ETV Bharat / city

ਕਹਾਣੀ ਚੰਡੀਗੜ੍ਹ ਦੀ ਉਸ ਐਥਲੀਟ ਦੀ ਜਿਸ ਨੇ ਸੀਨੀਅਰ ਖਿਡਾਰੀਆਂ ਨੂੰ ਹਰਾ ਕੇ ਜਿੱਤਿਆ ਸੋਨ ਤਮਗ਼ਾ

ਚੰਡੀਗੜ੍ਹ ਦੀ ਸਿਮਰਨ ਕੌਰ ਨੇ ਆਪਣੇ ਸੀਨੀਅਰ ਐਥਲੀਟਾਂ ਨਾਲ ਦੌੜਦੇ ਹੋਏ ਉਨ੍ਹਾਂ ਨੂੰ ਹਰਾ ਕੇ 100 ਮੀਟਰ ਰੇਸ ਵਿੱਚ ਸੋਨ ਤਮਗ਼ਾ ਹਾਸਲ ਕੀਤਾ ਹੈ, ਜਿਸ ਪਿੱਛੋਂ ਚਾਰੇ ਪਾਸੇ ਉਸ ਦੀ ਤਾਰੀਫ਼ ਹੋ ਰਹੀ ਹੈ।

author img

By

Published : Mar 31, 2021, 6:17 PM IST

ਕਹਾਣੀ ਚੰਡੀਗੜ੍ਹ ਦੀ ਉਸ ਐਥਲੀਟ ਦੀ ਜਿਸ ਨੇ ਸੀਨੀਅਰ ਖਿਡਾਰੀਆਂ ਨੂੰ ਹਰਾ ਕੇ ਜਿੱਤਿਆ ਸੋਨ ਤਮਗ਼ਾ
ਕਹਾਣੀ ਚੰਡੀਗੜ੍ਹ ਦੀ ਉਸ ਐਥਲੀਟ ਦੀ ਜਿਸ ਨੇ ਸੀਨੀਅਰ ਖਿਡਾਰੀਆਂ ਨੂੰ ਹਰਾ ਕੇ ਜਿੱਤਿਆ ਸੋਨ ਤਮਗ਼ਾ

ਚੰਡੀਗੜ੍ਹ: ਕੁੱਝ ਕਰਨ ਦਾ ਜਨੂੰਨ ਅਤੇ ਸਭ ਕੁੱਝ ਹਾਸਲ ਕਰਨ ਦਾ ਜ਼ਜ਼ਬਾ ਹੋਵੇ ਤਾਂ ਇਨਸਾਨ ਕੀ ਨਹੀਂ ਕਰ ਸਕਦਾ। ਇਸੇ ਜ਼ਜ਼ਬੇ ਅਤੇ ਜਨੂੰਨ ਦੀ ਕਹਾਣੀ ਦਾ ਦੂਜਾ ਨਾਂਅ ਹੈ ਸਿਮਰਨ ਕੌਰ, ਸਿਮਰਨ ਕੌਰ ਸਿਰਫ਼ 17 ਸਾਲ ਦੀ ਹੈ ਅਤੇ 12ਵੀਂ ਕਲਾਸ ਵਿੱਚ ਪੜ੍ਹਦੀ ਹੈ। 11 ਸਾਲ ਦੀ ਉਮਰ ਵਿੱਚ ਐਥਲੈਟਿਕ ਵਿੱਚ ਹੱਥ ਅਜ਼ਮਾ ਰਹੀ ਸਿਮਰਨ ਕੌਰ 14 ਵਾਰੀ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈ ਚੁੱਕੀ ਹੈ ਅਤੇ 5 ਵਾਰੀ ਤਮਗ਼ਾ ਜਿੱਤਿਆ ਹੈ। ਉਸ ਨੂੰ 11 ਵਾਰੀ ਚੰਡੀਗੜ੍ਹ ਦੀ ਸਭ ਤੋਂ ਵਧੀਆ ਐਥਲੀਟ ਵੀ ਚੁਣਿਆ ਗਿਆ ਹੈ। ਪਰ ਇਸ ਵਾਰੀ ਸਿਮਰਨ ਦੀ ਤਾਰੀਫ਼ ਇੲਸ ਲਈ ਹੋ ਰਹੀ ਹੈ ਕਿ ਉਸ ਨੇ ਆਪਣੇ ਸੀਨੀਅਰ ਖਿਡਾਰੀਆਂ ਦੇ ਨਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਸੋਨ ਤਮਗਾ ਹਾਸਲ ਕੀਤਾ।

