ETV Bharat / city

ਮਿਊਜ਼ਿਕ ਇੰਡਸਟਰੀ ਦੇ ਬਾਦਸ਼ਾਹ ਸਿੱਧੂ ਮੂਸੇਵਾਲਾ ਸਨ ਕਾਰਾਂ ਤੇ ਟਰੈਕਟਰਾਂ ਦੇ ਸ਼ੌਕੀਨ, ਜਾਣੋ ਉਹਨਾਂ ਦੀ ਜਾਇਦਾਦ ਤੇ ਜ਼ਿੰਦਗੀ...

ਸਿੱਧੂ ਮੂਸੇਵਾਲਾ 6 ਸਾਲ ਦੇ ਮਿਊਜ਼ਿਕ ਇੰਡਸਟਰੀ 'ਚ ਕਰੀਅਰ ਦੇ ਨਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। 6 ਸਾਲ ਦੇ ਇਸ ਮਿਊਜ਼ਿਕ ਕਰੀਅਰ ਵਿੱਚ ਸਿੱਧੂ ਮੂਸੇਵਾਲਾ ਨੇ ਸੰਗੀਤ ਉਦਯੋਗ ਦੇ ਬਾਦਸ਼ਾਹ ਵਜੋਂ ਪਛਾਣ ਬਣਾ ਲਈ ਸੀ ਤੇ ਬਹੁਤ ਸਾਰੇ ਨਵੇਂ ਗਾਇਕਾ ਨੂੰ ਖੜਾ ਕੀਤਾ। ਜਾਣੋ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਤੇ ਜਾਇਦਾਦ ਬਾਰੇ...

author img

By

Published : May 31, 2022, 12:14 PM IST

Updated : May 31, 2022, 12:25 PM IST

ਮਿਊਜ਼ਿਕ ਇੰਡਸਟਰੀ ਦੇ ਬਾਦਸ਼ਾਹ ਸਿੱਧੂ ਮੂਸੇਵਾਲਾ

ਚੰਡੀਗੜ੍ਹ: ਦੇਸ਼ ਵਿਦੇਸ਼ਾਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਸਿੱਧੂ ਮੂਸੇਵਾਲਾ ਦੇ ਦੇਹਾਂਤ ਨਾਲ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਪ੍ਰਸ਼ੰਸਕ ਦੁਖੀ ਹਨ। ਦੇਸ਼ ਦੇ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਜੰਪਪਲ ਦੀ ਸਿੱਧੂ ਮੂਸੇਵਾਲਾ ਦੇ ਫੈਨ ਹਨ ਜੋ ਕਿ ਉਹਨਾਂ ਦੀ ਮੌਤ ’ਤੇ ਦੁਖ ਜਤਾ ਰਹੇ ਹਨ। ਸਿੱਧੂ ਮੂਸੇਵਾਲਾ ਨੇ ਸਿਰਫ਼ 28 ਸਾਲ ਦੀ ਉਮਰ ਵਿੱਚ ਹੀ ਦੇਸ਼ ਵਿਦੇਸ਼ਾਂ ਵਿੱਚ ਆਪਣਾ ਇੰਨਾ ਨਾਂ ਬਣਾ ਲਿਆ ਸੀ ਕਿ ਬੱਚਾ-ਬੱਚਾ ਉਹਨਾਂ ਦਾ ਫੈਨ ਹੈ।

ਸਿੱਧੂ ਮੂਸੇਵਾਲਾ ਦਾ ਜਨਮ: ਮਿਊਜ਼ਿਕ ਇੰਡਸਟਰੀ ’ਚ ਸਿੱਧੂ ਮੂਸੇਵਾਲਾ ਦੇ ਨਾਂ ਤੋਂ ਮਸ਼ਹੂਰ ਹੋਏ ਸਿੱਧੂ ਮੂਸੇਵਾਲਾ ਦਾ ਅਸਲ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ। ਸਿੱਧੂ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਵਿੱਚ 11 ਜੂਨ 1993 ਵਿੱਚ ਹੋਇਆ ਸੀ। ਸਿੱਧੂ ਮੂਸੇਵਾਲਾ ਦਾ ਕੱਦ 185 ਸੈਮੀ ਸੀ ਤੇ ਉਹਨਾਂ ਵਿੱਚ ਇਸ ਸਮੇਂ 85 ਕਿਲੋ ਵਜਨ ਸੀ। ਮਸ਼ਹੂਰ ਹੋ ਕੇ ਵੀ ਸਿੱਧੂ ਮੂਸੇਵਾਲਾ ਦਾ ਪਿੰਡ ਨਾਲ ਹੀ ਜਿਆਦਾ ਲਗਾਅ ਸੀ ਤੇ ਉਹ ਪਿੰਡ ਵਿੱਚ ਹੀ ਰਹਿਣਾ ਪਸੰਦ ਕਰਦੇ ਸਨ।

