ਜਲੰਧਰ: ਪੰਜਾਬ ਵਿੱਚ 14 ਫਰਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਦੇ ਉਮੀਦਵਾਰਾਂ ਵੱਲੋਂ ਜ਼ੋਰਾਂ ’ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਅਸੀਂ ਤੁਹਾਨੂੰ ਇੱਕ ਇਹੋ ਜਿਹੇ ਸ਼ਖ਼ਸ ਨਾਲ ਮਿਲਵਾਉਂਦੇ ਹਾਂ ਜੋ ਬਿਨਾ ਚੋਣਾਂ ਲੜੇ ਸਿਰਫ਼ ਆਪਣੇ ਪਾਰਟੀ ਲਈ ਨਿਵੇਕਲੇ ਢੰਗ ਨਾਲ ਪ੍ਰਚਾਰ ਕਰ ਰਿਹਾ ਹੈ।
ਫਿਲੌਰ ਦੀਆਂ ਸੜਕਾਂ ’ਤੇ ਆਪਣੀ ਸਕੂਟਰੀ ਤੇ ਪ੍ਰਚਾਰ ਕਰ ਰਹੇ ਬਾਬੇ ਦਾ ਨਾਂ ਸੰਤੋਖ ਸਿੰਘ ਹੈ, ਜੋ ਸ਼ਹਿਰ-ਸ਼ਹਿਰ ਜਾ ਆਮ ਆਮਦੀ ਪਾਰਟੀ ਲਈ ਪ੍ਰਚਾਰ ਕਰ ਰਿਹਾ ਹੈ। ਸੰਤੋਖ ਸਿੰਘ ਸਾਬਕਾ ਫੌਜੀ ਹੈ ਜੋ ਕਿ ਲੋਕਾਂ ਦੀ ਸੇਵਾ ’ਚ ਲੱਗਾ ਹੋਇਆ ਹੈ। ਸੰਤੋਖ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਜੋ ਦਿੱਲੀ ’ਚ ਕੰਮ ਕੀਤੇ ਹਨ ਉਸ ਤੋਂ ਉਹ ਖੁਸ਼ ਹੈ ’ਤੇ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ।