ਹੁਸ਼ਿਆਰਪੁਰ : ਪੰਜਾਬ ਵਿੱਚ 1 ਅਕਤੂਬਰ ਤੋਂ ਝੋਨੇ ਦੀ ਫਸਲ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਹੁਸ਼ਿਆਰਪੁਰ ਅਨਾਜ ਮੰਡੀ ਵਿੱਚ ਝੋਨੇ ਦੀ ਫਸਲ ਵੇਚਣ ਆਏ ਕਿਸਾਨਾਂ ਨੇ ਝੋਨੇ ਦੀ ਫਸਲ 'ਚ ਨਮੀ ਹੋਣ ਕਾਰਨ ਘੱਟ ਰੇਟ ਮਿਲਣ ਦੀ ਗੱਲ ਆਖੀ ਹੈ।
ਕਿਸਾਨਾਂ ਨੇ ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀਆਂ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਘਰੋਂ ਝੋਨੇ ਦੀ ਫਸਲ ਸੁੱਕਾ ਕੇ ਲਿਆਏ ਹਨ ਪਰ ਅਨਾਜ ਮੰਡੀ ਪਹੁੰਚ ਕੇ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਸਲ ਸੁੱਕੀ ਹੋਣ ਦੇ ਬਾਵਜ਼ੂਦ ਚੈਕਿੰਗ ਮਸ਼ੀਨਾਂ ਉਸ ਵਿੱਚ ਨਮੀ ਦੱਸਦੀ ਹੈ। ਇਸ ਕਾਰਨ ਉਹ ਬੇਹਦ ਪਰੇਸ਼ਾਨ ਹਨ।
ਇਹ ਵੀ ਪੜ੍ਹੋ :ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁਜੇ ਖੇਡ ਮੰਤਰੀ
ਦੂਜੇ ਪਾਸੇ ਆੜ੍ਹਤੀਆਂ ਅਤੇ ਠੇਕੇਦਾਰਾਂ ਵੱਲੋਂ ਸਹੀ ਬਰਦਾਨਾ ਅਤੇ ਟਰਾਂਸਪੋਟ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਲਿਆਂਦੀ ਗਈ ਫਸਲ ਵਿੱਚ ਨਮੀ ਦੀ ਮਾਤਰਾ ਹੋਣ 'ਤੇ ਹੀ ਮਸ਼ੀਨ ਨਮੀ ਵਿਖਾਉਂਦੀ ਹੈ।