ਸਿੱਧੂ ਦੀ ਪਸੰਦ ਤੇ ਨਾ ਪਸੰਦ: ਦੱਸ ਦਈਏ ਕਿ ਸਿੱਧੂ ਮੂਸੇਵਾਲਾ ਮਾਸਾਹਾਰੀ ਸਨ। ਜਿਹਨਾਂ ਨੂੰ ਰਾਜਮਾ ਤੇ ਬਟਰ ਚਿਕਨ ਬਹੁਤ ਪਸੰਦ ਸੀ। ਸਿੱਧੂ ਮੂਸੇਵਾਲਾ ਫੁੱਟਬਾਲ ਖੇਡਣਾ ਸਭ ਤੋਂ ਵੱਧ ਪਸੰਦ ਕਰਦੇ ਸਨ ਤੇ ਉਹਨਾਂ ਦੀ ਪਸੰਦੀਦਾ ਜਗ੍ਹਾ ਕੈਨੇਡਾ ਅਤੇ ਨਿਊਯਾਰਕ ਸੀ। ਸਿੱਧੂ ਮੂਸੇਵਾਲਾ ਨੂੰ ਸੰਗੀਤਕ ਸਾਜ਼ ਵਜਾਉਣਾ, ਯਾਤਰਾ ਕਰਨਾ ਅਤੇ ਖਰੀਦਦਾਰੀ ਕਰਨਾ ਦਾ ਸ਼ੌਕ ਸੀ। ਸਿੱਧੂ ਮੂਸੇਵਾਲਾ ਦਾ ਪਸੰਦੀਦਾ ਅਦਾਕਾਰ ਦਿਲਜੀਤ ਦੁਸਾਂਝ ਸੀ ਤੇ ਪਸੰਦੀਦਾ ਪੰਜਾਬੀ ਗਾਇਕ ਕੁਲਦੀਪ ਮਾਣਕ ਸਨ। ਸਿੱਧੂ ਮੂਸੇਵਾਲਾ ਅਮਰੀਕੀ ਰੈਪਰ ਟੂਪੈਕ ਸ਼ਕੂਰ ਨੂੰ ਫੋਲੋ ਕਰਦੇ ਸਨ ਤੇ ਉਹਨਾਂ ਦੇ ਪਸੰਦੀਦਾ ਬ੍ਰਾਂਡ Louis Vuitton, Armani ਸਨ।

ਇਹ ਵੀ ਪੜੋ: BCA ਕਰ ਪੈਟਰੋਲ ਪੰਪ ’ਤੇ ਨੌਕਰੀ ਕਰਨ ਲਈ ਮਜ਼ਬੂਰ ਹੋਈ ਪੰਜਾਬ ਦੀ ਇਹ ਧੀ...

