ਚੰਡੀਗੜ੍ਹ: ਨਵੀਂ ਸਿੱਖਿਆ ਨੀਤੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬਾਰੇ ਪੰਜਾਬ ਯੂਨੀਵਰਸਿਟੀ ਦੇ ਡੀਯੂਆਈ ਪ੍ਰੋ.ਆਰ.ਕੇ ਸਿੰਗਲਾ ਨੇ ਈਟੀਵੀ ਭਾਰਤ ਨਾਲ ਨਵੀਂ ਸਿੱਖਿਆ ਨੀਤੀ ਬਾਰੇ ਵਿਸ਼ੇਸ਼ ਚਰਚਾ ਕੀਤੀ ਉਨ੍ਹਾਂ ਸਿੱਖਿਆ ਨੀਤੀਆਂ 'ਚ ਕੀਤੇ ਗਏ ਬਦਲਾਅ ਤੇ ਉਸ ਤੋਂ ਹੋਣ ਵਾਲੇ ਲਾਭ ਬਾਰੇ ਚਰਚਾ ਕੀਤੀ।
ਪ੍ਰੋ.ਆਰ.ਕੇ ਸਿੰਗਲਾ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀਆਂ ਮੁਤਾਬਕ ਸਿੱਖਿਆ 'ਚ ਕਈ ਬਦਲਾਅ ਕੀਤੇ ਗਏ ਹਨ। ਨਵੀਂ ਸਿੱਖਿਆ ਨੀਤੀਆਂ ਮੁਤਾਬਕ ਇਸ ਦੇ ਤਹਿਤ ਵਿਦਿਆਰਥੀਆਂ ਦੇ ਬੇਸਿਕ ਪੜ੍ਹਾਈ ਉੱਤੇ ਜ਼ਿਆਦਾ ਫੋਕਸ ਕੀਤਾ ਜਾਵੇਗਾ। ਹੁਣ ਵਿਦਿਆਰਥੀ ਆਪਣੀ ਰੈਗੂਲਰ ਪੜ੍ਹਾਈ ਦੇ ਨਾਲ-ਨਾਲ ਵੋਕੇਸ਼ਨਲ ਕੋਰਸ ਕਰ ਸਕਣਗੇ।
ਉਹ ਆਪਣੀ ਮਰਜ਼ੀ ਦੇ ਮੁਤਾਬਕ ਕਿਸੇ ਵੀ ਸਟ੍ਰੀਮ 'ਚ ਅਤੇ ਕਿਸੇ ਵੀ ਵਿਸ਼ੇ ਦੀ ਸਿੱਖਿਆ ਲੈ ਸਕਣਗੇ। ਉਨ੍ਹਾਂ ਆਖਿਆ ਕਿ ਅਜਿਹੇ ਪੈਟਰਨ ਦੇ ਨਾਲ ਸਿੱਖਿਆ ਦਾ ਮਿਆਰ ਵੱਧੇਗਾ ਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬੇਸ ਮਜ਼ਬੂਤ ਹੋਵੇਗਾ। ਇਸ ਤੋਂ ਇਲਾਵਾ ਐਮ.ਫਿਲ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ ਕਿਉਂਕ ਇਸ ਨਾਲ ਪੀਐਚਡੀ ਆਦਿ ਦੀ ਡਿਗਰੀ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਵਾਧੂ ਸਮਾਂ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਬਦਲਾਅ ਕੀਤੇ ਗਏ ਹਨ। ਇਸ ਦੇ ਤਹਿਤ ਚੰਗੀ ਰੈਂਕਿੰਗ ਵਾਲੇ ਸਿੱਖਿਅਕ ਅਦਾਰੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਆਪਣੇ ਸੈਂਟਰ ਸਥਾਪਤ ਕਰ ਸਕਣਗੇ।
ਪ੍ਰੋ.ਸਿੰਗਲਾ ਨੇ ਆਖਿਆ ਕਿ ਇਸ ਨਾਲ ਇਹ ਸਾਫ ਹੋ ਜਾਂਦਾ ਹੈ ਕਿ ਹੁਣ ਵਿਦੇਸ਼ ਦੀ ਤਰਜ਼ 'ਤੇ ਭਾਰਤੀ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਵੇਗੀ ਜਿਸ ਨਾਲ ਉਨ੍ਹਾਂ ਦਾ ਬੌਧਿਕ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਵਧੇਰੇ ਤਕਨੀਕ ਤਾਂ ਮੌਜੂਦ ਹੈ ਅਤੇ ਜੋ ਰਹਿੰਦੀ ਹੈ ਉਸ ਦੇ ਹਿਸਾਬ ਨਾਲ ਵੀ ਇਸ ਨੂੰ ਤਿਆਰ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਨਵੀਂ ਸਿੱਖਿਅਕ ਨੀਤੀਆਂ ਨਾਲ ਪੜ੍ਹਾਈ ਕਰਨ ਨਾਲ ਵਿਦਿਆਰਥੀਆਂ ਦੇ ਉੱਤੇ ਸਕਾਰਾਤਮਕ ਅਸਰ ਪਾਵੇਗਾ।ਵਿਦਿਆਰਥੀ ਹੁਣ ਪਹਿਲੇ ਤੋਂ ਜ਼ਿਆਦਾ ਹਰ ਖੇਤਰ ਦੇ ਵਿੱਚ ਆਲਰਾਊਂਡਰ ਹੋਣਗੇ ਅਤੇ ਹਰ ਤਰ੍ਹਾਂ ਦੇ ਕੰਪੀਟੀਸ਼ਨ ਲਈ ਐਲੀਜ਼ਬਲ ਰਹਿਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨਵੀਂ ਪਾਲਿਸੀ ਦੇ ਤਹਿਤ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਤਿਆਰ ਹੈ। ਹੁਣ ਤੱਕ ਨਵੇਂ ਕੋਰਸਾਂ ਲਈ ਪੰਜਾਬ ਯੂਨੀਵਰਸਿਟੀ 'ਚ ਅਕਾਦਮਿਕ ਸੈਸ਼ਨ 2020-21 'ਚ ਵੱਖ- ਵੱਖ ਯੂ.ਜੀ.ਤੇ ਪੀ.ਜੀ ਕੋਰਸਾਂ ਲਈ ਦਾਖ਼ਲਾ ਪ੍ਰਕਿਰਿਆ ਜਾਰੀ ਹੈ ਜਿਸ ਤਹਿਤ ਯੂ.ਜੀ .ਕੋਰਸਾਂ 'ਚ ਦਾਖ਼ਲੇ ਲਈ 4973 ਤੇ ਪੀ.ਜੀ ਕੋਰਸਾਂ 'ਚ ਦਾਖ਼ਲੇ ਲਈ 6047 ਵਿਦਿਆਰਥੀਆਂ ਨੇ ਹੁਣ ਤੱਕ ਰਜਿਸਟਰੇਸ਼ਨ ਕਰਵਾਈ ਹੈ।