ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੀ ਨਰਾਜਗੀ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਦੇ ਅਸਤਾਫੇ ਤੇ ਕਾਰਵਾਈ ਕਰਦੇ ਹੋਏ ਕਾਂਗਰਸ ਆਲਾ ਕਮਾਨ ਕੋਈ ਨਰਮ ਰੁੱਖ ਅਪਨਾ ਸਕਦੇ ਨੇ। ਲੇਕਿਨ ਸੂਤਰਾ ਤੋਂ ਮਿਲੀ ਜਾਣਕਾਰੀ ਦੇ ਮੁਤੀਾਬਕ ਨਵਜੋਤ ਸਿੱਧੂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਸੂਤਰਾ ਮੁਤਾਬਕ ਸਿੱਧੂ ਦਾ ਅਸਤੀਫਾ ਸਵੀਕਾਰ ਹੋ ਸਕਦਾ ਹੈ। ਪੰਜਾਬ ਦੀ ਇਸ ਵੱਡੀ ਖਬਰ ਦੇ ਵਿੱਚ ਜਾਣਕਾਰੀ ਇਹ ਵੀ ਹੈ ਕਿ ਸੀਐਮ ਚੰਨੀ ਅੱਜ ਇਸ ਬਾਬਤ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ।
ਖਬਰ ਹੈ ਕਿ ਚੰਨੀ, ਕੁਲਜੀਤ ਨਾਗਰਾ ਤੇ ਰਵਨੀਤ ਬਿੱਟੂ ਦਿੱਲੀ ਲਈ ਰਵਾਨਾ ਹੋ ਗਏ ਨੇ। ਖਬਰ ਨਿਕਲ ਕੇ ਸਾਹਮਣੇ ਇਹ ਆ ਸਕਦੀ ਹੈ ਕਿ ਰਵਨੀਤ ਬਿੱਟੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਦਿੱਤੀ ਜਾ ਸਕਦੀ ਹੈ। ਬਹਰਹਾਲ ਅਪੁਸ਼ਟ ਖਬਰਾਂ ਮੁਤਾਬਕ ਬਿੱਟੂ ਦੇ ਨਾਮ ਦਾ ਐਲਾਨ ਅੱਜ ਹੀ ਹੋ ਸਕਦਾ ਹਾੈ ਤੇ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਤਸਵੀਰ ਸਾਫ ਹੋ ਸਕਦੀ ਹੈ।
ਯਾਦ ਦਵਾ ਦਈਏ ਕਿ ਪੰਜਾਬ ਵਿੱਚ ਨਵੀਂ ਕੈਬਨਿਟ ਦੇ ਗਠਨ ਤੋਂ ਬਾਅਦ ਸਿੱਧੂ ਨੇ ਨਰਾਜ਼ਗੀ ਜਾਹਿਰ ਕੀਤੀ ਸੀ। ਮੰਨਿਆ ਜਾ ਰਿਹਾ ਕਿ ਇਹ ਨਰਾਜ਼ਗੀ ਕਾਂਗਰਸ ਆਲਾ ਕਮਾਨ ਨੂੰ ਪਸੰਦ ਨਹੀਂ ਆਈ , ਜਿਸ ਨੂੰ ਲੈ ਕੇ ਸਿੱਧੂ ਦੇ ਅਸਤੀਫੇ ਨੂੰ ਮਨਜ਼ੂਰ ਕੀਤਾ ਜਾ ਸਕਦਾ ਹੈ।
ਉਮੀਦ ਜਤਾਈ ਜਾ ਰਹੀ ਹੈ ਸ਼ਾਮ ਤੱਕ ਦਿੱਲੀ ਤੋਂ ਇਹ ਵੱਡੀ ਖਬਰ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆ ਦੇਵੇਗੀ ਪਰ ਇਸ ਸਭ ਦੇ ਵਿੱਚ ਵੱਡਾ ਸਵਾਲ ਖੜਾ ਇਹ ਹੁੰਦਾ ਹੈ ਕਿ ਜੇਕਰ ਸਿੱਧੂ ਦਾ ਅਸਤੀਫਾ ਮਨਜ਼ੂਰ ਹੁੰਦਾ ਹੈ ਤੇ ਸਿੱਧੂ ਦੇ ਸਿਆਸੀ ਭਵਿੱਖ ਦਾ ਕੀ ਹੁੰਦਾ ਹੈ।
ਇਹ ਵੀ ਪੜ੍ਹੋ:VIDEO: ਸੀਐਮ ਚੰਨੀ 'ਤੇ ਮਨਪ੍ਰੀਤ ਬਾਦਲ ਦੀ ਭਾਜਪਾ ਅਤੇ ਮੋਦੀ ਸਰਕਾਰ ਨੂੰ ਧਮਕੀ !
ਲੇਕਿਨ ਇਸ ਸਭ ਦੇ ਵਿੱਚ ਸਿੱਧੂ ਨੇ ਲਖੀਮਪੁਰ ਦੇ ਮਸਲੇ ਤੇ ਇੱਕ ਟਵੀਟ ਕਰ ਉਤਰ ਪ੍ਰਦੇਸ ਸਰਕਾਰ ਨੂੰ ਭਾਜੜਾ ਪਾ ਦਿੱਤੀਆ ਨੇ ਸਿੱਧੂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਜੇਕਰ ਲਖੀਮਪੁਰ ਕਾਂਡ ਦੇ ਮੁਲਜ਼ਮ ਗ੍ਰਿਫਤਾਰ ਨਾ ਕੀਤੇ ਗਏ ਤਾਂ ਕਾਂਗਰਸ ਉਤਰ ਪ੍ਰਦੇਸ ਤੱਕ ਮਾਰਚ ਕਰੇਗੀ।