ETV Bharat / city

ਸਾਕਾ ਪੰਜਾ ਸਾਹਿਬ , ਸਿੱਖਾਂ ਦੀ ਸਹਿਨਸ਼ੀਲਤਾ, ਬਹਾਦਰੀ ਤੇ ਕੁਰਬਾਨੀ ਦੀ ਅਨੂਠੀ ਗਾਥਾ - ਸ਼ਹੀਦ ਭਾਈ ਪ੍ਰਤਾਪ ਸਿੰਘ

ਅੱਜ ਸਿੱਖ ਕੌਮ ਲਈ ਬੇਹਦ ਇਤਿਹਾਸਕ ਦਿਨ ਹੈ। ਕਿਉਂਕਿ ਇਹ ਦਿਨ ਸਿੱਖ ਇਤਿਹਾਸ ਦੀ ਸਹਿਨਸ਼ੀਲਤਾ, ਬਹਾਦਰੀ ਤੇ ਕੁਰਾਬਾਨੀਆਂ ਦੀ ਅਨੂਠੀ ਗਾਥਾ ਨੂੰ ਦਰਸਾਉਂਦਾ ਹੈ। ਸਾਕਾ ਪੰਜਾ ਸਾਹਿਬ (Saka Panja Sahib)ਪਾਕਿਸਤਾਨ ਵਿੱਚ ਵਾਪਰਿਆ ਸੀ। ਇਸ ਦਿਨ ਗੁਰੂ ਸਿੰਘਾਂ ਨੇ ਰੇਲ ਰੋਕ ਕੇ ਭੁੱਖੇ ਸਿੰਘਾਂ ਨੂੰ ਲੰਗਰ ਛਕਾਉਣ ਲਈ ਆਪਣੀ ਕੁਰਬਾਨੀਆਂ ਦਿੱਤੀਆਂ ਸਨ।

ਸਾਕਾ ਪੰਜਾ ਸਾਹਿਬ
ਸਾਕਾ ਪੰਜਾ ਸਾਹਿਬ
author img

By

Published : Oct 30, 2021, 10:57 AM IST

ਚੰਡੀਗੜ੍ਹ: ਅੱਜ ਸਿੱਖ ਕੌਮ ਲਈ ਬੇਹਦ ਇਤਿਹਾਸਕ ਦਿਨ ਹੈ। ਕਿਉਂਕਿ ਇਹ ਦਿਨ ਸਿੱਖ ਇਤਿਹਾਸ ਦੀ ਸਹਿਨਸ਼ੀਲਤਾ, ਬਹਾਦਰੀ ਤੇ ਕੁਰਾਬਾਨੀਆਂ ਦੀ ਅਨੂਠੀ ਗਾਥਾ ਨੂੰ ਦਰਸਾਉਂਦਾ ਹੈ। ਸਾਕਾ ਪੰਜਾ ਸਾਹਿਬ ਪਾਕਿਸਤਾਨ ਵਿੱਚ ਵਾਪਰਿਆ ਸੀ। ਇਸ ਦਿਨ ਗੁਰੂ ਸਿੰਘਾਂ ਨੇ ਰੇਲ ਰੋਕ ਕੇ ਭੁੱਖੇ ਸਿੰਘਾਂ ਨੂੰ ਲੰਗਰ ਛਕਾਉਣ ਲਈ ਆਪਣੀ ਕੁਰਬਾਨੀਆਂ ਦਿੱਤੀਆਂ ਸਨ।

ਸਾਕਾ ਪੰਜਾ ਸਾਹਿਬ (ਪਾਕਿਸਤਾਨ)

ਪੰਜਾ ਸਾਹਿਬ ਨੇੜੇ ਹਸਨ ਅਬਦਾਲ (ਪਾਕਿਸਤਾਨ ) ਰੇਲਵੇ ਸਟੇਸ਼ਨ 'ਤੇ 30 ਅਕਤੂਬਰ ਸਾਲ 1922 ਇੱਕ ਸਵੇਰ ਜੋ ਕਿ ਸਿੱਖਾਂ ਵੱਲੋਂ ਪੂਰੀ ਦੁਨੀਆ ਲਈ ਹੱਕ ਸੱਚ ਦੀ ਲੜਾਈ, ਬਹਾਦਰੀ ਤੇ ਪੂਰਨ ਕੁਰਬਾਨੀ ਦੀ ਮਿਸਾਲ ਪੇਸ਼ ਕਰਦੀ ਹੈ। ਸਿੱਖਾਂ ਦੀ ਬਹਾਦਰੀ ਅਤੇ ਸੰਕਲਪ ਦ੍ਰਿੜਤਾ ਦੀ ਇਹ ਮਿਸਾਲ ਇੱਕ ਲੋਕ ਗਾਥਾ ਬਣ ਗਈ ।

ਕਿਉਂ ਵਾਪਰਿਆ ਸਾਕਾ ਪੰਜਾ ਸਾਹਿਬ

ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਗੁਰਦੁਆਰਾ ਗੁਰੂ ਕਾ ਬਾਗ ਆਪਸੀ ਸਮਝੌਤੇ ਮਗਰੋਂ ਪੁਜਾਰੀਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਵਿੱਚ ਆ ਗਿਆ ਸੀ। ਇਸ ਗੁਰਦੁਆਰੇ ਦੇ ਨਾਂਅ ਲੱਗੀ ਜ਼ਮੀਨ ਤੋਂ " ਗੁਰੂ ਕਾ ਲੰਗਰ " ਤਿਆਰ ਕਰਨ ਲਈ ਲੱਕੜਾਂ ਲਿਆਉਣ ਲਈ ਦਰੱਖ਼ਤ ਕੱਟਣ ਦੇ ਅਧਿਕਾਰ ਨੂੰ ਪੱਕਾ ਕਰਾਉਣ ਦੇ ਪੱਖ 'ਚ 8 ਅਗਸਤ, 1922 ਨੂੰ ਇੱਕ ਅਹਿੰਸਕ ਅੰਦੋਲਨ ਸ਼ੁਰੂ ਹੋਇਆ। ਉਸ ਸਮੇਂ ਪਹਿਲਾਂ ਇਸ ਅੰਦੋਲਨਕਾਰੀ ਜੱਥੇ ਦੇ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਉੱਤੇ ਨਜਾਇਜ਼ ਦਖ਼ਲ ਦਿੱਤੇ ਜਾਣ ਦਾ ਮੁਕੱਦਮਾ ਚਲਾਇਆ ਗਿਆ, ਪਰ 25 ਅਗਸਤ ਨੂੰ ਪੁਲਿਸ ਨੇ ਰੋਜ਼ਾਨਾ ਗੁਰਦੁਆਰਾ ਸਾਹਿਬ ਆਉਣ ਵਾਲੀ ਸਿੱਖ ਜਥਿਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਪੰਜਾਬ ਦੇ ਗਵਰਨਰ ਵੱਲੋਂ ਦਖ਼ਲ ਦਿੱਤੇ ਜਾਣ ਮਗਰੋਂ ਜਥਿਆਂ ਨਾਲ ਕੁੱਟਮਾਰ ਤਾਂ ਬੰਦ ਕਰ ਦਿੱਤੀ ਗਈ ਪਰ, ਮੁੜ ਸਿੰਘਾਂ ਦੀ ਗ੍ਰਿਫ਼ਤਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ।

ਬੰਦੀ ਸਿੰਘਾਂ ਦੇ ਖਿਲਾਫ ਅੰਮ੍ਰਿਤਸਰ ਵਿੱਚ ਸਰਸਰੀ ਸੁਣਵਾਈ ਵਾਲੇ ਮੁਕੱਦਮੇ ਚਲਾਏ ਗਏ। ਇਸ ਮਗਰੋਂ ਉਨ੍ਹਾਂ ਨੂੰ ਰੇਲਗੱਡੀਆਂ ਰਾਹੀਂ ਦੂਰ-ਦੂਰ ਦੀਆਂ ਜੇਲ੍ਹਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਗਿਆ।

