ਗੁਰਦਾਸਪੁਰ: ਵੀਰਵਾਰ ਨੂੰ ਗੁਰਦਾਸਪੁਰ ਦੇ ਨੇੜਲੇ ਪਿੰਡ ਗੋਹਤ ਪੋਖਰ ਨਾਲ ਸਬੰਧਿਤ ਦੋ ਭੈਣਾਂ ਦੇ ਇਕਲੌਤੇ ਭਰਾ ਵੱਲੋਂ ਮਾਂ ਦੀ ਮਾਮੂਲੀ ਝਿੜਕ ਕਾਰਨ ਖੁਦਕੁਸ਼ੀ ਕਰ ਲਈ ਗਈ ਜਿਸ ਦੀ ਲਾਸ਼ 13 ਦਿਨਾਂ ਬਾਅਦ ਬੱਬੇਹਾਲੀ ਪੁੱਲ ਨੇੜਿਉਂ ਨਹਿਰ ਵਿਚੋਂ ਮਿਲੀ ਹੈ। ਜਾਣਕਾਰੀ ਕਾਰਨ ਅਨੁਸਾਰ ਗੁਰਪ੍ਰੀਤ ਸਿੰਘ (ਉਮਰ 15 ਸਾਲ) ਪੁੱਤਰ ਨਿਸ਼ਾਨ ਸਿੰਘ ਵਾਸੀ ਗੋਹਤ ਪੋਖਰ ਦੋ ਭੈਣਾਂ ਦਾ ਇਕੱਲੌਤਾ ਭਰਾ ਹੈ ਜਿਸ ਨੇ ਹਾਲ ਹੀ ਵਿਚ ਕਰੀਬ 100 ਫੀਸਦੀ ਨੰਬਰ ਲੈ ਕੇ ਦਸਵੀਂ ਜਮਾਤ ਪਾਸ ਕੀਤੀ ਸੀ। ਉਕਤ ਹੋਣਹਾਰ ਲੜਕੇ ਦੇ ਪਰਿਵਾਰ ਦੀ ਮਾਲੀ ਹਾਲਤ ਵੀ ਜਿਆਦਾ ਚੰਗੀ ਨਹੀਂ ਹੈ ਜਿਸ ਕਾਰਨ ਮਾਤਾ ਪਿਤਾ ਨੂੰ ਇਸ ਲੜਕੇ ਤੋਂ ਵੱਡੀਆਂ ਉਮੀਦਾਂ ਸਨ। ਪਰ ਕੁਝ ਦਿਨਾਂ ਪਹਿਲਾਂ ਉਸ ਵੱਲੋਂ ਮੋਬਾਇਲ ਫੋਨ ਦੀ ਜਿਆਦਾ ਵਰਤੋਂ ਕੀਤੇ ਜਾਣ ਕਾਰਨ ਉਸ ਦੀ ਮਾਤਾ ਨੇ ਉਸ ਨੂੰ ਮਾਮੂਲੀ ਝਿੜਕ ਦਿੱਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਇਸੇ ਝਿੜਕ ਤੋਂ ਨਰਾਜ ਹੋ ਕੇ ਉਹ ਆਪਣਾ ਸਾਈਕਲ ਲੈ ਕੇ ਘਰੋਂ ਚਲਾ ਗਿਆ ਅਤੇ ਗਾਜੀਕੋਟ ਨੇੜਿਉਂ ਨਹਿਰ ਕਿਨਾਰਿਉਂ ਉਸ ਦਾ ਸਾਇਕਲ ਬਰਾਮਦ ਹੋਇਆ ਸੀ। ਪੁਲਿਸ ਵੱਲੋਂ ਉਸ ਦਿਨ ਤੋਂ ਹੀ ਉਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਗੁਰਪ੍ਰੀਤ ਸਿੰਘ ਨੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਦੇ ਬਾਅਦ ਬੱਬੇਹਾਲੀ ਪੁੱਲ ਨੇੜੇ ਨਹਿਰ 'ਤੇ ਬਣੇ ਪਾਵਰਹਾਊਸ ਤੋਂ ਪਹਿਲਾਂ ਉਸ ਦੀ ਲਾਸ਼ ਬਰਾਮਦ ਹੋ ਗਈ ਹੈ ਜਿਸ ਤਹਿਤ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜੋ:ਕੈਨੇਡਾ ਵਿੱਚ ਹੋਵੇਗਾ ਸ਼ਹੀਦ ਬਿਕਰਮਦੀਪ ਰੰਧਾਵਾ ਦਾ ਅੰਤਿਮ ਸਸਕਾਰ