ਮਿਲਖ਼ਾ ਸਿੰਘ ਤੋਂ ਸਿਮਰਨ ਨੂੰ ਮਿਲੀ ਤਾਰੀਫ਼

ਆਪਣੇ ਜ਼ਮਾਨੇ ਦੇ ਸ਼ਾਨਦਾਰ ਐਥਲੀਟ ਮਿਲਖ਼ਾ ਸਿੰਘ ਤੋਂ ਸਿਮਰਨ ਨੂੰ ਕਾਫ਼ੀ ਤਾਰੀਫ਼ ਮਿਲੀ ਹੈ। ਸਿਮਰਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਤਿਰੂਪਤੀ ਵਿੱਚ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲਿਆ ਸੀ ਅਤੇ ਉਥੇ ਮੀਟ ਰਿਕਾਰਡ ਬਣਾਇਆ ਸੀ। ਉਸ ਸਮੇਂ ਉਨ੍ਹਾਂ ਖੇਡਾਂ ਨੂੰ ਉਡਣਾ ਸਿੱਖ ਮਿਲਖਾ ਸਿੰਘ ਨੇ ਵੀ ਵੇਖਿਆ ਸੀ ਅਤੇ ਸਿਮਰਨ ਨੂੰ ਦੌੜਦੇ ਹੋਏ ਵੇਖ ਕੇ ਉਨ੍ਹਾਂ ਨੇ ਸਿਮਰਨ ਨੂੰ ਬੁਲਾ ਕੇ ਚੰਗੀ ਤਾਰੀਫ਼ ਕੀਤੀ ਸੀ।

ਸਿਮਰਨ ਦੀਆਂ ਉਪਲਬੱਧੀਆਂ

  • ਆਪਣੇ ਤੋਂ ਸੀਨੀਅਰ ਚੈਂਪੀਅਨਸ਼ਿਪ ਵਿੱਚ 100 ਮੀਟਰ ਵਿੱਚ ਸੋਨ
  • 14 ਵਾਰੀ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲਿਆ
  • 5 ਵਾਰੀ ਰਾਸ਼ਟਰੀ ਮੈਡਲ ਜਿਤਿਆ
  • 11 ਵਾਰੀ ਚੰਡੀਗੜ੍ਹ ਦੀ ਸਭ ਤੋਂ ਵਧੀਆ ਐਥਲੀਟ

ਇਹ ਹੈ ਸਿਮਰਨ ਦੀ ਰੋਜ਼ਮਰ੍ਹਾ

11 ਸਾਲ ਦੀ ਉਮਰ ਤੋਂ ਐਥਲੀਟ ਬਣਨ ਦਾ ਸੁਪਨ ਵੇਖਣ ਵਾਲੀ ਸਿਮਰਨ 17 ਸਾਲ ਦੀ ਹੈ ਅਤੇ 12ਵੀਂ ਕਲਾਸ ਵਿੱਚ ਪੜ੍ਹਦੀ ਹੈ, ਉਹ ਦੋ ਟਿਊਸ਼ਨਾਂ ਪੜ੍ਹਦੀ ਹੈ। ਸਵੇਰੇ 2 ਘੰਟੇ ਅਤੇ ਸ਼ਾਮ ਨੂੰ 4 ਘੰਟੇ ਅਭਿਆਸ ਕਰਦੀ ਹੈ। ਉਸ ਦਾ ਪੂਰਾ ਦਿਨ ਅਭਿਆਸ ਅਤੇ ਸਕੂਲ ਵਿੱਚ ਨਿਕਲਦਾ ਹੈ। ਸਿਮਰਨ ਕਹਿੰਦੀ ਹੈ ਕਿ ਇਹ ਸੌਖਾ ਨਹੀਂ ਹੈ ਪਰ ਹੁਣ ਆਦਤ ਜਿਹੀ ਹੋ ਗਈ ਹੈ, ਪੂਰਾ ਦਿਨ ਬਿਜ਼ੀ ਸ਼ਡਿਊਲ ਹੈ, ਕੁੱਝ ਹੋਰ ਕਰਨ ਦਾ ਸਮਾਂ ਹੀ ਨਹੀਂ ਮਿਲਦਾ ਹੈ।

ਸਿਮਰਨ ਦਾ ਅਗਲਾ ਟੀਚਾ ?