ਸਾਕਾ ਪੰਜਾ ਸਾਹਿਬ (Saka Panja Sahib), ਦਾ ਦਰਦਨਾਕ ਦ੍ਰਿਸ਼

29 ਅਕਤੂਬਰ, 1922 ਨੂੰ ਬੰਦੀ ਸਿੰਘਾਂ ਦਾ ਇੱਕ ਜਥਾ ਰੇਲਗੱਡੀ ਰਾਹੀਂ ਅਟਕ ਦੇ ਕਿਲ੍ਹੇ ਵੱਲ ਤੋਰਿਆ ਗਿਆ, ਜਿਸ ਨੇ ਹਸਨ ਅਬਦਾਲ ਸਟੇਸ਼ਨ ‘ਤੇ ਪੁੱਜਣਾ ਸੀ। ਪੰਜਾ ਸਾਹਿਬ ਦੇ ਸਿੱਖਾਂ ਨੇ ਇਹਨਾਂ ਬੰਦੀਆਂ ਨੂੰ ਭੋਜਨ ਛਕਾਉਣ ਦਾ ਫ਼ੈਸਲਾ ਕੀਤਾ ਅਤੇ ਜਦੋਂ ਲਗਭਗ 200 ਸਿੱਖ ਲੰਗਰ ਲੈ ਕੇ ਰੇਲਵੇ ਸਟੇਸ਼ਨ ਪੁੱਜੇ ਤਾਂ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਇਸ ਗੱਡੀ ਨੂੰ ਇਸ ਸਟੇਸ਼ਨ ‘ਤੇ ਰੋਕਣਾ ਅੱਜ ਦੀ ਸਮਾਂ ਸੂਚੀ ਵਿੱਚ ਸ਼ਾਮਲ ਨਹੀਂ ਹੈ।

ਭੁੱਖੇ ਸਿੰਘਾਂ ਨੂੰ ਲੰਗਰ ਛਕਾਉਣ ਲਈ ਰੇਲ ਪਟੜੀਆਂ 'ਤੇ ਬੈਠੀ ਸੰਗਤ

ਸਿੱਖਾਂ ਵੱਲੋਂ ਵਾਰ-ਵਾਰ ਗੱਡੀ ਰੋਕਣ ਦੀ ਬੇਨਤੀ ਨੂੰ ਮਨਜੂਰ ਨਾ ਕੀਤੇ ਜਾਣ ‘ਤੇ ਪੰਜਾ ਸਾਹਿਬ ਦੀ ਸੰਗਤ ਦੇ ਦੋ ਆਗੂਆਂ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਨੇ ਜਦੋਂ ਦੂਰੋਂ ਆਉਂਦੀ ਗੱਡੀ ਦੀ ਆਵਾਜ਼ ਸੁਣੀ ਤਾਂ ਉਹ ਅੱਗੇ ਵਧ ਕੇ ਰੇਲ ਦੀ ਪਟੜੀ ਦੇ ਵਿਚਕਾਰ ਚੌਂਕੜੀ ਮਾਰ ਕੇ ਬੈਠ ਗਏ। ਇਹ ਵੇਖ ਕੇ ਕੁੱਝ ਹੋਰ ਸਿੱਖ ਅਤੇ ਬੀਬੀਆਂ ਵੀ ਰੇਲ-ਪਟੜੀ ‘ਤੇ ਜਾ ਬੈਠੇ। ਗੱਡੀ ਦੇ ਡਰਾਈਵਰ ਨੇ ਤੁਰੰਤ ਚਾਲ ਹੌਲੀ ਕੀਤੀ ਅਤੇ ਅੱਗੇ ਵੱਧਦੀ ਗੱਡੀ ਨੂੰ ਰੋਕਿਆ ਪਰ ਰੇਲ ਪਟੜੀ ‘ਤੇ ਬੈਠੇ 11 ਲੋਕਾਂ ਨੂੰ ਕੁਚਲਣ ਤੋਂ ਪਹਿਲਾਂ ਨਾ ਰੁਕ ਸਕੀ। ਜਦੋਂ ਗੱਡੀ ਰੁਕੀ ਤਾਂ ਬੰਦੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਗਿਆ ਤੇ ਗੱਡੀ ਨੂੰ ਅੱਗੇ ਤੋਰ ਦਿੱਤਾ। ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋਏ ਅਤੇ ਅਗਲੇ ਦਿਨ ਦੋਹਾਂ ਸਿੰਘਾਂ ਦਮ ਤੋੜ ਦਿੱਤਾ।

