ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇੇਂ ਪ੍ਰਧਾਨ (new President of Punjab Congress) ਨੂੰ ਲੈ ਕੇ ਚਰਚਾ ਬਹੁਤ ਲੰਮੇਂ ਸਮੇਂ ਤੋਂ ਚੱਲਦੀਆਂ ਆ ਰਹੀਆਂ ਸਨ, ਜਿਸ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪਟਿਆਲਾ ਵਿਖੇ ਆਪਣੀ ਰਿਹਾਇਸ਼ ਉੱਪਰ ਮੌਜੂਦਾ ਤੇ ਸਾਬਕਾ ਕਾਂਗਰਸ ਵਿਧਾਇਕਾਂ ਨਾਲ ਮੀਟਿੰਗ ( Navjot Sidhu held a meeting with the Congress leaders ) ਕੀਤੀ ਗਈ ਸੀ।
ਪਰ ਹੁਣੇ ਹੁਣੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਆਪਣੇ ਨਵੇਂ ਪ੍ਰਧਾਨ ਦਾ ਚਿਹਰਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਐਲਾਨਿਆ ਗਿਆ ਹੈ, ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਲਈ ਸੀਐਲਪੀ ਆਗੂ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡਿਪਟੀ ਸੀਐਲਪੀ ਲੀਡਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਬਣਾਇਆ ਗਿਆ ਹੈ। ਸੋ ਦੱਸ ਦਈਏ ਕਿ ਹੁਣ ਪ੍ਰਧਾਨ ਨੂੰ ਲੈ ਕੇ ਪੰਜਾਬ ਪ੍ਰਦੇਸ ਕਾਂਗਰਸ ਦੀ ਉਡੀਕਾਂ ਖ਼ਤਮ ਹੋ ਗਈਆਂ ਹਨ।
-
Congress appoints party leader Amrinder Singh Brar (Raja Warring) as the Punjab Congress chief (PCC) and Pratap Singh Bajwa as the CLP leader for Punjab. pic.twitter.com/PNh8HXCvFu
— ANI (@ANI) April 9, 2022 " class="align-text-top noRightClick twitterSection" data="
">Congress appoints party leader Amrinder Singh Brar (Raja Warring) as the Punjab Congress chief (PCC) and Pratap Singh Bajwa as the CLP leader for Punjab. pic.twitter.com/PNh8HXCvFu
— ANI (@ANI) April 9, 2022Congress appoints party leader Amrinder Singh Brar (Raja Warring) as the Punjab Congress chief (PCC) and Pratap Singh Bajwa as the CLP leader for Punjab. pic.twitter.com/PNh8HXCvFu
— ANI (@ANI) April 9, 2022
ਸਿੱਧੂ ਦੇ ਘਰ ਇੱਕਠੇ ਹੋਏ ਸਨ ਕਾਂਗਰਸੀ ਲੀਡਰ
ਦੱਸ ਦਈਏ ਕਿ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਇੱਕਠੇ ਹੋਏ ਹਨ। ਨਵਜੋਤ ਸਿੱਧੂ ਨੇ ਇਨ੍ਹਾਂ ਕਾਂਗਰਸੀ ਨੇਤਾਵਾਂ ਦੀ ਤਸਵੀਰ ਵੀ ਟਵੀਟ ਕਰਦਿਆ ਸਾਂਝੀ ਕੀਤੀ ਸੀ। ਇਸ ਪਿੱਛ ਇਹ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਵਿੱਚ ਧੜੇਬੰਦੀ ਇਕ ਵਾਰ ਫੇਰ ਤੋਂ ਸ਼ੁਰੂ ਹੋ ਗਈ ਸੀ। ਦੱਸ ਦਈਏ ਕਿ ਇਸ ਮੀਟਿੰਗ ਨੂੰ ਕਾਂਗਰਸ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਜਰੂਰ ਜੌੜਿਆ ਗਿਆ ਸੀ, ਅੱਜ ਇਸ ਦਾ ਨਤੀਜਾ ਕੁੱਝ ਹੋ ਸਾਹਮਣੇ ਨਿਕਲ ਕੇ ਆਇਆ ਹੈ।
