ਚੰਡੀਗੜ੍ਹ: ਸੈਕਟਰ 28 ਵਿੱਚ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸਿੱਖ ਬੁੱਧੀਜੀਵੀਆਂ ਨੇ ਜੰਮੂ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨ ਨੂੰ ਲੈ ਕੇ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਬੀਤੇ ਦਿਨੀਂ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕਰਨਾ ਵੱਡੀ ਘਟਨਾ ਤੇ ਬਹੁਤ ਵੱਡੀ ਤ੍ਰਾਸਦੀ ਹੈ, ਜੋ ਕਿ ਪੰਜਾਬ ਤੇ ਦੇਸ਼ ਨੂੰ ਝੱਲਣੀ ਪਵੇਗੀ।
ਇਹ ਵੀ ਪੜ੍ਹੋ: ਮਾਇਆਵਤੀ ਨੇ ਧਾਰਾ 370 ਹਟਾਉਣ 'ਤੇ ਟਵੀਟ ਕਰ ਕੇ ਕਿਹਾ...
ਸਿੱਖ ਬੁੱਧੀਜੀਵੀਆਂ ਨੇ ਕੱਲ੍ਹ ਦੇ ਦਿਨ ਨੂੰ ਦੇਸ਼ ਤੇ ਪੰਜਾਬ ਲਈ ਕਾਲਾ ਦਿਨ ਦੱਸਦਿਆਂ ਕਿਹਾ ਕਿ ਜੰਮੂ ਕਸ਼ਮੀਰ ਦੇ ਅੰਦਰ ਜੇਲ੍ਹ ਦੀ ਸਜ਼ਾ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਕੋਲ ਘਰ ਚਲਾਉਣ ਲਈ ਰਾਸ਼ਨ ਵੀ ਨਹੀਂ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉੱਥੇ ਹੀ ਭਾਜਪਾ ਦੀ ਆਉਣ ਵਾਲੇ ਸਮੇਂ ਵਿੱਚ ਰਣਨੀਤੀ ਹੈ ਕਿ ਹਿੰਦੂ ਧਰਮ ਨੂੰ ਕਸ਼ਮੀਰ ਦੇ ਅੰਦਰ ਵਧਾਇਆ ਜਾਵੇ, ਜਿਵੇਂ ਕਿ ਗੋਆ 'ਚ ਕੀਤਾ ਗਿਆ, ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ ਬਣਾ ਕੇ ਮਰਦਮਸ਼ੁਮਾਰੀ ਵਧਾਈ ਜਾਵੇਗੀ ਤੇ ਫਿਰ ਜੰਮੂ ਕਸ਼ਮੀਰ ਦੇ ਅੰਦਰ ਇਲੈਕਸ਼ਨ ਕਰਾਂ ਹਿੰਦੂਤਵ ਨੂੰ ਵਧਾਇਆ ਜਾਵੇਗਾ। ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਵਿੱਚ ਸਿੱਖ ਜਗਤ ਅਤੇ ਹੋਰ ਮਜ਼ਹਬਾਂ ਲਈ ਖ਼ਤਰਾ ਵੱਧ ਰਿਹਾ ਹੈ।
ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਭਾਜਪਾ ਤੇ ਕੁੱਝ ਲੋਕਾਂ ਨੇ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਗ਼ੈਰ ਸੰਵਿਧਾਨਿਕ ਤੌਰ 'ਤੇ ਲੋਕਤੰਤਰ ਦਾ ਘਾਣ ਕੀਤਾ।