ਹੁਸ਼ਿਆਰਪੁਰ: ਤਿੰਨ ਥਾਣਿਆਂ ਦੀ ਪੁਲਿਸ ਵਲੋਂ ਡੀਐਸਪੀ ਦੀ ਅਗਵਾਈ ਹੇਠ ਦੋ ਘੰਟੇ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਗਿਆ। ਡੀਐਸਪੀ ਦਲਜੀਤ ਸਿੰਘ ਖ਼ੱਖ ਨੇ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅਤੇ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਸ਼ਹਿਰਾਂ ਅਤੇ ਪਿੰਡਾਂ ਵਿਚ ਅਣਸੁਖ਼ਾਵੀਆਂ ਘਟਨਾਵਾਂ ਨੂੰ ਰੋਕਣ ਲਈ (Flag march in Hoshiarpur) ਤਿੰਨ ਥਾਣਿਆਂ ਦੀ ਪੁਲਿਸ ਨੇ ਸ਼ਹਿਰ ਵਿਚ ਦੋ ਘੰਟੇ ਫਲੈਗ ਮਾਰਚ ਕੀਤਾ। ਸ਼ੱਕੀ ਵਾਹਨਾਂ ਦੀ ਤਲਾਸ਼ੀ ਵੀ ਲਈ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਮੁੱਖ਼ ਚੌਂਕ ਵਿਚ ਜਦੋਂ ਪੁਲਿਸ ਦੇ ਜਵਾਨ ਵੱਡੀ ਗਿਣਤੀ ਵਿਚ ਇੱਕਠੇ ਹੋਏ ਤਾਂ ਇੱਕ ਵਾਰ ਸ਼ਹਿਰ ਵਾਸੀ ਵੀ ਸਹਿਮ ਗਏ, ਪਰ ਪੁਲਿਸ ਦੀ ਅਗਵਾਈ ਕਰ ਰਹੇ ਡੀਐਸਪੀ ਦਲਜੀਤ ਸਿੰਘ ਖ਼ੱਖ ਨੇ ਸ਼ਹਿਰ ਵਾਸੀਆਂ ਦੀ ਦੁਵਿਧਾ ਖ਼ਤਮ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜੁਰਮ ਅਤੇ ਅਣਸੁਖ਼ਾਵੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਦੇ ਡੀਜੀਪੀ ਵਲੋਂ ਸੂਬੇ ਦੇ ਹਰ ਛੋਟੇ ਅਤੇ ਵੱਡੇ ਸ਼ਹਿਰ ਵਿਚ ਪੁਲਿਸ ਵਲੋਂ ਰੋਜਾਨਾ ਹੀ ਫਲੈਗ ਮਾਰਚ ਕਰਨ ਅਤੇ ਸ਼ੱਕੀ ਵਿਅਕਤੀਆਂ 'ਤੇ ਸ਼ਿਕੰਜਾ ਕੱਸਣ ਦੀ ਨੀਤੀ ਤਹਿਤ ਇਸ ਤਰਾਂ ਦੇ ਮਾਰਚ ਲਗਾਤਾਰ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਦੂਜੇ ਸੂਬਿਆਂ ਨਾਲ ਲੱਗਦੇ ਜਿਲ੍ਹਿਆਂ ਦੇ ਸਰਹੱਦੀ ਖ਼ੇਤਰਾਂ ਵਿਚ ਤਾਂ ਹੋਰ ਵੀ ਮੁਸਤੈਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਇੱਕ ਥਾਂ 'ਤੇ ਖ਼ੜੇ ਵਾਹਨ, ਬਿਨ੍ਹਾਂ ਨੰਬਰੀ ਵਾਹਨ ਸਮੇਤ ਟਰੈਫ਼ਿਕ ਨਿਯਮਾਂ ਨੂੰ ਤੋੜਨ ਵਾਲਿਆਂ ਵਿਰੁੱਧ ਪੁਲਿਸ ਵਲੋਂ ਕਿਸੇ ਵੀ ਕਿਸਮ ਦੀ ਰਿਾਇਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਅਤੇ ਸ਼ਹਿਰ ਕੌਂਸਲਰਾਂ ਤੇ ਹੋਰ ਮੋਹਤਬਾਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਗ਼ਲਤ ਵਿਅਕਤੀ ਦੀ ਸਿਫ਼ਾਰਸ਼ਿ ਨਾ ਕਰਨ ਅਤੇ ਪੁਲਿਸ ਨੂੰ ਨਸ਼ਾ ਵੇਚਣ ਵਾਲੇ ਜਾਂ ਸ਼ੱਕੀ ਵਿਅਕਤੀਆਂ ਦੀ ਤੁੰਰਤ ਸੂਚਨਾ ਦੇਣ, ਤਾਂ ਜੋ ਪੁਲਿਸ ਸਮੇਂ 'ਤੇ ਉਨ੍ਹਾਂ ਦੇ ਜਾਨ ਮਾਲ ਦੀ ਰਾਖ਼ੀ ਕਰ ਸਕੇ ਤੇ ਦੋਸ਼ੀਆਂ ਉੱਤੇ ਕਾਰਵਾਈ ਕਰ ਸਕੇ।
ਇਹ ਵੀ ਪੜ੍ਹੋ: ਮੀਤ ਹੇਅਰ ਨੇ ਆਪਣੇ ਹਲਕੇ ਵਿੱਚ ਚੱਲ ਰਹੀਆਂ ਖੇਡਾਂ ਵਿੱਚ ਕੀਤੀ ਸ਼ਿਰਕਤ, ਖੇਡ ਪ੍ਰਬੰਧਾਂ ਉੱਤੇ ਉਠ ਰਹੇ ਸਵਾਲਾਂ ਦਾ ਦਿੱਤਾ ਜਵਾਬ