈ . ਆਮ ਆਦਮੀ ਪਾਰਟੀ ਦੇ ਪ੍ਰਵਕਤਾ ਡਾ ਸੰਜੀਵ ਸ਼ਰਮਾ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਪਹਿਲੇ ਪੰਜਾਬ ਵਿੱਚ ਦਲਿਤ ਸੀਐਮ ਦੀ ਗੱਲ ਕੀਤੀ ਅਤੇ ਹੁਣ ਉਹ ਇਸ ਗੱਲ ਤੋਂ ਮੁੱਕਰ ਗਈ ਹੈ ਇਸ ਲਈ ਹੁਣ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਵੋਟ ਪਾਉਣ ਲਈ ਜੋਸ਼ ਦੇ ਨਾਲ ਨਾਲ ਪੂਰੇ ਹੋਸ਼ ਨਾਲ ਵੀ ਕੰਮ ਲੈਣਾ ਪਵੇਗਾ>
ਇਹ ਵੀ ਪੜ੍ਹੋ:ਵਿਧਾਨ ਸਭਾ ਚੋਣਾਂ 2022: ਮਨੀਸ਼ ਤਿਵਾੜੀ ਨੇ ਗਿਣਵਾਏ ਪੰਜਾਬ ਦੇ 5 ਅਹਿਮ ਮੁੱਦੇ, ਜੋ ਚੋਣਾਂ ਵਿੱਚੋਂ ਗਾਇਬ ਨੇ