ETV Bharat / city

ਮਹਿਲਾਵਾਂ ਨੂੰ ਕਾਂਗਰਸ ਨੇ ਕੀਤਾ ਨਜ਼ਰਅੰਦਾਜ : ਰਾਣੀ ਬਲਬੀਰ ਸੋਢੀ - ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਬਲਵੀਰ ਰਾਣੀ ਸੋਢੀ

ਇੱਕ ਪਾਸੇ ਪੰਜਾਬ ਵਿਧਾਨਸਭਾ ਚੋਣਾਂ 2022 ਆਉਣ ਵਾਲੀਆਂ ਹਨ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਆਪਣੇ ਨਾਰਾਜ਼ ਆਗੂਆਂ ਨੂੰ ਮਨਾਉਣ 'ਤੇ ਲੱਗੀ ਹੋਈ ਹੈ। ਦੱਸ ਦਈਏ ਕਿ ਮਹਿਲਾ ਕਾਂਗਰਸ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਸੰਗਠਨ ਵੱਲੋਂ ਟਿਕਟ ਦੇ 12 ਦਾਅਵੇਦਾਰ ਸੀ ਪਰ ਕਿਸੇ ਨੂੰ ਵੀ ਟਿਕਟ ਨਹੀਂ ਮਿਲੀ।

ਬਗਾਵਤ ’ਤੇ ਉਤਰੀ ਕਾਂਗਰਸੀ ਮਹਿਲਾ ਆਗੂ
ਬਗਾਵਤ ’ਤੇ ਉਤਰੀ ਕਾਂਗਰਸੀ ਮਹਿਲਾ ਆਗੂ
author img

By

Published : Jan 29, 2022, 5:54 PM IST

Updated : Jan 29, 2022, 10:20 PM IST

ਚੰਡੀਗੜ੍ਹ/ਜਲੰਧਰ: ਪੰਜਾਬ ਕਾਂਗਰਸ 'ਚ ਲਗਾਤਾਰ ਟਿਕਟਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਵਿਵਾਦ ਵਿੱਚ ਹੁਣ ਪੰਜਾਬ ਮਹਿਲਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਰਾਣੀ ਬਲਵੀਰ ਸੋਢੀ ਵੀ ਖੜ੍ਹੀ ਹੋ ਗਈ ਹੈ। ਉਨ੍ਹਾਂ ਨੇ ਕਾਂਗਰਸ ਵੱਲੋਂ ਮਹਿਲਾਵਾਂ ਨੂੰ ਟਿਕਟ ਨਾ ਦੇਣ 'ਤੇ ਦੁੱਖ ਜਤਾਉਂਦਿਆਂ ਕਿਹਾ ਹੈ ਕਿ ਜਿੱਥੇ ਇਕ ਪਾਸੇ ਯੂ.ਪੀ ਵਿੱਚ 'ਲੜਕੀ ਹੂੰ ਲੜ ਸਕਤੀ ਹੂੰ' ਨਾਅਰਾ ਦਿੱਤਾ ਹੈ ਪਰ ਪੰਜਾਬ 'ਚ ਇਹ ਨਾਅਰਾ ਫੇਲ੍ਹ ਹੁੰਦਾ ਨਜ਼ਰ ਆਉਂਦਾ ਹੈ।

'ਕਾਂਗਰਸ ਨੇ ਮਹਿਲਾਵਾਂ ਨੂੰ ਕੀਤਾ ਨਜ਼ਰਅੰਦਾਜ'

