ETV Bharat / city

ਅਧਿਆਪਕਾਂ ’ਤੇ ਲਾਠੀਚਾਰਜ ਮਾਮਲਾ: ਨਵਜੋਤ ਕੌਰ ਸਿੱਧੂ ਨੇ ਮੰਗੀ ਡੀਐਸਪੀ ਦੀ ਮੁਅੱਤਲੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੇਰੀ (CM Channi visit) ਦੌਰਾਨ ਮਾਨਸਾ ਵਿਖੇ ਪੁਲਿਸ ਵੱਲੋਂ ਮੁਜਾਹਰਾਕਾਰੀ ਅਧਿਆਪਕਾਂ (Teachers Protest) ’ਤੇ ਕੀਤੇ ਲਾਠੀਚਾਰਜ (Lathi charge on teachers) ਦੀ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਨਿਖੇਧੀ ਕੀਤੀ (Navjot Kaur Sidhu condemn) ਹੈ। ਉਨ੍ਹਾਂ ਡੀਐਸਪੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ (demanded suspension of DSP)ਹੈ।

ਨਵਜੋਤ ਕੌਰ ਸਿੱਧੂ ਨੇ ਮੰਗੀ ਡੀਐਸਪੀ ਦੀ ਮੁਅੱਤਲੀ

author img

By

Published : Dec 11, 2021, 1:05 PM IST

ਚੰਡੀਗੜ੍ਹ: ਸਾਬਕਾ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ (Navjot Kaur Sidhu News) ਨੇ ਕਿਹਾ ਹੈ ਕਿ ਰੈਲੀ ਦੌਰਾਨ ਮੁਜਾਹਰਾਕਾਰੀ ਅਧਿਆਪਕਾਂ ’ਤੇ ਡੀਐਸਪੀ ਵੱਲੋਂ ਲਾਠੀਚਾਰਜ ਕਰਨ ਦਾ ਦ੍ਰਿਸ਼ ਬੜਾ ਖੌਫਨਾਕ ਸੀ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਵਿਭਾਗ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਤੇ ਤੁਰੰਤ ਮੁਅੱਤਲ ਕਰਨਾ ਚਾਹੀਦਾ ਹੈ। ਨਵਜੋਤ ਕੌਰ ਨੇ ਇਹ ਗੱਲ ਇੱਕ ਟਵੀਟ ਕਰਕੇ ਕਹੀ ਤੇ ਨਾਲ ਹੀ ਕਿਹਾ ਕਿ ਲੋਕ ਤਾਂ ਹੀ ਮੁਜਾਹਰਾ ਕਰਦੇ ਹਨ, ਜੇਕਰ ਉਹ ਪੀੜਤ ਹਨ ਨਾ ਕਿ ਇਸ ਲਈ ਕਿ ਉਹ ਸੜ੍ਹਕਾਂ ’ਤੇ ਘੁੰਮਦੇ ਹਨ। ਇੱਕ ਤਰ੍ਹਾਂ ਨਾਲ ਇਸ ਟਵੀਟ ਰਾਹੀਂ ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਵੀ ਘੇਰਿਆ (Navjot Kaur takes on Channi Govt.)ਹੈ।

  • It was horrifying to see a DSP hit the protesting teachers so badly during a rally in Bhatinda. Such people should not be tolerated in the department and suspended immediately. People protest only because they are suffering and not because they want to roam on the roads.

    — DR NAVJOT SIDHU (@DrDrnavjotsidhu) December 11, 2021 " class="align-text-top noRightClick twitterSection" data=" ">

ਸੀਐਮ ਨੂੰ ਕਰਨਾ ਪਿਆ ਸੀ ਵਿਰੋਧ ਦਾ ਸਾਹਮਣਾ

ਜਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਵਿਖੇ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਮਾਨਸਾ ਫੇਰੀ (Mansa Rally) ਦੌਰਾਨ ਬੇਰੁਜ਼ਗਾਰ ਅਧਿਆਪਕਾਂ (Unemployed teachers) ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੰਡਾਲ ਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ। ਬੇਰੁਜ਼ਗਾਰ ਅਧਿਆਪਕਾਂ ਨੂੰ ਪੰਡਾਲ ਚੋਂ ਬਾਹਰ ਕੱਢਕੇ ਉਨ੍ਹਾਂ ਨੂੰ ਡੰਡਿਆਂ ਦੇ ਨਾਲ ਕੁੱਟਿਆ ਗਿਆ। ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਉਹ ਆਪਣਾ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ।

ਪੰਜਾਬ ਸਰਕਾਰ ’ਤੇ ਬੇਰੁਜਗਾਰਾਂ ਨੇ ਲਗਾਇਆ ਦੋਸ਼

ਮੁਜਾਹਰਾਕਾਰੀਆਂ ਨੇ ਦੋਸ਼ ਲਗਾਇਆ ਸੀ ਕਿ ਪੰਜਾਬ ਸਰਕਾਰ ਨੇ ਈਟੀਟੀ ਭਰਤੀ (ETT Recruitment) ਨੂੰ ਕੋਰਟ 'ਚ ਰੋਲ ਕੇ ਰੱਖ ਦਿੱਤਾ ਹੈ ਅਤੇ ਬੀਐੱਡ ਟੈੱਟ ਪਾਸ ਅਧਿਆਪਕਾਂ (Bed TET Pass Teachers) ਨੂੰ ਭਰਤੀ ਨਹੀਂ ਕਰ ਰਹੀ ਜਿਸ ਕਾਰਨ ਉਹ ਵਿਰੋਧ ਕਰਦੇ ਹਨ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਰੋਜ਼ਾਨਾ ਹੀ ਝੂਠੇ ਦਾਅਵੇ ਕਰ ਰਹੇ ਹਨ। ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਵਲੋਂ ਅੱਜ ਮਾਨਸਾ ਫੇਰੀ ਦੌਰਾਨ ਈਟੀਟੀ ਅਧਿਆਪਕ ਤੇ ਬੀਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਨੂੰ ਭਾਸ਼ਣ ਤਕ ਦੇਣ ਨਹੀਂ ਦਿੱਤਾ ਗਿਆ।

ਪੰਡਾਲ ਵਿੱਚ ਹੀ ਕੀਤੀ ਸੀ ਨਾਅਰੇਬਾਜੀ

ਅਧਿਆਪਕਾਂ ਵੱਲੋਂ ਜਿਵੇਂ ਹੀ ਪੰਡਾਲ 'ਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਪੁਲਿਸ ਨੇ ਅਧਿਆਪਕਾਂ ਨਾਲ ਜ਼ਬਰਦਸਤੀ ਖਿੱਚ ਧੂਹ ਕਰਦੇ ਹੋਏ ਪੰਡਾਲ 'ਚੋਂ ਬਾਹਰ ਕੱਢ ਕੇ ਕੁੱਟ ਮਾਰ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਈਟੀਟੀ ਭਰਤੀ ਨੂੰ ਕੋਰਟ 'ਚ ਰੋਲ ਕੇ ਰੱਖ ਦਿੱਤਾ ਹੈ ਅਤੇ ਬੀਐੱਡ ਟੈੱਟ ਪਾਸ ਅਧਿਆਪਕਾਂ ਨੂੰ ਭਰਤੀ ਨਹੀਂ ਕਰ ਰਹੀ ਜਿਸ ਕਾਰਨ ਉਹ ਵਿਰੋਧ ਕਰਦੇ ਹਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰੋਜ਼ਾਨਾ ਹੀ ਝੂਠੇ ਦਾਅਵੇ ਕਰ ਰਹੇ ਹਨ। ਉਹ ਆਪਣੇ ਹੱਕ ਲੈਣ ਲਈ ਲਗਾਤਾਰ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਕਿਹਾ ਸੀ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨਗੀ ਨਹੀਂ ਮਿਲ ਜਾਂਦੀ ਉਹ ਮੁੱਖ ਮੰਤਰੀ ਦੀ ਹਰ ਫੇਰੀ ਦਾ ਵਿਰੋਧ ਕਰਦੇ ਰਹਿਣਗੇ।

ਇਹ ਵੀ ਪੜ੍ਹੋ:ਕਿਸਾਨੀ ਦੀ ਹੋਈ ਜਿੱਤ, ‘ਫ਼ਤਿਹ ਅਰਦਾਸ’ ਕਰ ਘਰ ਵਾਪਸੀ

ETV Bharat Logo

Copyright © 2024 Ushodaya Enterprises Pvt. Ltd., All Rights Reserved.