ਚੰਡੀਗੜ੍ਹ: ਜਾਖੜ ਨੇ ਇਥੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਰੇ ਰਾਜਸੀ ਵਿਰੋਧੀਆਂ (Political Opponent) ਨੂੰ ਕਾਂਗਰਸ ਪਾਰਟੀ (Congress Party) ਦੀ ਮੁੱਖ ਮੰਤਰੀ ਦੀ ਪਸੰਦ ਲਈ ਰਾਜਸੀ ਮੰਤਵਾਂ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਦਰੱਖਤਾਂ ਦੀ ਗਿਣਤੀ ਕਰਦਿਆਂ ਸੱਚਮੁੱਚ ਜੰਗਲ ਦੀ ਯਾਦ ਆ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚੁਣ ਕੇ ਜੋ ਕੰਮ ਕੀਤਾ ਹੈ, ਉਹ ਇਹ ਹੈ ਕਿ ਉਨ੍ਹਾਂ ਨੇ ਕੱਚ ਦੀ ਛੱਤ ਤੋੜਨ ਜਿਹਾ ਸਭ ਤੋਂ ਮੁਸ਼ਕਲ ਤੇ ਬੁੱਧੀਮੱਤਾ ਵਾਲਾ ਕੰਮ ਕੀਤਾ ਹੈ।
ਚੰਨੀ ਨੂੰ ਸੀਐਮ ਬਣਾਉਣ ਨਾਲ ਸਿੱਖਾਂ ਦਾ ਹੋਇਆ ਸਨਮਾਨ
ਉਨ੍ਹਾਂ ਕਿਹਾ ਕਿ ਇਹ ਹਿੰਮਤ ਭਰਿਆ ਫੈਸਲਾ, ਹਾਲਾਂਕਿ ਕਾਫੀ ਹੱਦ ਤੱਕ ਸਿੱਖ ਧਰਮ ਦੇ ਹਿੱਤ ਵਿੱਚ ਨਜ਼ਰ ਆਉਂਦਾ ਹੈ ਪਰ ਫੇਰ ਵੀ ਇਹ ਸਿਰਫ ਸੂਬੇ ਦੀ ਰਾਜਨੀਤੀ ਦੇ ਲਈ ਹੀ ਨਹੀਂ, ਸਗੋਂ ਸੂਬੇ ਦੇ ਸਮਾਜਕ ਤਾਣੇ-ਬਾਣੇ ਲਈ ਵੀ ਇੱਕ ਅਹਿਮ ਪਲ ਹੈ। ਜਾਖ਼ੜ ਨੇ ਕਿਹਾ ਕਿ ਇਸ ਤਾਣੇ-ਬਾਣੇ ਦਾ ਸਮਾਜ ਦੀਆਂ ਸਾਰੀਆਂ ਸ਼੍ਰੇਣੀਆਂ ਦੀਆਂ ਇੱਛਾਵਾਂ ਅਤੇ ਚਿੰਤਾਵਾਂ ਦੀ ਇੱਕ ਸਮਾਨਾਂਤਰ ਮੁਸ਼ਕਲ ਕੰਮ ਹੈ। ਇਸ ਨੂੰ ਰਾਜ ਧਰਮ ਦੇ ਰੂਪ ਵਿੱਚ ਹਰ ਸਨਮਾਨਿਤ ਬਣਾਈ ਰਖਿਆ ਜਾਣਾ ਚਾਹੀਦਾ ਹੈ।
ਸਮਾਜ ਵਿਰੋਧੀ ਤਾਕਤਾਂ ਨੂੰ ਨਜਰ ਅੰਦਾਜ ਨਹੀਂ ਕੀਤਾ ਜਾ ਸਕਦਾ
ਉਨ੍ਹਾਂ ਕਿਹਾ ਕਿ ਸਮਾਜ ਵਿੱਚ ਵੰਡੀਆਂ ਪਾਉਣ ਲਈ ਪਹਿਲਾਂ ਤੋਂ ਹੀ ਕਈ ਤਾਕਤਾਂ ਬੈਠੀਆਂ ਹਨ ਤੇ ਇਸ ਖਤਰੇ ਨੂੰ ਨਜਰ ਅੰਦਾਜ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ, ਜੇਕਰ ਸਮਾਜਕ ਤਾਣੇ-ਬਾਣੇ ਨੂੰ ਅਯੋਗ ਜਾਂ ਪੱਖਪਾਤ ਭਰੇ ਤਰੀਕੇ ਨਾਲ ਲਿਆ ਜਾਵੇ ਤਾਂ ਇਹ ਵਿਖਰ ਸਕਦਾ ਹੈ।
ਹਾਈਕਮਾਂਡ ਤੋਂ ਮਿਲੀ ਹੱਲਾਸ਼ੇਰੀ ‘ਤੇ ਜਾਖ਼ੜ ਹੋਏ ਐਕਟਿਵ
ਜਿਕਰਯੋਗ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਪੰਜਾਬ ਕਾਂਗਰਸ ਵਿੱਚ ਵੱਡਾ ਘੜਮੱਸ ਮਚਿਆ ਹੋਇਆ ਹੈ। ਸਰਕਾਰ ਦੇ ਚਾਰ ਸਾਲ ਮੁਕੰਮਲ ਹੋਣ ਦੇ ਨਾਲ ਹੀ ਸੁਨੀਲ ਜਾਖ਼ੜ ਨੇ ਨਾਅਰਾ ਦੇ ਦਿੱਤਾ ਸੀ ਕਿ ਕੈਪਟਨ ਫਾਰ 2022, ਯਾਨੀ 2022 ਵਿੱਚ ਕੈਪਟਨ ਦੀ ਅਗਵਾਈ ਵਿੱਚ 2022 ਵਿੱਚ ਪੰਜਾਬ ਵਿਧਾਨ ਸਭਾ ਚੋਣ (Punjab Assembly election 2022) ਲੜੀਆਂ ਜਾਣਗੀਆਂ। ਇਸ ਦੇ ਨਾਲ ਹੀ ਸਿੱਧੂ ਧੜੇ ਵੱਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਦਿੱਲੀ ਤੱਕ ਆਵਾਜ ਉਠਾਉਣ ਉਪਰੰਤ ਪਿਛਲ਼ੇ ਦਿਨੀਂ ਤੀਜੀ ਵਾਰ ਵਿਧਾਇਕਾਂ ਦੀ ਮੀਟਿੰਗ ਬੁਲਾ ਲਈ ਗਈ, ਜਿਸ ਕਾਰਨ ਨਮੋਸ਼ ਹੋਏ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ ਪਰ ਇਸ ਤੋਂ ਪਹਿਲਾਂ ਜਾਖੜ ਦੀ ਆਪਣੀ ਪ੍ਰਧਾਨਗੀ ਵੀ ਚਲੀ ਗਈ ਸੀ। ਨਵਾਂ ਮੁੱਖ ਮੰਤਰੀ ਚੁਣਨ ਵੇਲੇ ਜਾਖ਼ੜ ਦਾ ਨਾਂ ਚੱਲਿਆ ਸੀ ਪਰ ਉਨ੍ਹਾਂ ਨੂੰ ਨਹੀਂ ਬਣਾਇਆ ਗਿਆ ਤੇ ਹੁਣ ਹਾਈਕਮਾਂਡ ਵੱਲੋਂ ਥੋੜ੍ਹੀ ਪੁੱਛ ਹੋਣ ‘ਤੇ ਉਨ੍ਹਾਂ ਰਾਹੁਲ ਗਾਂਧੀ ਦੇ ਸੋਹਿਲੇ ਗਾਉਣੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ:ਕੈਪਟਨ ਦੇ ਬਿਆਨ 'ਤੇ ਭੜਕੀ ਸਿੱਧੂ ਦੀ ਪਤਨੀ, ਸੁਣਕੇ ਕੈਪਟਨ ਵੀ ਪਾਉ ਕੰਨਾਂ 'ਚ ੳਂਗਲਾਂ