ਰਾਣੀ ਬਲਬੀਰ ਸੋਢੀ ਨੇ ਕਿਹਾ ਕਿ ਉਹ ਪਾਰਟੀ ਤੋਂ ਉਮੀਦ ਕਰ ਰਹੀ ਸੀ ਕਿ ਮਹਿਲਾਵਾਂ ਨੂੰ ਵੀਹ ਟਿਕਟਾਂ ਦੇਣਗੇ। ਮਹਿਲਾਵਾਂ ਨੂੰ ਵੀ ਉਨ੍ਹਾਂ ਦੀ ਥਾਂ ਦੇਣਗੇ, ਜਿਵੇਂ ਕਿ ਨੌਜਵਾਨਾਂ ਨੂੰ ਅੱਗੇ ਕਰ ਰਹੇ ਹਨ ਪਰ ਪਾਰਟੀ ਨੇ ਅਜਿਹਾ ਕੁਝ ਨਹੀਂ ਕੀਤਾ, ਮਹਿਲਾਵਾਂ ਨੂੰ ਜ਼ਿਆਦਾ ਟਿਕਟਾਂ ਨਹੀਂ ਵੰਡੀਆਂ। ਉਨ੍ਹਾਂ ਕਿਹਾ ਕਿ ਪਾਰਟੀ ਨੇ 109 ਉਮੀਦਵਾਰਾਂ ਵਿੱਚੋਂ ਸਿਰਫ਼ ਬਾਰਾਂ ਮਹਿਲਾਵਾਂ ਨੂੰ ਟਿਕਟਾਂ ਵੰਡੀਆਂ ਹਨ। ਕਾਂਗਰਸ ਮਹਿਲਾ ਪ੍ਰਧਾਨ ਨੇ ਕਿਹਾ ਕਿ ਉਹ ਵੀ ਉਨੀਂ ਹੀ ਮਿਹਨਤ ਕਰਦੀਆਂ ਹਨ ਜਿੰਨੀ ਕਿ ਪੁਰਸ਼ ਕਰਦੇ ਹਨ, ਚਾਹੇ ਉਹ ਚੋਣ ਪ੍ਰਚਾਰ ਹੋਵੇ, ਉਮੀਦਵਾਰ ਲਈ ਕੰਮ ਕਰਨਾ ਹੋਵੇ ਜਾਂ ਫਿਰ ਪਾਰਟੀ ਦੀ ਨੀਤੀਆਂ ਲੋਕਾਂ ਤੱਕ ਪਹੁੰਚਾਉਣਾ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਉਸ ਮਿਹਨਤ ਦਾ ਫ਼ਲ ਦੇਣ ਦਾ ਸਮਾਂ ਆਉਂਦਾ ਹੈ ਤਾਂ ਕਾਂਗਰਸ ਪਾਰਟੀ ਵੱਲੋਂ ਮਹਿਲਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।

'ਰਹਿੰਦੀਆਂ ਟਿਕਟਾਂ 'ਤੇ ਹੋਣ ਮਹਿਲਾ ਉਮੀਦਵਾਰ'

ਮਹਿਲਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਬਾਰ੍ਹਾਂ ਅਜਿਹੀਆਂ ਮਹਿਲਾ ਉਮੀਦਵਾਰ ਸੀ, ਜਿਨ੍ਹਾਂ ਨੂੰ ਟਿਕਟ ਮਿਲਣੀ ਚਾਹੀਦੀ ਸੀ ਪਰ ਨਹੀਂ ਦਿੱਤੀ ਗਈ। ਮਹਿਲਾ ਪ੍ਰਧਾਨ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਨੂੰ ਅਪੀਲ ਕਰਦੀਆਂ ਹਨ ਕਿ ਜੋ ਹੁਣ ਅੱਠ ਟਿਕਟਾਂ ਰਹਿੰਦੀਆਂ ਹਨ ਉਹ ਮਹਿਲਾਵਾਂ ਨੂੰ ਦਿੱਤੀਆਂ ਜਾਣ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ ਦੇ ਸਾਂਸਦਾਂ ਕੋਲ ਸਮਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮਹਿਲਾਵਾਂ ਨੂੰ ਅੱਗੇ ਨਹੀਂ ਕਰਨਾ ਅਜਿਹੇ ਵਿੱਚ ਸਾਡੀ ਸੰਸਥਾ ਨੂੰ ਭੰਗ ਕੀਤਾ ਜਾਵੇ।

'ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਤੋਂ ਸੀ ਉਮੀਦਾਂ'

ਮਹਿਲਾ ਕਾਂਗਰਸ ਪ੍ਰਧਾਨ ਰਾਣੀ ਬਲਬੀਰ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਜਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਉਨ੍ਹਾਂ ਨੂੰ ਕਾਫ਼ੀ ਉਮੀਦਾਂ ਸਨ ਕਿ ਮਹਿਲਾਵਾਂ ਨੂੰ ਪਾਰਟੀ ਅੱਗੇ ਲੈਕੇ ਆਵੇਗੀ ਪਰ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਸਤਵਿੰਦਰ ਬਿੱਟੀ ਦੇ ਲਈ ਅਸੀਂ ਪ੍ਰਚਾਰ ਕੀਤਾ ਅਤੇ ਖ਼ੁਦ ਸਿੱਧੂ ਮੂਸੇਵਾਲਾ ਨੇ ਵੀ ਪ੍ਰਚਾਰ ਕੀਤਾ ਪਰ ਜਦੋਂ ਟਿਕਟ ਦੇਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ।

ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਪਰਗਟ ਸਿੰਘ

50 ਪ੍ਰਤੀਸ਼ਤ ਆਬਾਦੀ ਮਹਿਲਾਵਾਂ ਦੀ ਪਰ ਟਿਕਟਾਂ 'ਚ ਕੀਤਾ ਨਜ਼ਰਅੰਦਾਜ਼

ਕਾਂਗਰੇਸ ਮਹਿਲਾ ਪ੍ਰਧਾਨ ਰਾਣੀ ਬਲਬੀਰ ਸੋਢੀ ਨੇ ਕਿਹਾ ਕਿ ਪੰਜਾਬ 'ਚ 50 ਪ੍ਰਤੀਸ਼ਤ ਮਹਿਲਾਵਾਂ ਦੀ ਆਬਾਦੀ ਹੈ ਪਰ ਉਨ੍ਹਾਂ ਨੂੰ ਮੌਕਾ ਨਹੀਂ ਮਿਲਦਾ। ਉਨ੍ਹਾਂ ਨੇ ਕਿਹਾ ਕਿ 117 ਸੀਟਾਂ 'ਚ ਸਿਰਫ ਪਾਰਟੀ ਇਹ ਸੋਚ ਕੇ ਫੈਸਲਾ ਲੈਂਦੀ ਹੈ ਕਿ ਸਿਰਫ਼ ਜੇਤੂ ਉਮੀਦਵਾਰ ਨੂੰ ਲੈਕੇ ਜਾਣਾ ਹੈ ਪਰ ਉਸ 'ਚ ਮਹਿਲਾਵਾਂ ਨੂੰ ਵੀ ਥਾਂ ਦੇਣੀ ਜ਼ਰੂਰੀ ਹੈ।

ਮਹਿਲਾਵਾਂ ਨੂੰ ਟਿਕਟ ਨਾ ਦੇਣਾ ਘਰ ਦਾ ਮਾਮਲਾ ਹੈ : ਪਰਗਟ ਸਿੰਘ

ਜਲੰਧਰ ਵਿੱਚ ਪਰਗਟ ਸਿੰਘ ਨੇ ਕਿਹਾ ਕਿ ਮਹਿਲਾਵਾਂ ਨੂੰ ਟਿਕਟ ਨਾ ਮਿਲਣਾ ਉਨ੍ਹਾਂ ਦੇ ਘਰ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਘਰ ਵਿੱਚ ਕੋਈ ਵਿਆਹ ਸ਼ਾਦੀ ਹੁੰਦੀ ਹੈ ਤਾਂ ਲੋਕ ਰੁਸ ਜਾਂਦੇ ਹਨ, ਪਰ ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਮਨਾਉਣ ਦੀ ਕਵਾਇਦ ਵੀ ਚੱਲਦੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਮਹਿਲਾਵਾਂ ਦੀ ਸ਼ਮੂਲੀਅਤ ਵੱਧ ਹੋਣੀ ਚਾਹੀਦੀ ਹੈ ਪਰ ਕਈ ਵਾਰ ਪਾਰਟੀ ਹਾਈਕਮਾਨ ਕੋਲ ਉਮੀਦਵਾਰ ਨਹੀਂ ਮਿਲ ਪਾਉਂਦੇ ਕਿਉਂਕਿ ਇਨ੍ਹਾਂ ਦੀ ਹਾਲੇ ਗਰੂਮਿੰਗ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਸਾਡੀ ਗਰੂਮਿੰਗ ਕੌਂਸਲਰ ਲੇਬਲ ਅਤੇ ਪੰਚਾਇਤੀ ਲੇਬਲ ਤੋਂ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਵੀ ਇਸ ਲੇਬਲ ਤੱਕ ਪਹੁੰਚ ਜਾਣਗੀਆਂ।

ਇਹ ਵੀ ਪੜੋ: ਕੈਪਟਨ ਨੂੰ ਝਟਕਾ, ਖਿੱਦੋ ਖੂੰਡੀ 'ਤੇ ਭਾਰੀ ਪਿਆ ਕਮਲ:ਪੀਐਲਸੀ ਉਮੀਦਵਾਰਾਂ ਦੇ ਪੋਸਟਰਾਂ ’ਤੇ ਪੀਐਮ ਮੋਦੀ

Last Updated : Jan 29, 2022, 10:20 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.