ਗੁਰਦਾਸਪੁਰ: ਪੰਜਾਬ ਸਰਕਾਰ ਪਿੰਡਾਂ ਵਿੱਚ ਫੈਲ ਰਹੇ ਕੋਰੋਨਾ ਨੂੰ ਲੈਕੇ ਚਿੰਤਤ ਦਿਖ ਰਹੀ ਹੈ ਅਤੇ ਪਿੰਡਾਂ ਦੇ ਲੋਕਾਂ ਨੂੰ ਸੂਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ ਤੇ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੀ ਹੈ। ਉਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਲੋਕ ਕੋਰੋਨਾ ਨੂੰ ਲੈਕੇ ਕਾਫੀ ਜਗਰੂਕ ਦਿਖਾਈ ਦਿੱਤੇ, ਪਰ ਪਿੰਡ ਵਾਸੀਆਂ ਦੀ ਮੰਗ ਹੈ ਕੇ ਬੁਢਾਪਾ ਪੈਨਸ਼ਨ ਪੰਚਾਇਤਾਂ ਜਰੀਏ ਵੰਡੀਆਂ ਜਨ। ਕਿਉਂਕਿ ਬੈਂਕਾਂ ਵਿੱਚ ਭੀੜ ਹੋਣ ਕਾਰਨ ਕੋਰੋਨਾ ਦਾ ਖ਼ਤਰਾ ਵਧ ਜਾਵੇਗਾ।
ਇਹ ਵੀ ਪੜੋ: ਵੈਕਸੀਨ ਪ੍ਰਤੀ ਨੌਜਵਾਨਾਂ ’ਚ ਭਾਰੀ ਉਤਸ਼ਾਹ
ਪਿੰਡ ਧੁੱਪਸੜੀ ਦੇ ਸਰਪੰਚ ਮੁਤਾਬਿਕ ਪਿੰਡ ਵਿੱਚ ਸਿਹਤ ਟੀਮਾਂ ਨੇ ਪਹੁੰਚ ਕੇ ਸਾਰੇ ਪਿੰਡ ਵਾਸੀਆਂ ਨੂੰ ਕੋਰੋਨਾ ਵੈਕਸੀਨ ਲਗਾ ਦਿੱਤੀ ਹੈ ਅਤੇ ਨਾਲ ਹੀ ਜਿਆਦਾਤਰ ਲੋਕਾਂ ਨੇ ਟੈਸਟ ਵੀ ਕਰਵਾ ਲਏ ਹਨ, ਪਰ ਨਾਲ ਹੀ ਇਹ ਮੰਗ ਉਠਾਉਂਦੇ ਵੀ ਦਿਖੇ ਕੇ ਪਿੰਡਾਂ ਦੇ ਵਿੱਚ ਬੁਢਾਪਾ ਅਤੇ ਵਿਧਵਾ ਪੈਨਸ਼ਨ ਲੈਣ ਲਈ ਬਜ਼ੁਰਗਾਂ ਨੂੰ ਸ਼ਹਿਰਾਂ ਦੇ ਬੈਂਕਾਂ ਵਿੱਚ ਜਾਣਾ ਪੈਂਦਾ ਹੈ ਜਿਸ ਕਾਰਨ ਕੋਰੋਨਾ ਫੈਲ ਸਕਦਾ ਹੈ। ਇਸ ਸਬੰਧੀ ਪੰਚਾਇਤ ਵੱਲੋਂ ਮੁੱਖ ਮੰਤਰੀ ਨੂੰ ਮੇਲ ਰਾਹੀਂ ਲਿਖ ਕੇ ਵੀ ਭੇਜਿਆ ਗਿਆ ਹੈ ਕਿ ਪੈਨਸ਼ਨ ਦੀ ਪੰਚਾਇਤ ਰਾਹੀਂ ਵੰਡ ਕੀਤੀ ਜਾਵੇ।
ਇਹ ਵੀ ਪੜੋ: ਕੋਰੋਨਾ ਪੀੜਤਾ ਦੀ ਮਦਦ ਲਈ ਹੈਲਪ ਡੈਕਸ ’ਤੇ ਖੁਦ ਪਹੁੰਚੇ ਵਿਧਾਇਕ