ETV Bharat / city

ਇਰਾਨ ਦੇ ਰਾਸ਼ਟਰਪਤੀ ਦਾ ਅਫਗਾਨਿਸਤਾਨ ਨੂੰ ਲੈਕੇ ਆਇਆ ਵੱਡਾ ਬਿਆਨ - president

ਅਫਗਾਨਿਸਤਾਨ (Afghanistan) ਦੇ ਬਣੇ ਹਾਲਾਤਾਂ ਨੂੰ ਲੈਕੇ ਅਫਗਾਨਿਸਤਾਨ ਲਈ ਸਾਰੇ ਦੇਸ਼ਾਂ ਦੇ ਵੱਖ -ਵੱਖ ਬਿਆਨ ਸਾਹਮਣੇ ਆ ਰਹੇ ਹਨ। ਇਰਾਨ (Iran) ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਨੇ ਅਫਗਾਨਿਸਤਾਨ ਨੂੰ ਆਪਣਾ ਭਰਾ ਅਤੇ ਗੁਆਂਢੀ ਦੇਸ਼ ਦੱਸਿਆ ਹੈ।।

ਇਰਾਨ ਦੇ ਰਾਸ਼ਟਰਪਤੀ ਦਾ ਅਫਗਾਨ ਨੂੰ ਲੈਕੇ ਆਇਆ ਵੱਡਾ ਬਿਆਨ

author img

By

Published : Aug 16, 2021, 10:18 PM IST

ਕਾਬੁਲ: ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਨੇ ਗੁਆਂਢੀ ਅਫਗਾਨਿਸਤਾਨ ਵਿੱਚ ਰਾਸ਼ਟਰੀ ਮੇਲ ਮਿਲਾਪ ਦੀ ਗੱਲ ਕਹੀ ਹੈ। ਸਰਕਾਰੀ ਸਮਾਚਾਰ ਏਜੰਸੀ ਇਰਨਾ ਨੇ ਰਾਇਸੀ ਦੇ ਹਵਾਲੇ ਨਾਲ ਕਿਹਾ ਕਿ ਈਰਾਨ ਪਹਿਲੀ ਤਰਜੀਹ ਵਜੋਂ ਅਫਗਾਨਿਸਤਾਨ ਵਿੱਚ ਸਥਿਰਤਾ ਬਹਾਲ ਕਰਨ ਦੇ ਯਤਨਾਂ ਦਾ ਸਮਰਥਨ ਕਰੇਗਾ।

ਉਨ੍ਹਾਂ ਨੇ ਈਰਾਨ ਨੂੰ ਅਫਗਾਨਿਸਤਾਨ ਦਾ ਭਰਾ ਅਤੇ ਗੁਆਂਢੀ ਦੇਸ਼ ਦੱਸਿਆ ਹੈ। ਉਨ੍ਹਾਂ ਅਮਰੀਕੀਆਂ ਦੀ ਤੇਜ਼ੀ ਨਾਲ ਵਾਪਸੀ ਨੂੰ ਫੌਜੀ ਅਸਫਲਤਾ ਕਿਹਾ ਅਤੇ ਕਿਹਾ ਕਿ ਜੀਵਨ, ਸੁਰੱਖਿਆ ਅਤੇ ਸ਼ਾਂਤੀ ਨੂੰ ਬਹਾਲ ਕਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਦੱਸ ਦਈਏ ਕਿ ਈਰਾਨ ਦੀ ਅਫਗਾਨਿਸਤਾਨ ਨਾਲ ਲਗਭਗ 966 ਕਿਲੋਮੀਟਰ ਦੀ ਸਰਹੱਦ ਹੈ ਅਤੇ ਇਸ ਵਿੱਚ ਲਗਭਗ ਅੱਠ ਲੱਖ ਰਜਿਸਟਰਡ ਅਫਗਾਨ ਸ਼ਰਨਾਰਥੀ ਰਹਿ ਰਹੇ ਹਨ। ਜਦੋਂ ਕਿ ਅਘੋਸ਼ਿਤ ਅਫਗਾਨ ਲੋਕਾਂ ਦੀ ਗਿਣਤੀ 20 ਲੱਖ ਤੋਂ ਜ਼ਿਆਦਾ ਹੈ। ਅਫਗਾਨ ਸ਼ਰਨਾਰਥੀਆਂ ਨੇ 1979 ਤੋਂ ਦੇਸ਼ ਵਿੱਚ ਆਉਣਾ ਸ਼ੁਰੂ ਕੀਤਾ ਜਦੋਂ ਸੋਵੀਅਤ ਯੂਨੀਅਨ ਨੇ ਉੱਥੇ ਦਖਲ ਦਿੱਤਾ ਸੀ।

ਇਹ ਵੀ ਪੜ੍ਹੋ:ਤਾਲਿਬਾਨ ਦੀ ਵਾਪਸੀ ਭਾਰਤ ਲਈ ਕਿੰਨੀ ਖਤਰਨਾਕ ?

ETV Bharat Logo

Copyright © 2025 Ushodaya Enterprises Pvt. Ltd., All Rights Reserved.