ਮੂਸੇਵਾਲਾ ਕਾਰਾਂ ਤੇ ਟਰੈਕਟਰਾਂ ਦੇ ਸ਼ੌਕੀਨ: ਸਿੱਧੂ ਮੂਸੇਵਾਲਾ ਕਾਰਾਂ ਤੇ ਟਰੈਕਟਰਾਂ ਦੇ ਸ਼ੌਕੀਨ ਸਨ। ਸਿੱਧੂ ਮੂਸੇਵਾਲਾ ਨੇ ਬਹੁਤ ਸਾਰੇ ਟਰੈਕਟਰ ਰੱਖੇ ਹੋਏ ਸਨ ਜੋ ਕਿ ਖੁਦ ਚਲਾਉਣ ਦੇ ਵੀ ਸ਼ੌਕੀਨ ਸਨ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਨੇ ਇੱਕ ਐਚਐਮਟੀ ਦਾ ਟਰੈਕਟਰ 5911 ਸਪੈਸ਼ਲ ਤਿਆਰ ਕਰਵਾਇਆ ਹੋਇਆ ਸੀ, ਜਿਸ ਕਾਰਨ ਸਿੱਧੂ ਨੂੰ ਵੀ ਲੋਕ 5911 ਦੇ ਨਾਂ ਨਾਲ ਹੀ ਜਾਣਗੇ ਸਨ। ਸਿੱਧੂ ਦੇ ਗਾਣਿਆ ਵਿੱਚ ਮਹਿੰਗੀਆਂ ਮਹਿੰਗੀਆਂ ਕਾਰਾਂ ਹਮੇਸ਼ਾ ਹੀ ਦੇਖਣ ਨੂੰ ਮਿਲਣਦੀਆਂ ਸਨ ਤੇ ਅਸਲ ਜ਼ਿੰਦਗੀ ਵਿੱਚ ਵੀ ਉਹ ਕਾਰਾਂ ਦੇ ਸ਼ੌਕੀਨ ਸਨ। ਸਿੱਧੂ ਦੀ ਕਾਰ 'ਚ ਲੈਂਡ ਰੋਵਰ ਅਤੇ ਰੇਂਜ ਰੋਵਰ ਸਪੋਰਟਸ ਕਾਰਾਂ ਨੰਬਰ 1 'ਤੇ ਸਨ। ਜਿਨ੍ਹਾਂ ਵਿੱਚੋਂ ਇੱਕ ਦਾ ਰੰਗ ਕਾਲਾ ਅਤੇ ਦੂਜਾ ਚਿੱਟਾ ਸੀ। ਉਸ ਨੇ ਕੁਝ ਸਮਾਂ ਪਹਿਲਾਂ ਚਿੱਟੇ ਰੰਗ ਦੀ ਰੇਂਜ ਰੋਵਰ ਖਰੀਦੀ ਸੀ, ਜਿਸ ਦੀ ਕੀਮਤ ਕਰੀਬ 1.22 ਕਰੋੜ ਹੈ। ਇਸ ਤੋਂ ਇਲਾਵਾ ਉਸ ਕੋਲ 21 ਲੱਖ ਰੁਪਏ ਦੀ Isuzu D-Max V-Cross Z, 75 ਲੱਖ ਰੁਪਏ ਦੀ Hummer H2, 37 ਲੱਖ ਰੁਪਏ ਦੀ ਟੋਇਟਾ ਫਾਰਚੂਨਰ ਅਤੇ ਮਾਰੂਤੀ ਜਿਪਸੀ ਵੀ ਸੀ।

ਮੂਸੇਵਾਲਾ ਦਾ ਪਿੰਡ ਨਾਲ ਮੋਹ: ਸਿੱਧੂ ਮੂਸੇਵਾਲਾ ਮਸ਼ਹੂਰ ਹੋ ਕੇ ਵੀ ਪਿੰਡ ਵਿੱਚ ਹੀ ਰਹਿਣਾ ਪਸੰਦ ਕਰਦੇ ਸਨ ਤੇ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਨੂੰ ਤਰਹੀਜ ਦਿੰਦੇ ਸਨ। ਸਿੱਧੂ ਮੂਸੇਵਾਲਾ ਕਹਿੰਦੇ ਸਨ ਕਿ ਉਸ ਨੂੰ ਆਪਣੇ ਪਿੰਡ ਵਿੱਚ ਆਪਣੇ ਲੋਕਾਂ ਤੇ ਮਾਤਾ-ਪਿਤਾ ਨਾਲ ਹੀ ਰਹਿਣਾ ਪਸੰਦ ਹੈ। ਸਿੱਧੂ ਮੂਸੇਵਾਲਾ ਪਿੰਡ ਵਿੱਚ ਹੀ ਇੱਕ ਬੰਗਲਾ ਤਿਆਰ ਕਰਵਾ ਰਹੇ ਹਨ, ਜੋ ਕਿ ਇੱਕ ਮਹਿਲ ਵਰਗਾ ਜਾਪਦਾ ਹੈ। ਇਸ ਤੋਂ ਇਲਾਵਾ ਸਿੱਧੂ ਕੋਲ ਇੱਕ ਕੈਨੇਡਾ ਵਿੱਚ ਵੀ ਘਰ ਸੀ।

6 ਸਾਲ ਦਾ ਮਿਊਜ਼ਿਕ ਕਰੀਅਰ: ਸਿੱਧੂ ਮੂਸੇਵਾਲਾ 6 ਸਾਲ ਦੇ ਮਿਊਜ਼ਿਕ ਇੰਡਸਟਰੀ 'ਚ ਕਰੀਅਰ ਦੇ ਨਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। 6 ਸਾਲ ਦੇ ਇਸ ਮਿਊਜ਼ਿਕ ਕਰੀਅਰ ਵਿੱਚ ਸਿੱਧੂ ਮੂਸੇਵਾਲਾ ਨੇ ਸੰਗੀਤ ਉਦਯੋਗ ਦੇ ਬਾਦਸ਼ਾਹ ਵਜੋਂ ਪਛਾਣ ਬਣਾ ਲਈ ਸੀ ਤੇ ਬਹੁਤ ਸਾਰੇ ਨਵੇਂ ਗਾਇਕਾ ਨੂੰ ਖੜਾ ਕੀਤਾ। ਸਿੱਧੂ ਮੂਸੇਵਾਲਾ ਨੂੰ 5911 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। 6 ਸਾਲ ਦੇ ਮਿਊਜ਼ਿਕ ਇੰਡਸਟਰੀ ਦੇ ਕਰੀਅਰ 'ਚ ਲੋਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਇੰਤਜ਼ਾਰ ਕਰਦੇ ਸਨ।