ਸਿਮਰਨ ਨੇ ਕਿਹਾ ਕਿ ਉਸਦਾ ਅਗਲਾ ਟੀਚਾ ਹੈ ਯੂਥ ਏਸ਼ੀਆ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਾ। ਇਸ ਲਈ ਉਹ ਸਖ਼ਤ ਮਿਹਨਤ ਕਰ ਰਹੀ ਹੈ। ਇਸ ਲਈ ਉਸ ਦੇ ਮਾਤਾ-ਪਿਤਾ ਵੀ ਪੂਰਾ ਸਮਰਥਨ ਕਰ ਰਹੇ ਹਨ। ਸਿਮਰਨ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਪੜ੍ਹਾਈ ਲਈ ਜ਼ਿਆਦਾ ਦਬਾਅ ਨਹੀਂ ਪਾਉਂਦੇ ਹਨ, ਉਹ ਕਹਿੰਦੇ ਹਨ ਕਿ ਪੜ੍ਹਾਈ ਆਮ ਤਰੀਕੇ ਨਾਲ ਚਲਦੀ ਰਹੇ, ਉਨ੍ਹਾਂ ਹੀ ਵਧੀਆ ਹੈ। ਇਸ ਲਈ ਉਹ ਖੇਡਾਂ 'ਤੇ ਜ਼ਿਆਦਾ ਧਿਆਨ ਨਹੀਂ ਦੇ ਪਾ ਰਹੀ ਹੈ।

ਸਿਮਰਨ ਦੇ ਪਿਤਾ ਨੇ ਕੀ ਕਿਹਾ?

ਸਿਮਰਨ ਦੇ ਪਿਤਾ ਨੇ ਕਿਹਾ ਕਿ ਸਿਮਰਨ ਖੁਦ ਹੀ ਸੀਨੀਅਰ ਖਿਡਾਰੀਆਂ ਨਾਲ ਖੇਡਣਾ ਚਾਹੁੰਦੀ ਹੈ, ਇਸ ਲਈ ਅਸੀਂ ਉਸ ਨੂੰ ਸੀਨੀਅਰ ਖੇਡਾਂ ਵਿੱਚ ਹਿੱਸਾ ਲੈਣ ਤੋਂ ਨਹੀਂ ਰੋਕਿਆ, ਕਿਉਂਕਿ ਸਿਮਰਨ ਆਪਣੀ ਸਮਰੱਥਾ ਜਾਣਦੀ ਹੈ ਅਤੇ ਉਸੇ ਸਮਰੱਥਾ ਦੇ ਬਲ 'ਤੇ ਹੀ ਉਸ ਨੇ ਇਹ ਤੈਅ ਕੀਤਾ ਹੈ ਕਿ ਉਹ ਸੀਨੀਅਰ ਖਿਡਾਰੀਆਂ ਨਾਲ ਜ਼ਿਆਦਾ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ। ਸਿਮਰਨ ਨੇ ਪਿਤਾ ਗੁਰਪ੍ਰੀਤ ਸਿੰਘ ਉਨ੍ਹਾਂ ਦੇ ਬਚਪਨ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਜਦੋਂ ਛੋਟੀ ਸੀ, ਉਦੋਂ ਉਸ ਨੇ ਕਿਹਾ ਸੀ ਕਿ ਪਾਪਾ ਦੌੜਨਾ ਹੈ, ਮੈਨੂੰ ਲੱਗਿਆ ਬੱਚੇ ਦਾ ਸੌਂਕ ਹੈ, ਇੱਕ-ਦੋ ਦਿਨ ਵਿੱਚ ਉਤਰ ਜਾਵੇਗਾ, ਪਰ ਵੇਖੋ ਅੱਜ ਉਹ ਕਿਥੋਂ ਤੱਕ ਪੁੱਜ ਗਈ ਹੈ।

ਉਲੰਪਿਕ ਹੈ ਸਿਮਰਨ ਦਾ ਸੁਪਨਾ

ਸਿਮਰਨ ਦਾ ਕਹਿਣਾ ਹੈ ਕਿ ਉਸ ਦਾ ਸੁਪਨਾ ਉਲੰਪਿਕ ਵਿੱਚ ਦੇਸ਼ ਲਈ ਤਮਗ਼ਾ ਜਿੱਤਣਾ ਹੈ, ਜਿਸ ਲਈ ਉਹ ਤਿਆਰੀ ਵਿੱਚ ਲੱਗੀ ਹੋਈ ਹੈ ਅਤੇ ਜਦੋਂ ਸਮੇਂ ਆਵੇਗਾ ਤਾਂ ਖੁਦ ਨੂੰ ਸਾਬਤ ਕਰਕੇ ਵਿਖਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.