ਹੁਸ਼ਿਆਰਪੁਰ: ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਸੋਹਣ ਸਿੰਘ ਠੰਡਲ ਨੇ ਦਿੱਲੀ ਤੋਂ ਕਟੜਾ ਜਾਣ ਵਾਲੀ ਮੁੱਖ ਸੜਕ ਨੂੰ ਪੰਜਾਬ ਦੇ ਧਾਰਮਿਕ ਸਥਾਨਾਂ ਨਾਲ ਜੋੜਨ 'ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ ਹੈ। ਸੋਹਣ ਸਿੰਘ ਠੰਡਲ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ। ਇਸ ਬਾਰੇ ਉਨ੍ਹਾਂ ਨਿਤਿਨ ਗਡਕਰੀ ਅੱਗੇ ਅਪੀਲ ਕੀਤੀ ਹੈ, ਕਿ ਜਲਦੀ ਹੀ ਇਸ ਦੀ ਮੁਰੰਮਤ ਦਾ ਕੰਮ ਕਰਵਾਇਆ ਜਾਵੇ।
ਠੰਡਲ ਨੇ ਕਿਹਾ ਕਿ ਪੰਜਾਬ ਵਿੱਚ ਦੋ ਮਾਰਗੀ, ਚਾਰ ਮਾਰਗੀ, ਛੇ ਮਾਰਗੀ ਅਤੇ ਫਲਾਈਓਵਰ ਸੜਕਾਂ ਅਤੇ ਜਿੰਨੇ ਵੀ ਵੱਡੇ ਪੰਜਾਬ ਵਿੱਚ ਬ੍ਰਿਜ ਬਣੇ ਹਨ, ਉਨ੍ਹਾਂ ਲਈ ਉਨ੍ਹਾਂ ਨੇ ਬਹੁਤ ਜ਼ਿਆਦਾ ਕੰਮ ਕਰਵਾਇਆ ਹੈ। ਉਨ੍ਹਾਂ ਨੇ ਲਗਭਗ 40 ਹਜ਼ਾਰ ਕਰੋੜ ਰੁਪਏ ਦੇ ਕੇ ਪੰਜਾਬ ਦੇ ਵੱਡੇ ਪ੍ਰਾਜੈਕਟਾਂ ਨੂੰ ਪੂਰਾ ਕਰਵਾਇਆ ਹੈ। ਸੋਹਣ ਸਿੰਘ ਨੇ ਕਿਹਾ ਕਿ ਦਿੱਲੀ ਤੋਂ ਕੱਟੜਾ ਸਾਹਿਬ ਤੱਕ ਜੋ ਸੜਕ ਬਣੀ ਸੀ, ਉਸ ਵਿੱਚ ਇੱਕ ਸਪੈਸ਼ਲ ਸੜਕ ਦੇ ਕੇ ਉਸ ਮਾਰਗ ਨੂੰ ਅੰਮ੍ਰਿਤਸਰ ਨਾਲ ਜੋੜਿਆ ਹੈ। ਇਸ ਸੜਕ ਮਾਰਗ ਨਾਲ ਕਈ ਧਾਰਮਿਕ ਸਥਾਨ ਜੁੜ ਗਏ ਹਨ।