'ਲਾਈਸੈਂਸ' ਗਾਣੇ ਨਾਲ ਸ਼ੁਰੂ ਕੀਤੀ ਸ਼ੁਰੂਆਤ: ਸਿੱਧੂ ਮੂਸੇਵਾਲਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2016 'ਚ ਕੀਤੀ ਸੀ। ਸਿੱਧੂ ਮੂਸੇਵਾਲਾ ਦਾ ਲਿਖਿਆ 'ਲਾਈਸੈਂਸ' ਗੀਤ ਗਾਇਕ ਨਿੰਜਾ ਨੇ ਗਾਇਆ ਸੀ, ਜੋ ਕਿ ਬਹੁਤ ਹੀ ਜਿਆਦਾ ਮਕਬੂਲ ਹੋਇਆ ਸੀ। ਇਸ ਤੋਂ ਮਗਰੋਂ 2017 ਵਿੱਚ ਸਿੱਧੂ ਮੂਸੇਵਾਲਾ ਸਕ੍ਰੀਨ 'ਤੇ ਆਏ ਤੇ ਜੀ-ਵੈਗਨ ਗਾਣੇ ਨੂੰ ਰਿਲੀਜ਼ ਕੀਤਾ ਜੋ ਕੀ ਸਿੱਧੂ ਨੇ ਖੁਦ ਹੀ ਲਿਖਿਆ ਸੀ। ਇਸ ਤੋਂ ਮਗਰੋਂ ਸਿੱਧੂ ਨੇ ਬਹੁਤ ਸਾਰੇ ਗਾਣੇ ਬੈਕ-ਟੂ-ਬੈਕ ਕਈ ਗਾਣੇ ਲਾਂਚ ਕੀਤੇ ਤੇ ਲਗਤਾਰ ਰਫਤਾਰ ਫੜਦੇ ਗਏ। ਨੌਜਵਾਨਾਂ ਨੂੰ ਉਸਦੇ ਗਾਣੇ ਬਹੁਤ ਪਸੰਦ ਆਉਣ ਗਏ ਤੇ ਉਹਨਾਂ ਦੇ ਗਾਣਿਆਂ ਦੇ ਵਿਊ ਲਗਾਤਾਰ ਵਧਦੇ ਹੀ ਗਏ। ਸਿੱਧੂ ਨੇ 6 ਸਾਲਾ ਦੇ ਕਰੀਅਰ ਵਿੱਚ ਲੋਕਾਂ ਦੇ ਦਿਲਾਂ ਵਿੱਚ ਰਾਜ ਕੀਤਾ।

ਲਾਈਵ ਸ਼ੋਅ ਲਈ 20 ਲੱਖ ਰੁਪਏ ਲੈਂਦੇ ਸਨ ਸਿੱਧੂ ਮੂਸੇਵਾਲਾ: ਸਿੱਧੂ ਮੂਸੇਵਾਲਾ ਪ੍ਰਤੀ ਸ਼ੋਅ ਦੇ 20 ਲੱਖ ਰੁਪਏ ਲੈਂਦੇ ਸਨ। ਉਹ ਬ੍ਰਾਂਡਾਂ ਦੇ ਪ੍ਰਚਾਰ ਅਤੇ ਆਪਣੇ ਯੂਟਿਊਬ ਚੈਨਲ ਤੋਂ ਚੰਗੀ ਕਮਾਈ ਕਰ ਰਹੇ ਸਨ। ਉਹ ਫਿਲਮਾਂ, ਟੀਵੀ ਸ਼ੋਅ ਅਤੇ ਲਾਈਵ ਸ਼ੋਅ ਕਰਕੇ ਪ੍ਰਤੀ ਮਹੀਨਾ 35 ਲੱਖ ਰੁਪਏ ਕਮਾਉਂਦਾ ਸੀ। ਦੱਸ ਦਈਏ ਕਿ 30 ਅਕਤੂਬਰ 2017 ਨੂੰ ਸਿੱਧੂ ਮੂਸੇਵਾਲਾ ਨੇ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ ਸੀ। ਸਿੱਧੂ ਦੇ ਯੂਟਿਊਬ ਚੈਨਲ ਦੇ 11.2 ਮਿਲੀਅਨ ਫੋਲੋਵਰਸ ਹਨ। ਭਾਰਤ ਵਿੱਚ ਸਭ ਤੋਂ ਮਹਿੰਗਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸੀ। ਸਿੱਧੂ ਮੂਸੇਵਾਲਾ ਹਰ ਗੀਤ ਲਈ ਫਿਲਮ ਨਿਰਮਾਤਾਵਾਂ ਤੋਂ 6 ਤੋਂ 8 ਲੱਖ ਰੁਪਏ ਵਸੂਲਦਾ ਸੀ।

