ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਪਹਿਲੇ ਦਿਨ ਤੋਂ ਸੰਘਰਸ਼ ਕਰ ਰਹੇ ਹਨ। ਇਸ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਵਲੋਨ ਕਿਸੇ ਵ ਸਿਆਸੀ ਪਾਰਟੀ ਜਾਂ ਆਗੂ ਦੀ ਇਸ 'ਚ ਸ਼ਮੂਲੀਅਤ ਤੋਂ ਮਨਾਂ ਕੀਤਾ ਗਿਆ ਹੈ। ਜਿਸ ਨੂੰ ਲੈਕੇ ਦੀਪ ਸਿੱਧੂ ਵਲੋਂ ਯੋਗੇਂਦਰ ਯਾਦਵ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਉਹ ਕੋਈ ਕਿਸਾਨ ਆਗੂ ਨਹੀਂ ਹਨ, ਉਹ ਆਪਣੀ ਸਿਆਸਤ ਦੇ ਚੱਲਦਿਆਂ ਕਿਸਾਨ ਧਰਨੇ 'ਚ ਸ਼ਾਮਲ ਹੋਏ ਹਨ।
ਇਸ ਸਬੰਧੀ ਦੀਪ ਸਿੱਧੂ ਦਾ ਕਹਿਣਾ ਕਿ ਯੋਗੇਂਦਰ ਯਾਦਵ ਅਮਿਤ ਸ਼ਾਹ ਦੀ ਬੋਲੀ ਬੋਲ ਰਹੇ ਹਨ। ਦੀਪ ਸਿੱਧੂ ਦਾ ਕਹਿਣਾ ਕਿ ਜਦੋਂ ਨਵੰਬਰ ਮਹੀਨੇ 'ਚ ਕਿਸਾਨਾਂ ਵਲੋਂ ਇਨ੍ਹਾਂ ਕਾਨੂੰਨਾਂ ਖਿਲਾਫ਼ ਸੰਘਰਸ਼ ਲਈ ਦਿੱਲੀ ਕੂਚ ਕੀਤਾ ਸੀ ਤਾਂ ਯੋਗੇਂਦਰ ਯਾਦਵ ਵਲੋਂ ਸਰਕਾਰੀ ਗੱਡੀ 'ਚ ਬੈਠ ਅਨਾਊਂਸਮੈਂਟ ਕੀਤੀ ਜਾ ਰਹੀ ਸੀ, ਕਿ ਆਪਣਾ ਧਰਨਾ ਬੁਰਾੜੀ ਦੇ ਮੈਦਾਨ 'ਚ ਲੈ ਜਾਣ।
ਦੀਪ ਸਿੱਧੂ ਦਾ ਕਹਿਣਾ ਕਿ ਸਰਕਾਰਾਂ ਵਲੋਂ ਆਪਣੇ ਬੰਦੇ ਧਰਨਿਆਂ 'ਚ ਫਿੱਟ ਕੀਤੇ ਜਾਂਦੇ ਹਨ। ਜਿਸ ਦੇ ਤਹਿਤ ਯੋਗੇਨਦਰ ਯਾਦਵ ਸਰਕਾਰ ਦੀ ਬੋਲੀ ਬੋਲ ਰਹੇ ਹਨ। ਉਸ ਦਾ ਕਹਿਣਾ ਕਿ ਨਾ ਤਾਂ ਯਾਦਵ ਕੋਈ ਕਿਸਾਨ ਹਨ ਅਤੇ ਨਾ ਹੀ ਉਨ੍ਹਾਂ ਦੀ ਕੋਈ ਰਜਿ. ਜਥੇਬੰਦੀ ਹੈ। ਇਸ ਦੇ ਨਾਲ ਹੀ ਦੀਪ ਸਿੱਧੂ ਦਾ ਕਹਿਣਾ ਕਿ ਜੇਕਰ ਜਥੇਬੰਦੀਆਂ ਨੇ ਸਿਆਸੀ ਲੋਕਾਂ ਨੂੰ ਦਾਖਲ ਕਰਨਾ ਹੀ ਸੀ ਤਾਂ ਪੰਜਾਬ ਵਾਲਿਆਂ ਨੂੰ ਵੀ ਇਸ ਧਰਨੇ 'ਚ ਸ਼ਾਮਲ ਕੀਤਾ ਜਾ ਸਕਦਾ ਸੀ।
ਇਹ ਵੀ ਪੜ੍ਹੋ:Farmers Protest: ਕਿਸਾਨਾਂ ਉੱਤੇ ਲੱਗੇ ਦਿੱਲੀ ਪੁਲਿਸ ਦੇ 2 ASI ਨਾਲ ਕੁੱਟਮਾਰ ਦੇ ਇਲਜ਼ਾਮ