ਹੁਸ਼ਿਆਰਪੁਰ: ਦੁਨੀਆ ਵਿੱਚ ਅਜਿਹੇ ਬਹੁਤ ਸਾਰੇ ਇਨਸਾਨ ਹਨ ਜਿਨ੍ਹਾਂ ਵਿੱਚ ਕੁਝ ਵੱਖ ਕਰਨ ਦੀ ਤਮੰਨਾ ਹੁੰਦੀ ਹੈ। ਇਨ੍ਹਾਂ ਵਿੱਚੋ ਇੱਕ ਸਤਿਆਪਾਲ ਭੰਡਾਰੀ ਸਨ। ਇਨ੍ਹਾਂ ਆਪਣੀ ਪੂਰੀ ਜ਼ਿੰਦਗੀ ਸਿੱਕੇ ਇਕੱਠਾ ਕਰਨ ਵਿੱਚ ਲਗਾ ਦਿਤੀ ਇਥੇ ਤੱਕ ਉਨ੍ਹਾਂ ਨੇ ਸਿੱਕੇਆ ਦੇ ਨਾਲ ਨਾਲ ਅਨੇਕਾਂ ਪ੍ਰਕਾਰ ਦੀਆਂ ਡਾਕ ਟਿਕਟਾਂ ਅਤੇ ਪੁਰਾਤਨ ਸਮੇ ਦੇ ਭਾਂਡੇ ਇਕੱਠੇ ਕੀਤੇ ਹੋਏ ਹਨ। ਜੋ ਅੱਜ ਉਨ੍ਹਾਂ ਦੇ ਘਰ ਦੀ ਸ਼ੋਭਾ ਬਣੇ ਹਨ।
ਬੇਸ਼ਕ ਅੱਜ ਸਤਿਆਪਾਲ ਭੰਡਾਰੀ ਇਸ ਦੁਨੀਆ ਵਿਚ ਨਹੀਂ ਰਹੇ ਲੇਕਿਨ ਅਜੇ ਵੀ ਉਨ੍ਹਾਂ ਵਲੋਂ ਇਕੱਠੇ ਕੀਤੇ ਗਏ ਅਣਮੂਲੇ ਸਿੱਕੇ, ਡਾਕ ਟਿਕਟਾਂ ਅਤੇ ਭਾਂਡੇ ਸੰਭਾਲੇ ਹੋਏ ਹਨ। ਸਤਿਆਪਾਲ ਭੰਡਾਰੀ ਨੂੰ 20 ਸਾਲ ਦੀ ਉਮਰ ਤੋਂ ਹੀ ਪੁਰਾਣੀਆਂ ਚੀਜ਼ਾ ਇਕੱਠੀਆਂ ਕਾਰਨ ਦਾ ਸ਼ੌਂਕ ਪੈਦਾ ਹੋ ਗਿਆ ਸੀ। ਇਸ ਦੇ ਚਲਦੇ ਉਨ੍ਹਾਂ ਨੂੰ ਕਈ ਵਾਰ ਆਪਣੇ ਪਰਿਵਾਰ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਉਨ੍ਹਾਂ ਨੇ ਆਪਣੇ ਇਸ ਜਨੂੰਨ ਨੂੰ ਆਪਣੀ ਅੰਤਿਮ ਸਾਹ ਤੱਕ ਬਣਾ ਕੇ ਰੱਖਿਆ ਜਿਸ ਦੀ ਜਿੰਦਾ ਮਿਸਾਲ ਅੱਜ ਵੀ ਉਨ੍ਹਾਂ ਦੇ ਪਰਿਵਾਰ ਨੇ ਸਾਂਭੀ ਹੋਈ ਹੈ।
ਕੌਣ ਹੈ ਸਤਿਆਪਾਲ ਭੰਡਾਰੀ
ਬਤੌਰ ਇੱਕ ਅਧਿਆਪਕ ਦੇ ਰੂਪ ਵਿੱਚ ਸੇਵਾ ਮੁਕਤ ਹੋਏ ਪ੍ਰਿੰਸੀਪਲ ਸਤਿਆਪਾਲ ਭੰਡਾਰੀ ਦਾ ਜਨਮ 1926 ਨੂੰ ਗੁਰਦਾਸਪੁਰ ਵਿੱਚ ਹੋਇਆ ਸੀ, ਆਪਣੀ ਸਿੱਖਿਆ ਪੂਰੀ ਹੋਣ ਤੋਂ ਬਾਅਦ ਉਹ ਬਤੌਰ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਤੇ ਉਨ੍ਹਾਂ ਦੀ ਮੌਤ 2014 ਵਿੱਚ ਹੋਈ।
ਜੋ ਇੰਗਲਿਸ਼ ਉਰਦੂ ਵੀ ਇਤਿਹਾਸ ਦਾ ਗਿਆਨ ਚੰਗੀ ਤਰਾਂ ਰੱਖਦੇ ਸੀ। ਉਨ੍ਹਾਂ ਨੇ 20 ਸਾਲ ਦੀ ਉਮਰ ਤੋਂ ਹੀ ਪੁਰਾਣੀਆਂ ਚੀਜ਼ਾ ਇਕੱਠੀਆਂ ਕਾਰਨ ਦਾ ਸ਼ੌਂਕ ਪੈਦਾ ਹੋ ਗਿਆ ਸੀ। ਜਦ ਕਿ ਉਨ੍ਹਾਂ ਨੂੰ ਕਈ ਬਾਰ ਆਪਣੇ ਪਰਿਵਾਰ ਵਲੋਂ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ।
ਪ੍ਰਿੰਸੀਪਲ ਭੰਡਾਰੀ ਨੇ ਈਸਟ ਇੰਡੀਆ ਕੰਪਨੀ, ਇੰਡੀਆ ਕਰੰਸੀ ਦੇ ਨਾਲ ਅਣਗਿਣਤ ਕਿਸਮ ਦੇ ਸਿੱਕੇ ਜਿਸ ਵਿੱਚ ਪੰਚਮਾਰ ਸਿੱਕੇ, ਮੁਗਲਕਾਲ, ਗੁਪੂਕਾਲ, ਮੋਰੀਆਕਾਲ ਦੇ ਇਲਾਵਾ ਭਾਰਤ ਦੇ ਅਲਗ-ਅਲਗ ਰਾਜ ਦੇ ਰਾਜਾਂ ਮਹਾਰਾਜਾ ਵੱਲੋਂ ਚਲਾਈ ਗਈ। ਕਰੰਸੀ ਦੇ ਅਣਗਿਣਤ ਸਿੱਕੇ ਜਿਸ ਵਿੱਚ ਸੋਨਾ, ਚਾਂਦੀ, ਤੰਮਬਾ, ਜਿਸਤ ਅਤੇ ਮਿਤੀ ਦੀਆਂ ਮੋਹਰਾ ਮੌਜੂਦ ਹਨ। ਇਸ ਦੀ ਗਿਣਤੀ ਹਜ਼ਾਰਾਂ ਵਿੱਚ ਹੈ, ਜੋ ਆਜ਼ਾਦੀ ਤੋਂ ਪਹਿਲੇ ਦੇ ਹਨ।