ETV Bharat / city

ਹਾਈਕੋਰਟ ’ਚ ਕਲਿਆਣੀ ਸਿੰਘ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ, ਹਾਈਕੋਰਟ ਨੇ ਦਿੱਤੇ ਇਹ ਆਦੇਸ਼ - Kalyani Singh bail plea to be heard on Monday

ਸਿੱਪੀ ਸਿੱਧੂ ਕਤਲ ਮਾਮਲੇ ਚ ਜੇਲ੍ਹ ਚ ਬੰਦ ਕਲਿਆਣੀ ਸਿੰਘ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋਈ। ਜ਼ਮਾਨਤ ਪਟੀਸ਼ਨ ਤੇ ਅਗਲੀ ਸੁਣਵਾਈ 1 ਅਗਸਤ ਨੂੰ ਹੋਵੇਗੀ।

ਸਿੱਪੀ ਸਿੱਧੂ ਕਤਲ ਮਾਮਲੇ
ਸਿੱਪੀ ਸਿੱਧੂ ਕਤਲ ਮਾਮਲੇ
author img

By

Published : Jul 27, 2022, 5:33 PM IST

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਕਲਿਆਣੀ ਸਿੰਘ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋਈ। ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸੋਮਵਾਰ ਨੂੰ ਹੋਵੇਗੀ। ਦੱਸ ਦਈਏ ਕਿ ਕਲਿਆਣੀ ਸਿੰਘ ਸਿੱਪੀ ਸਿੱਧੂ ਕਤਲ ਮਾਮਲੇ ’ਚ ਚੰਡੀਗੜ੍ਹ ਦੀ ਬੁੜੇਲ ਜੇਲ੍ਹ ਚ ਬੰਦ ਹੈ। ਉਸ ਵੱਲੋਂ ਹਾਈਕੋਰਟ ’ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਹੈ।

ਸੁਣਵਾਈ ਦੌਰਾਨ ਜਸਟਿਸ ਅਨੁਪ ਚਿਕਾਰਾ ਨੇ ਕਿਹਾ ਕਿ ਸਾਰੇ ਪੱਖ ਇੱਕ ਐਫੀਡੇਵਿਟ ਦਾਖਿਲ ਕਰਨ ਕਿ ਉਨ੍ਹਾਂ ਨੂੰ ਇਸ ਕੋਰਟ ਚ ਸੁਣਵਾਈ ਤੋਂ ਕੋਈ ਦਿੱਕਤ ਨਹੀਂ ਹੈ। ਜੇਕਰ ਕਿਸੇ ਵੀ ਪੱਖ ਨੂੰ ਆਬਜੇਕਸ਼ਨ ਹੈ ਤਾਂ ਉਹ ਮਾਮਲੇ ਦੀ ਸੁਣਵਾਈ ਤੋਂ ਪਾਸੇ ਹੋ ਸਕਦਾ ਹੈ। ਦੱਸ ਦਈਏ ਕਿ ਅਨੁਪ ਚਿਤਕਾਰਾ ਪਹਿਲਾਂ ਹਿਮਾਚਲ ਹਾਈਕੋਰਟ ਚ ਵਕਾਲਤ ਕਰ ਚੁੱਕੇ ਹਨ ਅਤੇ ਕਲਿਆਣੀ ਦੀ ਮਾਤਾ ਹਿਮਾਚਲ ਹਾਈਕੋਰਟ ਚ ਚੀਫ ਜਸਟਿਸ ਰਹਿ ਚੁੱਕੀ ਹੈ।

ਜ਼ਮਾਨਤ ਅਰਜ਼ੀ ਕੀਤੀ ਗਈ ਸੀ ਰੱਦ: ਦੱਸ ਦਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੀ ਸੀਬੀਆਈ ਅਦਾਲਤ ਦੇ ਵਿਸ਼ੇਸ਼ ਜੱਜ ਨੇ ਕਲਿਆਣੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਹੁਣ ਕਲਿਆਣੀ ਨੇ ਹਾਈ ਕੋਰਟ ਤੋਂ ਸੀਬੀਆਈ ਕੋਰਟ ਦੇ ਫੈਸਲੇ ਨੂੰ ਰੱਦ ਕਰਨ ਅਤੇ ਰੈਗੂਲਰ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ।

7 ਸਾਲਾ ਹੋਈ ਕਲਿਆਣੀ ਦੀ ਗ੍ਰਿਫਤਾਰੀ: ਕਾਬਿਲੇਗੌਰ ਹੈ ਕਿ ਕਰੀਬ 7 ਸਾਲ ਪਹਿਲਾਂ ਹੋਏ ਇਸ ਕਤਲ ਦੀ ਜਾਂਚ ਚੰਡੀਗੜ੍ਹ ਪੁਲਿਸ ਕਰ ਰਹੀ ਸੀ। ਕਰੀਬ 1 ਸਾਲ ਬਾਅਦ ਇਹ ਮਾਮਲਾ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਗਿਆ। ਸਿੱਧੂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਦੀ ਧੀ 'ਤੇ ਕਤਲ ਦਾ ਆਰੋਪ ਲਗਾਇਆ ਸੀ। ਪਰ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਸੀਬੀਆਈ ਨੇ ਦਸੰਬਰ 2020 ਵਿੱਚ ਅਦਾਲਤ ਵਿੱਚ ਅਨਟਰੇਸ ਰਿਪੋਰਟ ਵੀ ਦਾਇਰ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਇਸ ਤੋਂ ਬਾਅਦ ਸੀਬੀਆਈ ਨੇ ਮੁੜ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਕਲਿਆਣੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜੋ: IELTS ’ਚ ਨਕਲ ਮਰਵਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ, ਹਾਈਟੈੱਕ ਤਕਨੀਕ ਦਾ ਕਰਦੇ ਸੀ ਇਸਤੇਮਾਲ

ETV Bharat Logo

Copyright © 2025 Ushodaya Enterprises Pvt. Ltd., All Rights Reserved.