ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਸੂਬੇ ਦੇ ਕਿਸਾਨਾਂ ਦੇ ਲਈ ਵਾਟਸਐਪ ਨੰਬਰ ਜਾਰੀ ਕੀਤਾ ਹੈ। ਇਸ ਨੰਬਰ ਤੇ ਉਨ੍ਹਾਂ ਨੇ ਕਿਸਾਨਾਂ ਕੋਲੋਂ ਵੇਚੀ ਗਈ ਮੁੰਗੀ ਦੀਆਂ ਪਰਚੀਆਂ ਦੀ ਤਸਵੀਰਾਂ ਦੀ ਮੰਗ ਕੀਤੀ ਹੈ। ਇਸ ਸਬੰਧੀ ਸੁਖਪਾਲ ਖਹਿਰਾ ਵੱਲੋਂ ਟਵੀਟ ਕੀਤਾ ਗਿਆ ਹੈ।
-
Dear farmers,all those who sold their “Moong” crop below the Msp rate of Rs 7275 per quintal fixed by @BhagwantMann govt are requested to send their slips on below given WhatsApp numbers so that we can get you full Msp price of hard earned crop. I hope Cm will honour his promise. pic.twitter.com/5hznL9YaYd
— Sukhpal Singh Khaira (@SukhpalKhaira) August 23, 2022 " class="align-text-top noRightClick twitterSection" data="
">Dear farmers,all those who sold their “Moong” crop below the Msp rate of Rs 7275 per quintal fixed by @BhagwantMann govt are requested to send their slips on below given WhatsApp numbers so that we can get you full Msp price of hard earned crop. I hope Cm will honour his promise. pic.twitter.com/5hznL9YaYd
— Sukhpal Singh Khaira (@SukhpalKhaira) August 23, 2022Dear farmers,all those who sold their “Moong” crop below the Msp rate of Rs 7275 per quintal fixed by @BhagwantMann govt are requested to send their slips on below given WhatsApp numbers so that we can get you full Msp price of hard earned crop. I hope Cm will honour his promise. pic.twitter.com/5hznL9YaYd
— Sukhpal Singh Khaira (@SukhpalKhaira) August 23, 2022
ਟਵੀਟ ਕਰਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਕਿਸਾਨ ਭਰਾ ਉਹ ਸਾਰੇ ਜਿਨ੍ਹਾਂ ਨੇ ਆਪਣੀ ਮੂੰਗ ਦੀ ਫਸਲ ਨੂੰ ਐਮਐਸਪੀ ਤੋੰ 7275 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਤੋਂ ਘੱਟ ਵੇਚੀ ਹੈ। ਉਹ ਕਿਰਪਾ ਕਰਕੇ ਆਪਣੀਆਂ ਪਰਚੀਆਂ ਦੀਆਂ ਫੋਟੋ ਖਿੱਚ ਕੇ ਵਾਟਸਐਪ ਨੰਬਰ 9878623933 ਅਤੇ 7508700003 ’ਤੇ ਭੇਜਣ ਦੀ ਕਿਰਪਾ ਕਰਨ, ਤਾਂ ਜੋ ਅਸੀਂ ਸਰਕਾਰ ਕੋਲੋਂ ਤੁਹਾਨੂੰ ਐਮਐਸਪੀ ਦਾ ਪੂਰਾ ਭਾਅ ਦਿਵਾ ਸਕੀਏ। ਇਹ ਵਾਅਦਾ ਖੁਦ ਸੀਐੱਮ ਭਗਵੰਤ ਮਾਨ ਨੇ ਕੀਤਾ ਹੈ ਅਤੇ ਉਮੀਦ ਕਰਦੇ ਹਾਂ ਕਿ ਉਹ ਇਸ ਤੋਂ ਭੱਜਣਗੇ ਨਹੀਂ।
-
Dear @BhagwantMann your govt has committed fraud & cruelty with marginal farmers who sowed “Moong”on your assurance of Rs 7275 Msp while Kulwant sold his crop at Rs 3700 per quintal at 50% below Msp! Similarly there’s 84% distress sale in Mansa Mandi as 23K Msp & 125K bags no Msp pic.twitter.com/ORzkjzeSf2
