ਜਲੰਧਰ:ਪੰਜਾਬ ਵਿੱਚ ਸਿਹਤ ਵਿਵਸਥਾ ਤੇ ਆਮ ਆਦਮੀ ਪਾਰਟੀ (Aam Aadmi Party)ਵੱਲੋਂ ਸਵਾਲ ਉਠਾਏ ਗਏ ਸਨ। ਜਿਸ ਦੇ ਜਵਾਬ ਦਿੰਦੇ ਹੋਏ ਡਿਪਟੀ ਸੀਐਮ ਓਪੀ ਸੋਨੀ (Deputy CM OP Soni) ਵੱਲੋਂ ਦਾਅਵਾ ਕੀਤਾ ਗਿਆ ਕਿ ਜਿਸ ਸਮੇਂ ਦੇਸ਼ ਵਿੱਚ ਕੋਰੋਨਾ ਦੀ ਮਾਰ ਤੇਜ਼ ਸੀ ਤਾਂ ਉਦੋਂ ਦਿੱਲੀ ਤੋਂ ਲੋਕ ਭੱਜ-ਭੱਜ ਕੇ ਪੰਜਾਬ ਇਲਾਜ ਲਈ ਆ ਰਹੇ ਸਨ। ਇਸ ਤੋਂ ਆਮ ਆਦਮੀ ਪਾਰਟੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਹੜੇ ਸੂਬੇ ਦੀ ਸਿਹਤ ਵਿਵਸਥਾ ਸਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿਚ ਸਿਹਤ ਕੇਂਦਰਾਂ ਦੀ ਅਸਲ ਸਥਿਤੀ ਓਪੀ ਸੋਨੀ ਨੂੰ ਜਾਣਨ ਦੀ ਲੋੜ ਹੈ 50 ਫੀਸਦ ਤੋਂ ਵੱਧ ਪੀਐੱਚਸੀ ਗਰੇਡਿੰਗ ਦੇ ਯੋਗ ਵੀ ਨਹੀਂ ਹਨ। ਪੇਂਡੂ ਖੇਤਰ ਵਿੱਚ 700 ਤੋਂ ਵੱਧ ਪ੍ਰਾਇਮਰੀ ਹੈਲਥ ਸੈਂਟਰ ਦੀ ਲੋੜ ਹੈ ਜਦਕਿ ਮੌਜੂਦਾ ਸਮੇਂ 400 ਤੋਂ ਵੀ ਘੱਟ ਹਨ।
ਚੋਣਾਂ ਤੋਂ ਪਹਿਲਾਂ ਸਾਰੇ ਵਿਕਾਸ ਕਾਰਜ ਪੂਰੇ ਕੀਤੇ ਜਾਣਗੇ: ਓਪੀ ਸੋਨੀ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਸੰਪਰਕ ਵਿੱਚ ਕਾਂਗਰਸ ਦੇ ਚਾਰ ਮੰਤਰੀ ਹਨ ਪਰ ਉਨ੍ਹਾਂ ਤੇ ਰੇਤ ਮਾਫੀਆ ਦੇ ਇਲਜ਼ਾਮ ਲੱਗੇ ਹੋਏ ਹਨ। ਇਸੇ ਲਈ ਆਮ ਆਦਮੀ ਪਾਰਟੀ ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਇਸ ਦੇ ਜਵਾਬ ਦਿੰਦੇ ਹੋਏ ਡਿਪਟੀ ਸੀਐਮ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਖਿਲਾਰਾ ਪਿਆ ਹੋਇਆ ਹੈ ਉਨ੍ਹਾਂ ਦੀ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ ਆਮ ਆਦਮੀ ਪਾਰਟੀ ਵਾਲੇ ਝੂਠਾ ਪ੍ਰਚਾਰ ਨਾ ਕਰਨ ਬੇਅਦਬੀ ਅਤੇ ਡਰੱਗ ਮਾਮਲੇ ਤੇ ਡਿਪਟੀ ਸੀਐਮ ਓਪੀ ਸੋਨੀ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਜਿਹੜਾ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ। ਮੰਤਰੀ ਨੇ ਕਿਹਾ ਕਿ ਸਰਕਾਰ ਦੋ ਤੋਂ ਚਾਰ ਦਿਨਾਂ ਵਿੱਚ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸਵੀਕਾਰ ਕਰੇਗੀ ਉਪ ਮੁੱਖ ਮੰਤਰੀ ਓਪੀ ਸੋਨੀ ਜਲੰਧਰ ਦੇ ਵਿਚ ਚੱਲ ਰਹੇ ਡਿਵੈੱਲਪਮੈਂਟ ਵਰਕ ਦਾ ਜਾਇਜ਼ਾ ਲੈਣ ਵਾਸਤੇ ਉਚੇਚੇ ਤੌਰ ਤੇ ਜਲੰਧਰ ਪਹੁੰਚੇ। ਜਿੱਥੇ ਉਨ੍ਹਾਂ ਨੇ ਸ਼ਹਿਰ ਦੇ ਸਾਰੇ ਉੱਚ ਅਫ਼ਸਰਾਂ ਦੇ ਨਾਲ ਮੀਟਿੰਗ ਕੀਤੀ। ਜਿਸ ਵਿਚ ਨਗਰ ਨਿਗਮ ਹੈਲਥ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਸ਼ਾਮਲ ਹੋਏ।ਉਪ ਮੁੱਖ ਮੰਤਰੀ ਓ ਪੀ ਸੋਨੀ ਨੇ ਕਿਹਾ ਕੀ ਜ਼ਿਲ੍ਹੇ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਚੱਲਦੇ ਹਨ। ਉਨ੍ਹਾਂ ਨੂੰ ਜਲਦੀ ਪੂਰਾ ਕਰ ਲਿਆ ਜਾਏਗਾ ਅਤੇ ਜਿਹੜੇ ਰਹਿ ਜਾਣਗੇ ਉਨ੍ਹਾਂ ਨੂੰ ਵੀ ਬਾਅਦ ਵਿੱਚ ਪੂਰਾ ਕੀਤਾ ਜਾਏਗਾ।
ਇਹ ਵੀ ਪੜੋ:ਦੁਕਾਨਦਾਰ ਦਾ ਕਾਤਲ ASI ਗ੍ਰਿਫ਼ਤਾਰ