ਸ਼ਹੀਦ ਭਾਈ ਪ੍ਰਤਾਪ ਸਿੰਘ

ਸ਼ਹੀਦ ਭਾਈ ਪ੍ਰਤਾਪ ਸਿੰਘ ਦਾ ਜਨਮ 26 ਮਾਰਚ, 1899 ਈ. ਨੂੰ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਅਕਾਲਗੜ੍ਹ ਦੇ ਸਰੂਪ ਸਿੰਘ ਦੇ ਘਰ ਬੀਬੀ ਪ੍ਰੇਮ ਕੌਰ ਦੀ ਕੁੱਖ ਤੋਂ ਹੋਇਆ ਸੀ। ਆਪਣੇ ਕਸਬੇ ਵਿੱਚ ਸਿੱਖਿਆ ਹਾਸ ਕਰਨ ਪਿੱਛੋਂ ਭਾਈ ਪ੍ਰਤਾਪ ਸਿੰਘ ਸਰਗੋਧਾ ਜ਼ਿਲ੍ਹੇ ਦੀ ਮੰਡੀ ਭਲਵਾਲ ਵਿੱਚ ਅਧਿਆਪਕ ਨਿਯੁਕਤ ਹੋਏ। ਫਿਰ ਕਰਾਚੀ ਦੇ ਕਿਸੇ ਆੜ੍ਹਤੀਏ ਕੋਲ ਵੀ ਨੌਕਰੀ ਕੀਤੀ।

1918 ਵਿੱਚ ਇਨ੍ਹਾਂ ਦਾ ਵਿਆਹ ਬੀਬੀ ਹਰਨਾਮ ਕੌਰ ਨਾਲ ਹੋਇਆ। ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਤੋਂ ਪ੍ਰੇਰਿਤ ਹੋ ਕੇ ਨੌਕਰੀ ਛੱਡ ਦਿੱਤੀ ਅਤੇ ਆਪਣਾ ਪੂਰਾ ਜੀਵਨ ਗੁਰਦੁਆਰਾ ਸੁਧਾਰ ਲਹਿਰ ਲਈ ਗੁਰੂ ਪੰਥ ਦੇ ਲੇਖੇ ਲਾਉਣ ਲਈ ਕੌਮ ਨੂੰ ਸਮਰਪਿਤ ਕਰ ਦਿੱਤਾ। ਪੰਜਾ ਸਾਹਿਬ ਦੇ ਸਾਕੇ ਸਮੇਂ ਉਹ ਗੁਰਦੁਆਰਾ ਪੰਜਾ ਸਾਹਿਬ ਵਿੱਚ ਖਜ਼ਾਨਚੀ ਦੀ ਸੇਵਾ ਕਰ ਰਹੇ ਸਨ।

ਸ਼ਹੀਦ ਭਾਈ ਕਰਮ ਸਿੰਘ

ਸਾਕਾ ਪੰਜਾ ਸਾਹਿਬ ਦੇ ਦੂਜੇ ਸ਼ਹੀਦ ਭਾਈ ਕਰਮ ਸਿੰਘ ਜੀ ਸਨ। ਇਨ੍ਹਾਂ ਦਾ ਜਨਮ 14 ਨਵੰਬਰ, 1885 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਗ੍ਰੰਥੀ ਭਾਈ ਭਗਵਾਨ ਸਿੰਘ ਦੇ ਘਰ ਹੋਇਆ। ਅੰਮ੍ਰਿਤ ਛੱਕਣ ਤੋਂ ਪਹਿਲਾਂ ਇਨ੍ਹਾਂ ਦਾ ਪਰਿਵਾਰਕ ਨਾਂਅ ਸੰਤ ਸਿੰਘ ਸੀ। ਘਰ ਦੇ ਧਾਰਮਿਕ ਪ੍ਰਭਾਵ ਕਾਰਨ ਪਿਤਾ ਜੀ ਤੋਂ ਗੁਰਬਾਣੀ ਦੀ ਸੰਥਿਆ ਅਤੇ ਕੀਰਤਨ ਦੀ ਸਿਖਲਾਈ ਹਾਸਲ ਕਰਕੇ ਥੋੜ੍ਹੇ ਸਮੇਂ ਵਿੱਚ ਨਾਮਵਰ ਕੀਰਤਨੀਏ ਬਣ ਗਏ।