— Sukhpal Singh Khaira (@SukhpalKhaira) August 23, 2022 " class="align-text-top noRightClick twitterSection" data="
">Dear @BhagwantMann your govt has committed fraud & cruelty with marginal farmers who sowed “Moong”on your assurance of Rs 7275 Msp while Kulwant sold his crop at Rs 3700 per quintal at 50% below Msp! Similarly there’s 84% distress sale in Mansa Mandi as 23K Msp & 125K bags no Msp pic.twitter.com/ORzkjzeSf2
— Sukhpal Singh Khaira (@SukhpalKhaira) August 23, 2022Dear @BhagwantMann your govt has committed fraud & cruelty with marginal farmers who sowed “Moong”on your assurance of Rs 7275 Msp while Kulwant sold his crop at Rs 3700 per quintal at 50% below Msp! Similarly there’s 84% distress sale in Mansa Mandi as 23K Msp & 125K bags no Msp pic.twitter.com/ORzkjzeSf2
— Sukhpal Singh Khaira (@SukhpalKhaira) August 23, 2022
ਸੁਖਪਾਲ ਘੇਰੀ ਮਾਨ ਸਰਕਾਰ: ਨੰਬਰ ਜਾਰੀ ਕਰਨ ਤੋਂ ਬਾਅਦ ਸੁਖਪਾਲ ਖਹਿਰਾਂ ਵੱਲੋਂ ਇੱਕ ਹੋਰ ਟਵੀਟ ਕੀਤਾ ਗਿਆ ਹੈ ਜਿਸ ਚ ਉਨ੍ਹਾਂ ਵੱਲੋਂ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਤੁਹਾਡੀ ਸਰਕਾਰ ਨੇ ਛੋਟੇ ਕਿਸਾਨਾਂ ਦੇ ਨਾਲ ਧੋਖਾਧੜੀ ਕੀਤੀ ਹੈ। ਜਿਨ੍ਹਾਂ ਨੇ ਤੁਹਾਡੇ 7275 ਐਮਐਸਪੀ ਦੇ ਭਰੋਸੇ ’ਤੇ ਮੂੰਗੀ ਦੀ ਫਸਲ ਬੀਜੀ ਜਿਸ ਨੂੰ ਕਿਸਾਨ ਕੁਲਵੰਤ ਨੇ ਆਪਣੀ ਫਸਲ 3700 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਤੋਂ 50% ਘੱਟ ਦੇ ਹਿਸਾਬ ਨਾਲ ਵੇਚੀ! ਇਸੇ ਤਰ੍ਹਾਂ ਮਾਨਸਾ ਮੰਡੀ ਵਿੱਚ 23 ਹਜ਼ਾਰ ਐਮਐਸਪੀ ਅਤੇ 125 ਹਜ਼ਾਰ ਬੈਗ ਕੋਈ Msp ਦੇ ਤੌਰ 'ਤੇ 84 ਫੀਸਦ ਪਰੇਸ਼ਾਨ ਹੋ ਕੇ ਕਿਸਾਨਾਂ ਨੇ ਵੇਚੀ ਹੈ।
ਸੀਐੱਮ ਮਾਨ ਵੱਲੋਂ ਕੀਤਾ ਗਿਆ ਸੀ ਐਮਐਸਪੀ ਦਾ ਐਲਾਨ: ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੇ ਪਿੰਡ ਸਤੌਜ ਵਿਖੇ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਮੱਕੀ, ਦਾਲਾਂ ਅਤੇ ਬਾਜਰੇ ਸਣੇ ਬਦਲਵੀ ਫਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਧੀਆਂ ਗੁਣਵੱਤਾ ਵਾਲੀ ਮੁਹੱਈਆ ਕਰਵਾਈ ਜਾਵੇਗੀ। ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚ ਸਕੇ।
7275 ਰੁਪਏ ਪ੍ਰਤੀ ਕੁਇੰਟਲ ਮੂੰਗੀ ਦੀ ਫਸਲ: ਕਾਬਿਲੋਗੌਰ ਹੈ ਕਿ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਲਈ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਮੁੱਖ ਮੰਤਰੀ ਦੀਆਂ ਮਿਸਾਲੀ ਪਹਿਲਕਦਮੀ ਤਹਿਤ ਗਰਮੀਆਂ ਦੀ ਮੂੰਗੀ ਦੀ ਫ਼ਸਲ ਦੀ ਘੱਟੋ-ਘੱਟ ਸਮਰਥਨ ਮੁੱਲ`ਤੇ ਕਿਸਾਨਾਂ ਤੋਂ ਸਿੱਧਾ 7275 ਰੁਪਏ ਪ੍ਰਤੀ ਕੁਇੰਟਲ ਖਰੀਦਣ ਦੀ ਗੱਲ ਆਖੀ ਗਈ ਸੀ।
ਇਹ ਵੀ ਪੜੋ: ਬੁਡੈਲ ਜੇਲ੍ਹ ਵਿੱਚ ਬੰਦ ਕਲਿਆਣੀ ਸਿੰਘ ਦੀ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਅੱਜ