ਚੰਡੀਗੜ੍ਹ: ਸਰਕਾਰ ਵੱਲੋਂ ਜਾਰੀ ਹੁਕਮ ਮੁਤਾਬਕ ਅੰਮ੍ਰਿਤਸਰ ਦੇ ਸਕਿਓਰਟੀ ਤੇ ਆਪਰੇਸ਼ਨ ਦੇ ਜੁਆਇੰਟ ਕਮਿਸ਼ਨਰ ਆਈਪੀਐਸ ਸਚਿਨ ਗੁਪਤਾ ਨੂੰ ਪੀਪੀਏ ਫਿਲੌਰ ਵਿਖੇ ਕਮਾਂਡੈਂਟ ਕਮ ਡਾਇਰੈਕਟਰ (ਇਨਡੋਰ) ਐਮਆਰਐਸ ਵਜੋਂ ਕੰਮ ਕਰ ਰਹੇ ਆਈਪੀਐਸ ਗੁਰਦਿਆਲ ਸਿੰਘ ਦੀ ਥਾਂ ਲਗਾਇਆ ਗਿਆ ਹੈ, ਜਦੋਂਕਿ ਗੁਰਦਿਆਲ ਸਿੰਘ ਨੂੰ ਏਆਈਜੀ ਕਾਉਂਟਰ ਇੰਟੈਲੀਜੈਂਸ ਲੁਧਿਆਣਾ ਤਾਇਨਾਤ ਕੀਤਾ ਗਿਆ।
ਪੀਪੀਐਸ ਅਫਸਰਾਂ ਵਿੱਚ ਅੰਮ੍ਰਿਤਸਰ ਦੇ ਐਸਪੀ ਪੀਬੀਆਈ ਤੇ ਆਪਰੇਸ਼ੰਸ ਸ਼ੈਲੇੰਦਰ ਸਿੰਘ ਨੂੰ ਐਸਪੀ ਪੰਜਾਬ ਪੁਲਿਸ ਕੰਟਰੋਲ ਰੂਮ ਚੰਡੀਗੜ੍ਹ, ਰਛਪਾਲ ਸਿੰਘ ਨੂੰ ਏਆਈਜੀ ਐਸਟੀਐਫ ਅੰਮ੍ਰਿਤਸਰ ਤੋਂ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ, ਮਨਪ੍ਰੀਤ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਖੰਨਾ ਤੋਂ ਐਸਪੀ ਮੁਹਾਲੀ (ਰੂਰਲ), ਕੰਵਲਪ੍ਰੀਤ ਸਿੰਘ ਚਹਿਲ ਨੂੰ ਏਡੀਸੀਪੀ ਟਰੈਫਿਕ ਜਲੰਧਰ ਤੋਂ ਐਸਪੀ ਇਨਵੈਸਟੀਗੇਸ਼ਨ ਜਲੰਧਰ (ਰੂਰਲ), ਅਸ਼ਵਨੀ ਕੁਮਾਰ ਨੂੰ ਏਡੀਸੀਪੀ-2 ਜਲੰਧਰ ਤੋਂ ਐਸਪੀ ਹੈਡਕੁਆਟਰ ਹੁਸ਼ਿਆਰਪੁਰ, ਜਗਜੀਤ ਸਿੰਘ ਨੂੰ ਐਸਪੀ ਹੈਡ ਕੁਆਟਰ ਸੰਗਰੂਰ ਤੋਂ ਐਸਪੀ ਪੀਬੀਆਈ ਰੋਪੜ, ਗੁਰਪ੍ਰੀਤ ਸਿੰਗ ਨੂੰ ਏਡੀਸੀਪੀ-2 ਅੰਮ੍ਰਿਤਸਰ ਤੋਂ ਕਮਾੰਡੈਂਟ ਦੂਜੀ ਬਟਾਲੀਅਨ ਲੱਢਾ ਕੋਠੀ ਸੰਗਰੂਰ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਬਲਰਾਜ ਸਿੰਘ ਨੂੰ ਕਮਾਂਡੈਂਟ ਦੂਜੀ ਬਟਾਲੀਅਨ ਆਈਆਰਬੀ ਲੱਢਾ ਕੋਠੀ ਤੋਂ ਕਮਾਂਡੈਂਟ ਸੀਟੀਸੀ ਬਹਾਦੁਰਗੜ੍ਹ (ਪਟਿਆਲਾ), ਮਨਮੋਹਨ ਕੁਮਾਰ ਨੂੰ ਕਮਾਂਡੈਂਟ ਸੀਟੀਸੀ ਬਹਾਦੁਰਗੜ੍ਹ ਤੋਂ ਕਮਾਂਡੈਂਟ ਕਮ ਡਿਪਟੀ ਡਾਇਰੈਕਟਰ (ਆਊਟਡੋਰ) ਐਮਆਰਐਸ ਪੀਪੀਏ ਫਿਲੌਰ, ਗੁਰਪ੍ਰੀਤ ਕੌਰ ਪੁਰੇਵਾਲ ਨੂੰ ਕਮਾਂਡੈਂਟ ਕਮ ਡਿਪਟੀ ਡਾਇਰੈਕਟਰ (ਆਊਟਡੋਰ) ਐਮਆਰਐਸ ਪੀਪੀਏ ਫਿਰੌਲ ਤੋਂ ਐਸਪੀ ਪੀਬੀਆਈ ਜਲੰਧਰ (ਰੂਰਲ), ਮਨਜੀਤ ਕੌਰ ਨੂੰ ਐਸਪੀ ਪੀਬੀਆਈ ਫਿਰੋਜਪੁਰ ਤੋਂ ਐਸਪੀ ਪੀਬੀਆਈ ਕਪੂਰਥਲਾ, ਨਵਜੋਤ ਸਿੰਘ ਨੂੰ ਐਸਪੀ ਹੈਡਕੁਆਟਰ ਗੁਰਦਾਸਪੁਰ ਤੋਂ ਏਡੀਸੀਪੀ ਪੀਬੀਆਈ ਅੰਮ੍ਰਿਤਸਰ, ਹਰਵਿੰਦਰ ਸਿੰਘ ਨੂੰ ਐਸਪੀ ਪੀਬੀਆਈ ਫਿਰੋਜਪੁਰ ਤੋਂ ਏਡੀਸੀਪੀ ਟਰੈਫਿਕ ਅੰਮ੍ਰਿਤਸਰ, ਜਗਬਿੰਦਰ ਸਿੰਘ ਨੂੰ ਏਡੀਸੀਪੀ ਟਰੈਫਿਕ ਅੰਮ੍ਰਿਤਸਰ ਤੋਂ ਐਸਪੀ ਹੈਡਕੁਆਟਰ ਤਰਨ ਤਾਰਨ, ਦਿਲਬਾਗ ਸਿੰਘ ਨੂੰ ਐਸਪੀ ਪੀਬੀਆਈ ਗੁਰਦਾਸਪੁਰ ਤੋਂ ਸਹਾਇਕ ਕਮਾਂਡੈਂਟ ਸੱਤਵੀਂ ਬਟਾਲੀਅ ਪੀਏਪੀ ਜਲੰਧਰ, ਮਨਜੀਤ ਕੌਰ ਨੂੰ ਐਸਪੀ ਸਪੈਸ਼ਲ ਬਰਾਂਚ ਜਲੰਧਰ ਤੋਂ ਏਡੀਸੀਪੀ ਟਰੈਫਿਕ ਜਲੰਧਰ, ਪਮਨੀਸ਼ ਕੁਮਾਰ ਨੂੰ ਐਸਪੀ ਪੀਬੀਆਈ ਆਰਗੇਨਾਈਜ਼ਡ ਕ੍ਰਾਈਮ ਐਂਡ ਨਾਰਕੋਟਿਕਸ ਕਪੂਰਥਲਾ ਤੋਂ ਐਸਪੀ ਇਨਵੈਟਸੀਗੇਸ਼ਨ ਮਲੇਰਕੋਟਲਾ, ਮਨਦੀਪ ਸਿੰਘ ਨੂੰ ਐਸਪੀ ਹੈਡਕੁਆਟਰ ਹੁਸ਼ਿਆਰਪੁਰ ਤੋਂ ਐਸਪੀ ਏਆਈਜੀ ਐਨਆਰਆਈ ਜਲੰਧਰ, ਅਮਰਪ੍ਰੀਤ ਸਿੰਘ ਨੂੰ ਏਆਈਜੀ ਐਕਸਾਈਜ਼ ਐਂਡ ਟੈਕਸਟੇਸ਼ਨ ਪਟਿਆਲਾ ਤੋਂ ਏਆਈਜੀ ਐਸਪੀਯੂ (ਸੀਐਮ ਸਕਿਓਰਟੀ) ਪੰਜਾਬ ਚੰਡੀਗੜ੍ਹ, ਰਾਕੇਸ਼ ਕੁਮਾਰ ਨੂੰ ਐਸਪੀ ਹੈਡਕੁਆਟਰ ਮਾਨਸਾ ਤੋਂ ਐਸਪੀ ਹੈਡਕੁਆਟਰ ਮਾਨਸਾ ਵਿਖੇ ਜਾਰੀ ਰੱਖਿਆ ਗਿਆ, ਉਹ ਪੋਸਟਿੰਗ ਦੀ ਉਡੀਕ ਕਰ ਰਹੇ ਸੀ, ਗੁਰਮੀਤ ਸਿੰਘ ਨੂੰ ਐਸਪੀ ਹੈਡਕੁਆਟਰ ਗੁਰਦਾਸਪੁਰ ਤੋਂ ਐਸਪੀ ਪੀਬੀਆਈ ਪਟਿਆਲਾ ਭੇਜਿਆ ਗਿਆ ਹੈ।
