ਚੰਡੀਗੜ੍ਹ: ਕਰਨਾਲ ’ਚ ਕਿਸਾਨਾਂ ’ਤੇ ਲਾਠੀਚਾਰਜ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਘੇਰਾਓ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਚ ਪੁਲਿਸ ਦੀ ਟੀਮ ਮੌਜੂਦ ਰਹੀ।
ਦੱਸ ਦਈਏ ਕਿ ਭੀੜ ਨੂੰ ਸ਼ਾਂਤ ਕਰਨ ਲਈ ਪੁਲਿਸ ਵੱਲੋਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ। ਪੁਲਿਸ ਦੀ ਟੀਮ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਬੈਰੀਕੇਡ ਦਾ ਇਸਤੇਮਾਲ ਕੀਤਾ ਗਿਆ ਹੈ।
ਖੱਟਰ ਦੀ ਮੀਟਿੰਗ ਦੇ ਵਿਰੋਧ ਕਾਰਨ ਹੋਇਆ ਸੀ ਲਾਠੀਚਾਰਜ
ਕਾਬਿਲੇਗੌਰ ਹੈ ਕਿ ਕਿਸਾਨ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਪਿਛਲੇ ਨੌ ਮਹੀਨਿਆਂ ਤੋਂ ਵੱਧ ਸਮੇਂ ਦੇਸ਼ ਭਰ ਵਿੱਚ ਮੁਜਾਹਰਾ ਕਰ ਰਹੇ ਹਨ ਤੇ ਇਹ ਕਿਸਾਨ ਕਰਨਾਲ ਵਿਖੇ ਵੀ ਬੈਠੇ ਸੀ। ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਹੋਰ ਭਾਜਪਾ ਆਗੂਆਂ ਨੇ ਕਰਨਾਲ ਵਿੱਖੇ ਧਰਨੇ ਤੋਂ ਕੁਝ ਦੂਰ ਭਾਜਪਾ ਦੀ ਮੀਟਿੰਗ ਰੱਖ ਲਈ ਸੀ ਤੇ ਕਿਸਾਨਾਂ ਨੇ ਖੱਟਰ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਪੁਲਿਸ ਨੇ ਭਾਰੀ ਲਾਠੀਚਾਰਜ ਕੀਤਾ ਤੇ ਇਸ ਦੌਰਾਨ ਕਈ ਕਿਸਾਨ ਲਹੂ ਲੁਹਾਣ ਹੋ ਗਏ ਸੀ ਤੇ ਬਾਅਦ ਵਿੱਚ ਇੱਕ ਦੀ ਮੌਤ ਹੋ ਗਈ ਸੀ ਜਦੋਂਕਿ ਇੱਕ ਹੋਰ ਨੌਜਵਾਨ ਕਿਸਾਨ ਵੱਲੋਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਦੀ ਸ਼ਿਕਾਇਤ ਸਬੰਧੀ ਖਬਰਾਂ ਆਈਆਂ ਸੀ।
ਇਹ ਵੀ ਪੜੋ: ਸਿਆਸੀ ਪਾਰਟੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਦਿੱਤੀ ਇਹ ਚਿਤਾਵਨੀ, ਨਹੀਂ ਤਾਂ...