1922 ਵਿੱਚ ਆਪਣੀ ਪਤਨੀ ਸਮੇਤ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨਾਂ ਨੂੰ ਗਏ। ਇੱਥੇ ਹੀ ਕੀਰਤਨ ਦੀ ਸੇਵਾ ਨਿਭਾਉਣ ਲੱਗ ਪਏ। ਇੱਥੇ ਹੀ ਅੰਮ੍ਰਿਤਪਾਨ ਕਰਕੇ ਸੰਤ ਸਿੰਘ ਤੋਂ ਕਰਮ ਸਿੰਘ ਨਾਂਅ ਰੱਖਿਆ। ਜਦੋਂ ਇਸ ਸਾਕੇ ਦੀ ਇਹ ਘਟਨਾ ਵਾਪਰੀ, ਉਦੋਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਰੇਲਵੇ ਲਾਈਨ ਉੱਪਰ ਚੌਂਕੜੇ ਮਾਰ ਕੇ ਬੈਠੇ ਸਨ ਅਤੇ ਬਾਕੀ ਸੰਗਤਾਂ ਉਨ੍ਹਾਂ ਦੇ ਪਿੱਛੇ ਰੇਲ ਲਾਈਨ ਉੱਪਰ ਬੈਠੀਆਂ ਸਨ। ਗੱਡੀ ਵਿਸਲਾਂ ਮਾਰਦੀ ਆ ਰਹੀ ਸੀ ਪਰ ਇਨ੍ਹਾਂ ਗੁਰੂ ਸਿੱਖਾਂ ਨੂੰ ਮੌਤ ਦਾ ਕੋਈ ਖੌਫ ਨਹੀਂ ਸੀ ਤੇ ਨਾਂ ਹੀ ਇਹ ਆਪਣੇ ਕੀਤੇ ਹੋਏ ਦ੍ਰਿੜ ਸੰਕਲਪ ਤੇ ਪਿਛੇ ਹੱਟੇ, ਬਲਕਿ ਭੁੱਖੇ ਸਿੰਘਾਂ ਨੂੰ ਲੰਗਰ ਛਕਾਉਣ ਲਈ ਸੰਗਤ ਦੇ ਕੁੱਲ 11 ਲੋਕਾਂ ਸਣੇ ਇਨ੍ਹਾਂ ਨੇ ਸ਼ਹਾਦਤ ਕਬੂਲ ਕੀਤੀ।

ਰੇਲਗੱਡੀ ਰੁਕਣ 'ਤੇ ਜ਼ਖਮੀ 11 ਸਿੰਘ ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਗੁਰ ਧਾਮ ਵਿੱਚ ਇਲਾਜ ਲਈ ਪਹੁੰਚਾਇਆ ਗਿਆ। ਇਲਾਜ ਦੇ ਦੌਰਾਨ ਦੋਹਾਂ ਸਿੰਘਾਂ ਦੀ ਮੌਤ ਹੋ ਗਈ ਤੇ ਕਈ ਹੋਰਨਾਂ ਜ਼ਖਮੀਆਂ ਨੇ ਵੀ ਦਮ ਤੋੜ ਦਿੱਤਾ।

ਇਨ੍ਹਾਂ ਸ਼ਹੀਦਾਂ ਦੀ ਮ੍ਰਿਤਕ ਦੇਹਾਂ ਨੂੰ ਰਾਵਲਪਿੰਡੀ (ਪਾਕਿਸਤਾਨ) ਲਿਆਂਦਾ ਗਿਆ 1 ਨਵੰਬਰ 1922 ਨੂੰ ਇਹਨਾਂ ਦਾ ਅੰਤਮ ਸਸਕਾਰ ਕੀਤਾ ਗਿਆ। ਇਸ ਸਾਕੇ 'ਚ ਕੁਰਬਾਨੀਆਂ ਦੇਣ ਵਾਲੇ ਸਿੰਘਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਗਿਆ। ਸਿੱਖਾਂ ਦੀਆਂ ਅਜਿਹੀਆਂ ਸ਼ਹੀਦੀਆਂ ਦੀ ਮਿਸਾਲ ਹੋਰ ਕਿਧਰੇ ਵੀ ਨਹੀਂ ਮਿਲਦੀ। ਸਿੱਖ ਧਰਮ ਸ਼ਹਾਦਤਾਂ ਦਾ ਭਰਿਆ ਹੋਇਆ ਧਰਮ ਹੈ।

ਈਟੀਵੀ ਭਾਰਤ ਵੱਲੋਂ ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ !

ETV Bharat Logo

Copyright © 2024 Ushodaya Enterprises Pvt. Ltd., All Rights Reserved.