ਉਪਰੋਕਤ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਵਿਖੇ ਬਦਲੀ ਅਧੀਨ ਚੱਲ ਰਹੇ ਅਵਨੀਤ ਕੌਰ ਨੂੰ ਐਸਪੀ ਕ੍ਰਾਈਮ ਅਗੇਂਸਟ ਵੁਮੈਨ, ਕਮਿਊਨਿਟੀ ਪੁਲਿਸਿੰਗ ਫਾਜਿਲਕਾ ਨੂੰ ਫਾਜਿਲਕਾ ਵਿਖੇ ਹੀ ਪੋਸਟਿੰਗ ਦੇ ਦਿੱਤੀ ਗਈ, ਗੁਰਮੀਤ ਸਿੰਘ ਨੂੰ ਐਸਪੀ ਸਕਿਓਰਟੀ ਫਿਰੋਜਪੁਰ ਤੋਂ ਐਸਪੀ ਹੈਡਕੁਆਟਰ ਫਾਜਿਲਕਾ, ਵਿਸ਼ਾਲਜੀਤ ਸਿੰਘ ਨੂੰ ਐਸਪੀ ਹੈਡਕੁਆਟਰ ਤਰਨ ਤਾਰਨ ਤੋਂ ਐਸਪੀ ਇਨਵੈਸਟੀਗੇਸ਼ਨ ਤਰਨ ਤਾਰਨ, ਮੋਹਨ ਲਾਲ ਨੂੰ ਏਡੀਸੀਪੀ ਪੀਬੀਆਈ ਲੁਧਿਆਣਾ ਤੋਂ ਐਸਪੀ ਇਨਵੈਸਟੀਗੇਸ਼ਨ ਸ੍ਰੀ ਮੁਕਤਸਰ ਸਾਹਿਬ, ਸੋਹਨ ਲਾਲ ਨੂੰ ਐਸਪੀ ਪੀਬੀਆਈ ਗੁਰਦਾਸਪੁਰ ਤੋਂ ਐਸਪੀ ਪੀਬੀਆਈ ਹੁਸ਼ਿਆਰਪੁਰ, ਸਤਨਾਮ ਸਿੰਘ ਨੂੰ ਐਸਪੀ ਹੈਡਕੁਆਟਰ ਮਾਨਸਾ ਤੋਂ ਐਸਪੀ ਪੀਬੀਆਈ ਮਾਨਸਾ, ਮੁੜ ਬਹਾਲੀ ਦੀ ਉਡੀਕ ਕਰ ਰਹੇ ਬਿਕਰਮਜੀਤ ਸਿੰਘ ਨੂੰ ਐਸਪੀ ਟੈਕਨੀਕਲ ਸਪੋਰਟ ਸਰਵਿਸ ਪੰਜਾਬ ਚੰਡੀਗੜ੍ਹ, ਕੇਸਰ ਸਿੰਘ ਧਾਲੀਵਾਲ ਨੂੰ ਐਸਪੀ ਪਟਿਆਲਾ ਤੋਂ ਐਸਪੀ ਹੈਡ ਕੁਆਟਰ ਬਰਨਾਲਾ, ਕਰਨਵੀਰ ਸਿੰਘ ਨੂੰ ਐਸਪੀ ਹੈਡਕੁਆਟਰ ਬਰਨਾਲਾ ਤੋਂ ਐਸਪੀ ਪੀਬੀਆਈ ਸੰਗਰੂਰ, ਅਮਨਦੀਪ ਕੌਰ ਨੂੰ ਐਸਪੀ ਹੈਡਕੁਆਟਰ ਅੰਮ੍ਰਿਤਸਰ ਤੋਂ ਐਸਪੀ ਪੀਬੀਆਈ ਅੰਮ੍ਰਿਤਸਰ (ਰੂਰਲ), ਦਿਗਵਿਜੈ ਕਪਿਲ ਨੂੰ ਐਸਪੀ ਆਪਰੇਸ਼ੰਸ ਖੰਨਾ ਤੋਂ ਐਸਪੀ ਹੈਡਕੁਆਟਰ ਖੰਨਾ, ਤੇਜਿੰਦਰ ਸਿੰਘ ਨੂੰ ਐਸਪੀ ਹੈਡ ਕੁਆਟਰ ਖੰਨਾ ਤੋਂ ਐਸਪੀ ਪੀਬੀਆਈ ਮੁਹਾਲੀ ਤੇ ਰਿਚਾ ਅਗਨੀਹੋਤਰੀ ਨੂੰ ਏਡੀਸੀਪੀ ਹੈਡਕੁਆਟਰ ਅੰਮ੍ਰਿਤਸਰ ਤੋਂ ਏਆਈਜੀ ਕ੍ਰਾਈਮ ਅੰਮ੍ਰਿਤਸਰ ਲਗਾਇਆ ਗਿਆ ਹੈ।