ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ, ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਕੋਰੋਨਾ ਵੈਕਸੀਨ ਹੁਣ ਕੁਝ ਦਿਨਾਂ ਦੇ ਲਈ ਹੀ ਬਚੀ ਹੈ ਕਿਉਂਕਿ ਹਰ ਰੋਜ਼ 85000 ਤੋਂ 90000 ਲੋਕਾਂ ਨੂੰ ਵੈਕਸੀਨ ਲਗਾਈ ਜਾਂਦੀ ਹੈ। ਉਸਦੇ ਨਾਲ ਹੀ ਹੁਣ ਭਾਰਤ ਵਿੱਚ ਕੋਰੋਨਾ ਦੀ ਇੱਕ ਨਵੀਂ ਰੂਸ ਦੀ ਵੈਕਸੀਨ sputinik v ਆ ਗਈ ਹੈ, ਜਿਸਦੇ ਐਮਰਜੈਂਸੀ ਯੂਜ਼ ਦੀ ਮਨਜ਼ੂਰੀ ਡਰੱਗ ਕੰਟਰੋਲਰ ਨੇ ਭਾਰਤ ਵਿੱਚ ਦੇ ਦਿੱਤੀ ਹੈ। ਪਰ ਹਾਲੇ ਇਹ ਵੈਕਸੀਨ ਕਦੋਂ ਤੋਂ ਲੱਗਣੀ ਸ਼ੁਰੂ ਹੋਵੇਗੀ, ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਦੇਸ਼ ਵਿੱਚ ਵਧਦੇ ਕੋਰੋਨਾ ਦੇ ਮਾਮਲਿਆਂ ਵਿੱਚ ਹੁਣ ਭਾਰਤ ਨੂੰ ਕੋਰੋਨਾ ਤੋਂ ਲੜਾਈ ਲਈ ਇੱਕ ਨਵੀਂ ਵੈਕਸੀਨ ਮਿਲ ਗਈ ਹੈ। ਕੋ-ਵੈਕਸੀਨ ਅਤੇ ਕੋਵੀ-ਸ਼ੀਲਡ ਤੋਂ ਬਾਅਦ ਇਹ ਤੀਜੀ ਵੈਕਸੀਨ ਹੈ, ਜਿਸ ਨੂੰ ਮਨਜ਼ੂਰੀ ਮਿਲੀ ਹੈ। ਭਾਰਤ ਦੁਨੀਆਂ ਦਾ 60ਵਾਂ ਦੇਸ਼ ਹੈ, ਜਿਸ ਨੇ Sputnik v ਨੂੰ ਮਨਜ਼ੂਰੀ ਦਿੱਤੀ ਹੈ। ਕੋਰੋਨਾ ਸੰਕਰਮਣ ਖ਼ਿਲਾਫ਼ ਰੂਸ ਦੀ ਵੈਕਸੀਨ ਦੀ ਐਫੀ ਕੇਸੀ ਹੋਰ ਵੈਕਸਿਨ ਤੋਂ ਜ਼ਿਆਦਾ ਹੈ ਜੋ ਕਿ 91.6 % ਹੈ।
ਸੀਨੀਅਰ ਫਿਜ਼ੀਸ਼ਨ ਡਾ. ਰਾਜੇਸ਼ ਚੌਹਾਨ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ 20 ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ ਅਤੇ ਜੇਕਰ ਮੋਹਾਲੀ ਦੀ ਗੱਲ ਕੀਤੀ ਜਾਵੇ ਤੇ ਇੱਥੇ 97,686 ਲੋਕਾਂ ਨੇ ਵੈਕਸੀਨੇਸ਼ਨ ਲਗਵਾਈ ਹੈ। ਹਾਲਾਂਕਿ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਸ਼ਹਿਰ ਦੇ ਲੋਕ ਜ਼ਿਆਦਾ ਵੈਕਸੀਨੇਸ਼ਨ ਲਈ ਅੱਗੇ ਆ ਰਹੇ ਹਨ, ਜਦ ਕਿ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਨੂੰ ਹਾਲੇ ਵੀ ਜਾਗਰੂਕਤਾ ਦੀ ਲੋੜ ਹੈ।
ਨਵੀਂ ਵੈਕਸੀਨ sputinik v ਬਾਰੇ ਉਨ੍ਹਾਂ ਕਿਹਾ ਕਿ ਇਸ ਵੈਕਸੀਨ ਨੂੰ ਤਿਆਰ ਕਰਨ ਵਿੱਚ ਕਾਫ਼ੀ ਜ਼ਿਆਦਾ ਸਮਝਦਾਰੀ ਅਪਣਾਈ ਗਈ ਹੈ ਕਿਉਂਕਿ ਇਸ ਵਿੱਚ ਐਂਟੀ ਬਾਡੀਜ਼ ਜਲਦੀ ਬਣਦੀ ਹੈ ਅਤੇ ਇਸ ਵੈਕਸੀਨ ਦਾ ਦੂਜਾ ਡੋਜ਼ ਵੀ ਇੱਕੀ ਦਿਨਾਂ ਦੇ ਬਾਅਦ ਲੱਗਦਾ ਹੈ। ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਵੈਕਸੀਨ ਦਾ ਕਿੰਨਾ ਕੁ ਅਸਰ ਹੈ ਇਹ ਜਾਣਨ ਲਈ ਕੁਝ ਸਮਾਂ ਲੱਗੇਗਾ। ਫਿਲਹਾਲ ਜਿਵੇਂ ਕਿ ਸਰਕਾਰ ਦੇ ਕਹਿਣ ਅਨੁਸਾਰ ਇਹ ਵੈਕਸੀਨ ਅਪ੍ਰੈਲ ਦੇ ਆਖ਼ਰੀ ਹਫ਼ਤੇ ਤੱਕ ਭਾਰਤ ਪੁੱਜੇਗੀ।
ਕਾਰਨ ਕੋਈ ਵੀ ਹੋਵੇ ਲੇਕਿਨ ਇਹ ਗੱਲ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀ ਹੈ ਕਿ ਜੇਕਰ ਵੈਕਸੀਨ ਸਮੇਂ ਰਹਿੰਦੇ ਪੰਜਾਬ ਵਿਚ ਨਹੀਂ ਆਈ ਤੇ ਕੋਰੋਨਾ ਮਰੀਜ਼ਾਂ ਦੀ ਸੰਖਿਆ ਵਿੱਚ ਹੋਰ ਵਾਧਾ ਹੋਏਗਾ। ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਵੈਕਸੀਨ ਦੀ ਕਮੀ ਨਹੀਂ ਹੈ ਬਲਕਿ ਵਿਵਸਥਾ ਦੀ ਕਮੀ ਹੈ। ਪਰ ਇਸ ਦਾ ਸਿੱਧਾ ਅਸਰ ਜਿਹੜੇ ਉਨ੍ਹਾਂ ਲੋਕਾਂ 'ਤੇ ਪਵੇਗਾ ਜਿਹੜੇ ਵੈਕਸੀਨ ਲਗਵਾਉਣ ਆ ਰਹੇ ਹਨ ਕਿਉਂਕਿ ਜੇਕਰ ਵੈਕਸੀਨ ਹੀ ਨਹੀਂ ਹੋਵੇਗੀ ਤਾਂ ਉਹ ਲਗਵਾਉਣਗੇ ਕਿੱਥੋਂ?