ਹੁਸ਼ਿਆਰਪੁਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ(Chief Minister Charanjit Singh Channi) ਦੀ ਅਗਵਾਈ ਵਾਲੀ ਪੰਜਾਬ ਸਰਕਾਰ(Government of Punjab) ਵੱਲੋਂ ਘਰੇਲੂ ਬਿਜਲੀ ਦਰਾਂ ਵਿੱਚ ਵੱਡੀ ਕਟੌਤੀ ਤੇ ਸਰਕਾਰੀ ਮੁਲਾਜ਼ਮਾਂ ਦੇ ਡੀ.ਏ ਵਿੱਚ 11 ਫੀਸਦੀ ਵਾਧਾ ਕਰਨ ਦੇ ਐਲਾਨ ਕਰਨ ਤੇ ਹਲਕਾ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ(Constituency Chabbewal MLA Dr. Raj Kumar) ਅਤੇ ਕਾਂਗਰਸੀ ਵਰਕਰਾਂ ਨੇ ਖੁਸ਼ੀ ਮਨਾਈ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆਂ ਪੈਦਲ ਮਾਰਚ ਕੱਢਿਆ।
ਚੱਬੇਵਾਲ ਦਫ਼ਤਰ ਵਿਖੇ ਡਾ.ਰਾਜ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਾਂਗਰਸੀ ਆਗੂਆਂ ਨੇ ਲੱਡੂ ਵੰਡ ਕੇ ਖੁਸ਼ੀ ਜਾਹਿਰ ਕੀਤੀ। ਇਸ ਮੌਕੇ 'ਤੇ ਕਾਂਗਰਸ ਦਫ਼ਤਰ ਚੱਬੇਵਾਲ ਵਿਖੇ ਡਾ.ਰਾਜ ਕੁਮਾਰ ਅਤੇ ਉਹਨਾਂ ਦੇ ਸਾਥੀਆਂ ਨੇ ਗਰੀਬਾਂ ਦੇ ਬਕਾਇਆ ਬਿੱਲ ਮਾਫ਼ ਕਰਨ ਵਾਲੇ ਫਾਰਮ ਵੀ ਭਰੇ ਅਤੇ ਇੱਥੇ ਜਿਲ੍ਹਾ ਪ੍ਰੀਸ਼ਦ ਮੈਂਬਰ, ਸੰਮਤੀ ਮੈਂਬਰ, ਸਰਪੰਚ, ਪੰਚ, ਲੰਬੜਦਾਰ ਆਦਿ ਮੌਜੂਦ ਸਨ।
ਡਾ.ਰਾਜ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਗਏ ਐਲਾਨ ਨੂੰ ਇਤਿਹਾਸਿਕ ਕਰਾਰ ਦਿੰਦੇ ਹੋਏ ਕਿਹਾ ਕਿ ਪਹਿਲਾਂ 2 ਕਿਲੋਵਾਟ ਵਾਲੇ ਸਾਰੇ ਖਪਤਕਾਰਾਂ ਦੇ ਬਿਜਲੀ ਦੇ ਬਕਾਏ ਮਾਫ਼ ਕੀਤੇ ਜਾਣ 'ਤੇ ਅਤੇ ਹੁਣ ਸਰਕਾਰੀ ਮੁਲਾਜਮਾਂ ਦੇ ਡੀਏ(DA of government employees) ਵਿੱਚ 11 ਫੀਸਦੀ ਵਾਧਾ ਕਰਨ ਨਾਲ ਆਮ ਆਦਮੀ ਨੂੰ ਰਾਹਤ ਦਿੰਦੇ ਹੋਏ ਘਰੇਲੂ ਬਿਜਲੀ ਦਰਾਂ ਵਿੱਚ ਵੱਡੀ ਕਟੌਤੀ ਕਰਨ ਤੇ ਉਹ ਕਾਂਗਰਸ ਸਰਕਾਰ ਦਾ ਧੰਨਵਾਦ ਕਰਦੇ ਹਨ।
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 7 ਕਿਲੋਵਾਟ ਤੱਕ ਤਿੰਨ ਰੁਪਏ ਪ੍ਰਤੀ ਯੂਨਿਟ ਘੱਟ ਕਰ ਦਿੱਤਾ ਹੈ ਤੇ 100 ਯੂਨਿਟ ਤੱਕ ਦੇ ਰੇਟ 1.19 ਪੈਸੇ ਹੋਵੇਗਾ। ਜਿਸ ਨਾਲ ਗਰੀਬ ਪਰਿਵਾਰਾਂ ਨੂੰ ਬਹੁਤ ਸਾਰਾ ਲਾਭ ਪਹੁੰਚੇਗਾ।
ਕਿਉਂਕਿ ਉਹਨਾਂ ਦੇ ਬਿਜਲੀ(Electricity) ਦੇ ਬਿੱਲ ਲਗਪਗ ਇੱਕ ਚੌਥਾਈ ਰਹਿ ਜਾਣਗੇ। ਡਾ.ਰਾਜ ਨੇ ਅੱਗੇ ਦੱਸਿਆ ਕਿ ਕਾਂਗਰਸ ਸਰਕਾਰ ਆਪਣਾ ਹਰ ਵਾਅਦਾ ਪੂਰਾ ਕਰ ਰਹੀ ਹੈ ਤੇ ਲੋਕ ਆਸਮੰਦ ਹਨ, ਕਿ ਉਹਨਾਂ ਨੂੰ ਸਸਤੀ ਬਿਜਲੀ ਮਿਲੇਗੀ ਤੇ ਕਾਂਗਰਸ ਸਰਕਾਰ ਆਪਣਾ ਹਰ ਵਾਅਦਾ ਪੂਰਾ ਕਰ ਲੋਕਾਂ ਦੁਆਰਾ ਜਤਾਏ ਗਏ, ਵਿਸ਼ਵਾਸ ਨੂੰ ਬਣਾਈ ਰੱਖੇਗੀ।
ਇਹ ਵੀ ਪੜ੍ਹੋ:ਕੈਦੀ ਦੀ ਪਿੱਠ 'ਤੇ ਲਿਖਿਆ ਅੱਤਵਾਦੀ, ਪੁੱਜਿਆ ਅਦਾਲਤ