ਸਿੱਧੂ ਮੂਸੇਵਾਲਾ ਦੀ ਜਾਇਦਾਦ: ਦੱਸ ਦਈਏ ਕਿ ਸਿੱਧੂ ਮੂਸੇਵਾਲਾ 6 ਸਾਲ ਦੇ ਮਿਊਜ਼ਿਕ ਇੰਡਸਟਰੀ ਦੇ ਕਰੀਅਰ ਵਿੱਚ ਬਹੁਤ ਨਾਂ ਕਮਾ ਲਿਆ ਸੀ। ਰਿਕਾਰਡ ਮੁਤਾਬਕ ਸਿੱਧੂ ਮੂਸੇਵਾਲਾ ਦੀ ਭਾਰਤੀ ਕਰੰਸੀ ਵਿੱਚ ਕੁੱਲ ਜਾਇਦਾਦ 29 ਕਰੋੜ ਰੁਪਏ ਸੀ। 2022 ਵਿੱਚ ਸਿੱਧੂ ਮੂਸੇਵਾਲਾ ਦੀ ਕੁੱਲ ਜਾਇਦਾਦ $5 ਮਿਲੀਅਨ ਸੀ। ਇੰਨਾ ਹੀ ਨਹੀਂ 2020-21 'ਚ ਉਨ੍ਹਾਂ ਨੇ ਸਰਕਾਰ ਨੂੰ 3.02 ਕਰੋੜ ਰੁਪਏ ਇਨਕਮ ਟੈਕਸ ਵਜੋਂ ਹੀ ਦਿੱਤੇ ਸਨ।

ਸਿੱਧੂ ਦੀ ਕੁੱਲ ਸੰਪਤੀ

ਸਾਲਕੁੱਲ ਸੰਪਤੀ
20181.6 ਮਿਲੀਅਨ ਡਾਲਰ
20192 ਮਿਲੀਅਨ ਡਾਲਰ
20202.8 ਮਿਲੀਅਨ ਡਾਲਰ
20213.5 ਮਿਲੀਅਨ ਡਾਲਰ
20224 ਮਿਲੀਅਨ ਡਾਲਰ

ਸਿੱਧੂ ਨੇ ਮਾਨਸਾ ਤੋਂ ਲੜੀ ਸੀ ਚੋਣ: ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਕਾਂਗਰਸ ਦਾ ਪੱਲਾ ਫੜਿਆ ਸੀ, ਜਿਸ ਤੋਂ ਬਾਅਦ ਉਹਨਾਂ ਦਾ ਕਾਫੀ ਵਿਰੋਧ ਵੀ ਹੋਇਆ, ਪਰ ਸਿੱਧੂ ਨੇ ਉਸ ਸਮੇਂ ਕਿਹਾ ਕਿ ਉਹਨਾਂ ਦੇ ਲੋਕ ਤਰੱਖੀ ਪੱਖੋ ਬਹੁਤ ਪਿੱਛੇ ਹਨ, ਜਿਹਨਾਂ ਦੇ ਲਈ ਉਸ ਨੂੰ ਰਾਜਨੀਤੀ ਵਿੱਚ ਪੈਸ ਰੱਖਣਾ ਪਿਆ ਤਾਂ ਜੋ ਮਾਨਸਾ ਜ਼ਿਲ੍ਹੇ ਦੀ ਤਰੱਕੀ ਕੀਤੀ ਜਾ ਸਕੇ।

ਇਹ ਵੀ ਪੜੋ: ਸਿੱਧੂ ਮੂਸੇ ਵਾਲਾ ਤੋਂ ਲੈ ਕੇ ਤੁਪਕ ਸ਼ਕੂਰ ਤੱਕ 5 ਮਸ਼ਹੂਰ ਰੈਪਰ ਜਿਨ੍ਹਾਂ ਨੂੰ ਮਾਰੀ ਗਈ ਗੋਲੀ

Last Updated : May 31, 2022, 12:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.