ETV Bharat / city

ਰਣਜੀਤ ਸਿੰਘ ਛੇਤੀ ਹੋਵੇਗਾ ਜ਼ਮਾਨਤ 'ਤੇ ਰਿਹਾਅ: ਸਿਰਸਾ - ਕਿਸਾਨ ਅੰਦੋਲਨ ਦੇ ਸਬੰਧ ਵਿੱਚ ਨੌਜਵਾਨ ਰਣਜੀਤ ਸਿੰਘ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਨੌਜਵਾਨ ਰਣਜੀਤ ਸਿੰਘ ਗ੍ਰਿਫ਼ਤਾਰ ਕੀਤੇ ਗਇਆ ਸੀ। ਇਸ ਨੌਜਵਾਨ ਨਾਲ ਬੁਰੀ ਤਰਾਂ ਕੁੱਟਮਾਰ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ, ਬਿਲਕੁਲ ਠੀਕ ਹੈ ਤੇ ਇਸ ਹਫਤੇ ਵਿਚ ਉਸਦੀ ਜ਼ਮਾਨਤ ਮਨਜ਼ੂਰ ਹੋਣ ਦੀ ਉਮੀਦ ਹੈ ਜਿਸ ਮਗਰੋਂ ਉਹ ਜੇਲ ਵਿੱਚੋਂ ਬਾਹਰ ਆ ਜਾਵੇਗਾ।

ਰਣਜੀਤ ਸਿੰਘ ਛੇਤੀ ਹੋਵੇਗਾ ਜ਼ਮਾਨਤ 'ਤੇ ਰਿਹਾਅ: ਸਿਰਸਾ

author img

By

Published : Mar 15, 2021, 9:43 PM IST

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਨੌਜਵਾਨ ਰਣਜੀਤ ਸਿੰਘ ਗ੍ਰਿਫ਼ਤਾਰ ਕੀਤੇ ਗਇਆ ਸੀ। ਇਸ ਨੌਜਵਾਨ ਨਾਲ ਬੁਰੀ ਤਰਾਂ ਕੁੱਟਮਾਰ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ, ਬਿਲਕੁਲ ਠੀਕ ਹੈ ਤੇ ਇਸ ਹਫਤੇ ਵਿਚ ਉਸਦੀ ਜ਼ਮਾਨਤ ਮਨਜ਼ੂਰ ਹੋਣ ਦੀ ਉਮੀਦ ਹੈ ਜਿਸ ਮਗਰੋਂ ਉਹ ਜੇਲ ਵਿੱਚੋਂ ਬਾਹਰ ਆ ਜਾਵੇਗਾ।

ਰਣਜੀਤ ਸਿੰਘ ਦੇ ਭਰਾ ਪਰਦੀਪ ਸਿੰਘ ਤੇ ਚਾਚਾ ਸਤਨਾਮ ਸਿੰਘ ਦੇ ਨਾਲ ਰਲ ਕੇ ਪੱਤਰਕਰਾਂ ਨੂੰ ਜਾਣਕਾਰੀ ਦਿੰਦਿਆਂ ਸਿਰਸਾ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਇਹ ਗਲਤ ਪ੍ਰਚਾਰ ਹੋ ਰਿਹਾ ਹੈ ਕਿ ਰਣਜੀਤ ਸਿੰਘ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਤੇ ਪਰਦੀਪ ਸਿੰਘ ਅੱਜ ਵੀ ਰਣਜੀਤ ਸਿੰਘ ਨਾਲ ਮੁਲਾਕਾਤ ਕਰ ਕੇ ਆਏ ਹਨ ਤੇ ਉਹ ਬਿਲਕੁਲ ਠੀਕ ਠਾਕ ਹੈ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਰਣਜੀਤ ਸਿੰਘ ਲਈ ਅਰਦਾਸ ਕਰਨ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਸਦਕਾ ਜਲਦੀ ਹੀ ਉਸਦੀ ਜ਼ਮਾਨਤ ਹੋ ਜਾਵੇਗੀ।

ਇਸ ਮੌਕੇ ਸਤਨਾਮ ਸਿੰਘ ਤੇ ਪਰਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਲਗਾਤਾਰ ਰਣਜੀਤ ਸਿੰਘ ਨਾਲ ਮੁਲਾਕਾਤ ਕਰ ਰਿਹਾ ਹੈ ਤੇ ਉਸਨੁੰ ਕੋਈ ਪ੍ਰੇਸ਼ਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਨਾਲ ਗ੍ਰਿਫਤਾਰੀ ਮਗਰੋਂ ਕੁੱਟਮਾਰ ਜ਼ਰੂਰ ਹੋਈ ਸੀ ਪਰ ਇਸ ਵੇਲੇ ਉਹ ਬਿਲਕੁਲ ਠੀਕ ਠਾਕ ਹੈ।

ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਹੀ ਰਣਜੀਤ ਸਿੰਘ ਦਾ ਦੇ ਨਾਲ ਤੇ ਉਸ ਤੋਂ ਪਹਿਲਾਂ ਫੜੇ ਗਏ ਨੌਜਵਾਨਾਂ ਦਾ ਪੂਰਾ ਖਿਆਲ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਦੱਸਿਆ ਕਿ ਨੌਜਵਾਨਾਂ ਦੀ ਜ਼ਰੂਰਤ ਅਨੁਸਾਰ ਕਮੇਟੀ ਹਰ ਸਮਾਨ ਉਹਨਾਂ ਕੋਲ ਜੇਲ ਵਿਚ ਪਹੁੰਚਾਉਂਦੀ ਹੈ।

ਸਿਰਸਾ ਨੇ ਦੱਸਿਆ ਕਿ ਸਾਡਾ ਅੱਜ ਦਾ ਮਕਸਦ ਸਿਰਫ ਇਹ ਦੱਸਣਾ ਹੈ ਕਿ ਰਣਜੀਤ ਸਿੰਘ ਬਿਲਕੁਲ ਠੀਕ ਠਾਕ ਹੈ ਤੇ ਉਸ ਬਾਰੇ ਚਿੰਤਾ ਨਾ ਕੀਤੀ ਜਾਵੇ ਤੇ ਸੋਸ਼ਲ ਮੀਡੀਆ ‘ਤੇ ਚਲ ਰਹੀਆਂ ਖਬਰਾਂ ਸਹੀ ਨਹੀਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.