ETV Bharat / city

ਪਰਿਵਾਰ ਵਾਦ ਉੱਤੇ ਪਹਿਰਾ ਦੇ ਰਹੀ ਕਾਂਗਰਸ ਸਰਕਾਰ! - gurdaspur news

ਕੈਪਟਨ ਸਰਕਾਰ ਦੇ ਵਜ਼ੀਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਪੁੱਤਰ ਰਵੀਨੰਦਨ ਸਿੰਘ ਬਾਜਵਾ ਨੂੰ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਆਸ਼ਾ ਰਾਣੀ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ ਹੈ।

ਫ਼ੋਟੋ
author img

By

Published : Sep 13, 2019, 8:24 PM IST

ਗੁਰਦਾਸਪੁਰ: ਅੰਨ੍ਹਾ ਵੰਡੇ ਰੋੜਿਆਂ ਮੁੜ-ਮੁੜ ਆਪਣਿਆਂ ਨੂੰ। ਪੰਜਾਬੀ ਦੀ ਇਹ ਕਹਾਵਤ ਕਾਂਗਰਸ ਸਰਕਾਰ 'ਤੇ ਪੂਰੀ ਤਰ੍ਹਾਂ ਢੁਕਵੀਂ ਬੈਠਦੀ ਹੈ। ਕਾਂਗਰਸ ਸਰਕਾਰ 'ਚ ਪਰਿਵਾਰ ਵਾਦ ਪੂਰੀ ਤਰ੍ਹਾਂ ਜ਼ੋਰ ਫੜ ਰਿਹਾ ਹੈ। ਚੋਣਾਂ ਤੋਂ ਪਹਿਲਾ ਕਾਂਗਰਸ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਪਾਰਟੀ ਨਾਲ ਜੁੜੇ ਕਿਸੀ ਵੀ ਵਿਅਕਤੀ ਦੇ ਪਰਿਵਾਰ ਨੂੰ ਇੱਕ ਅਹੁਦੇ ਤੋਂ ਜ਼ਿਆਦਾ ਜਾਂ ਚੇਅਰਮੈਨੀ ਨਹੀਂ ਦਿੱਤੀ ਜਾਵੇਗੀ। ਪਰ ਕਾਂਗਰਸ ਆਪਣੀ ਹੀ ਇਸ ਗੱਲ ਤੋਂ ਚੋਣਾਂ ਤੋਂ ਬਾਅਦ ਮੁਕਰਦੀ ਹੋਈ ਨਜ਼ਰ ਆ ਰਹੀ ਹੈ। ਪਟਿਆਲੇ ਤੋਂ ਪ੍ਰਨੀਤ ਕੌਰ ਨੂੰ ਸੰਸਦ ਮੈਂਬਰ ਦੀ ਟਿਕਟ ਦਿੱਤੀ ਗਈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਹੁਦੇ 'ਤੇ ਮੌਜੂਦ ਹੋਣ ਤੋਂ ਬਾਅਦ ਵੀ ਪਰਨੀਤ ਕੌਰ ਪਟਿਆਲਾ ਤੋਂ ਸਾਂਸਦ ਹੈ।

ਵੀਡੀਓ

ਕਾਂਗਰਸ ਦੇ ਇਸ ਪਰਿਵਾਰ ਵਾਦ 'ਚ ਇੱਕ ਨਾਂਅ ਹੋਰ ਜੁੜ ਗਿਆ ਹੈ, ਕੈਪਟਨ ਸਰਕਾਰ ਦੇ ਵਜ਼ੀਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਪੁੱਤਰ ਰਵੀਨੰਦਨ ਸਿੰਘ ਬਾਜਵਾ ਨੂੰ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਆਸ਼ਾ ਰਾਣੀ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ ਹੈ। ਆਸ਼ਾ ਰਾਣੀ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੀ ਕਰੀਬੀ ਹੈ, ਜਿਸ ਕਾਰਨ ਉਨ੍ਹਾਂ ਨੂੰ ਵਾਈਸ ਚੇਅਰਮੈਨ ਦਾ ਅਹੁਦਾ ਦਿੱਤਾ ਗਿਆ ਹੈ।

ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਅਹੁਦੇਦਾਰੀਆਂ ਦੀ ਚੋਣ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੀਡੀਆ ਤੋਂ ਬਚਦੇ ਹੋਏ ਨਜ਼ਰ ਆਏ। ਇਸ ਮੌਕੇ 'ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਪੁੱਤਰ ਪੂਰੀ ਮਿਹਨਤ ਨਾਲ ਇਸ ਅਹੁਦੇ 'ਤੇ ਕੰਮ ਕਰਨਗੇ ਅਤੇ ਹਲਕੇ ਦਾ ਵਿਕਾਸ ਕਰਵਾਉਣਗੇ।

ਕਾਂਗਰਸ ਦੀ ਪਰਿਵਾਰ ਵਾਦ ਦੀ ਇਸ ਮੁਹਿੰਮ 'ਚ ਆਪਣੇ ਹੀ ਪਰਿਵਾਰ ਨੂੰ ਅਹੁਦੇ ਸੌਂਪੇ ਜਾ ਰਹੇ ਹਨ। ਇਹ ਉਹ ਹੀ ਕਾਂਗਰਸ ਸਰਕਾਰ ਹੈ ਜਿਸ ਨੇ ਚੋਣਾਂ ਤੋਂ ਪਹਿਲਾ ਅਕਾਲੀ ਦਲ ਨੂੰ ਪਰਿਵਾਰ ਵਾਦ ਦੇ ਮੁੱਦੇ ਨੂੰ ਲੈ ਕੇ ਘੇਰਿਆ ਸੀ।

Intro:ਐਂਕਰ::---  ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਚੇਅਰਮੈਨ ਦੀ ਸਿਟ ਤੇ ਸਰਬਸਹਿਮਤੀ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਬੇਟੇ ਰਵੀਨੰਦਨ ਸਿੰਘ ਬਾਜਵਾ ਨੂੰ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦਾ ਚੇਅਰਮੈਨ ਅਤੇ ਆਸ਼ਾ ਰਾਣੀ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ ਹੈ ਇਸ ਮੌਕੇ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਵਿਧਿਆਕ ਬਰਿੰਦਰ ਮੀਤ ਸਿੰਘ ਪਾਹੜਾ ਸ਼ਾਮਿਲ ਰਹੇ ਦਸ ਦਈਏ ਕਿ ਇਹ ਦੋਵੇਂ ਦੋਵੇਂ ਸੀਟਾਂ ਵਰਕਰਾਂ ਨੂੰ ਦੇਣ ਦੀ ਬਜਾਏ ਪੰਜਾਬ ਸਰਕਾਰ ਆਪਣੇ ਚੇਹਤਿਆ ਨੂੰ ਹੀ ਦੇ ਰਹੀ ਹੈ ਚੇਅਰਮੈਨ ਦੀ ਸੀਟ ਤੇ ਕੈਬਨਿਟ ਮੰਤਰੀ ਦੇ ਬੇਟੇ ਨੂੰ ਬਿਠਾਇਆ ਗਿਆ ਅਤੇ ਵਾਈਸ ਚੇਅਰਮੈਨ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੀ ਕਰੀਬੀ ਆਸ਼ਾ ਰਾਣੀ ਨੂੰ ਬਣਿਆ ਗਿਆ ਹੈ Body:ਵੀ ਓ ::-- ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਅਹੁਦੇਦਾਰੀਆਂ ਦੀ ਚੋਣ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੀਡੀਆ ਤੋਂ ਬਚਦੇ ਹੋਏ ਨਜ਼ਰ ਆਏ ਅਤੇ ਇਸ ਮੌਕੇ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਕਿਹਾ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਬੇਟੇ ਪੁਰੀ ਮਿਹਨਤ ਨਾਲ ਇਸ ਅਹੁਦੇ ਤੇ ਕੰਮ ਕਰਨਗੇ ਅਤੇ ਹਲਕੇ ਦਾ ਵਿਕਾਸ ਕਰਵਾਉਣਗੇ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਪਣੇ ਪਿਤਾ ਦੀ ਤਰ੍ਹਾਂ ਪੰਜਾਬ ਦੀ ਸਿਆਸਤ ਵਿਚ ਆਪਣਾ ਨਾਮ ਰੋਸ਼ਨ ਕਰਨਗੇ

ਬਾਈਟ :--- ਸੁਖਜਿੰਦਰ ਸਿੰਘ ਰੰਧਾਵਾਂ (ਕੈਬਨਿਟ ਮੰਤਰੀ ਪੰਜਾਬ)

ਬਾਈਟ ::-- ਰਵੀ ਨੰਦਨ ਬਾਜਵਾ (ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ)Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.