ਸੋਨੀਆ ਗਾਂਧੀ ਵੱਲੋਂ ਅਸਤੀਫੇ ਦੀ ਮੰਗ
ਸੂਤਰਾਂ ਮੁਤਾਬਿਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੇ ਪਾਰਟੀ ਦੇ ਉੱਤਰਾਖੰਡ, ਉਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਦੇ ਸੂਬਾ ਪ੍ਰਧਾਨਾਂ ਦੇ ਅਸਤੀਫੇ ਮੰਗੇ ਸਨ। ਪਾਰਟੀ ਦਾ ਕਹਿਣਾ ਸੀ ਕਿ ਇਨ੍ਹਾਂ ਸੂਬਾ ਪ੍ਰਧਾਨਾਂ ਦੇ ਅਸਤੀਫੇ ਤੋਂ ਬਾਅਦ ਇਨ੍ਹਾਂ ਰਾਜਾਂ ਵਿੱਚ ਸੰਗਠਨ ਦਾ ਮੁੜ ਗਠਨ ਕੀਤਾ ਜਾਵੇਗਾ ਅਤੇ ਨਵੇਂ ਲੋਕਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ।
ਸਿੱਧੂ ਦੀ ਪ੍ਰਧਾਨਗੀ ’ਤੇ ਉੱਠੇ ਸਨ ਸਵਾਲ
ਕਾਬਿਲੇਗੌਰ ਹੈ ਕਿ 5 ਸੂਬਿਆਂ ’ਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਮਿਲੀ ਸੀ। ਜਿਸ ਤੋਂ ਬਾਅਦ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਵੱਡਾ ਫੈਸਲਾ ਲੈਂਦਿਆਂ ਉੱਤਰਾਖੰਡ, ਉਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਦੇ ਸੂਬਾ ਪ੍ਰਧਾਨਾਂ ਦੇ ਅਸਤੀਫੇ ਮੰਗੇ ਗਏ ਸੀ। ਉੱਥੇ ਹੀ ਦੂਜੇ ਪਾਸੇ ਪੰਜਾਬ ’ਚ ਵਿਧਾਨਸਭਾ ਚੋਣਾਂ ’ਚ ਹਾਰ ਤੋਂ ਬਾਅਦ ਪਾਰਟੀ ਦੇ ਕਈ ਆਗੂਆਂ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ’ਤੇ ਕਈ ਸਵਾਲ ਚੁੱਕੇ ਗਏ ਸੀ।
ਹਾਰ ਤੋਂ ਬਾਅਦ 4 ਸੂਬਿਆਂ ਦੇ ਕਾਂਗਰਸ ਪ੍ਰਧਾਨਾਂ ਸਮੇਤ ਸਿੱਧੂ ਦੀ ਹੋਈ ਸੀ ਛੁੱਟੀ
ਭਾਰਤ ਦੇ 4 ਰਾਜਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੇ ਪਾਰਟੀ ਦੇ ਉੱਤਰਾਖੰਡ, ਉਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਦੇ ਸੂਬਾ ਪ੍ਰਧਾਨਾਂ ਦੇ ਅਸਤੀਫੇ ਮੰਗੇ ਸਨ। ਪਾਰਟੀ ਦਾ ਕਹਿਣਾ ਸੀ ਕਿ ਇਨ੍ਹਾਂ ਸੂਬਾ ਪ੍ਰਧਾਨਾਂ ਦੇ ਅਸਤੀਫੇ ਤੋਂ ਬਾਅਦ ਇਨ੍ਹਾਂ ਰਾਜਾਂ ਵਿੱਚ ਸੰਗਠਨ ਦਾ ਮੁੜ ਗਠਨ ਕੀਤਾ ਜਾਵੇਗਾ ਅਤੇ ਨਵੇਂ ਲੋਕਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ।
ਪੰਜਾਬ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਅਤੇ ਯੂਪੀ ਦੇ ਅਜੈ ਕੁਮਾਰ ਲੱਲੂ (Ajay Kumar Lallu) ਵੀ ਪਾਰਟੀ ਦੇ ਇਸ ਫੈਸਲੇ ਦੇ ਸ਼ਿਕਾਰ ਹੋਏ। ਇਸ ਵਿੱਚ ਰਾਹੁਲ ਗਾਂਧੀ (Rahul Gandhi) ਵੱਲੋਂ ਸਿੱਧੂ ਨੂੰ ਪੰਜਾਬ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਦੂਜੇ ਪਾਸੇ ਅਜੈ ਕੁਮਾਰ ਲੱਲੂ ਨੂੰ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi Vadra) ਲਈ ਖਾਸ ਮੰਨਿਆ ਜਾ ਰਿਹਾ ਸੀ।
ਇਹ ਵੀ ਪੜੋ:- ਸੁਰੱਖਿਆ ਨੂੰ ਲੈ ਕੇ ਸਿੱਧੂ ਨੇ ਘੇਰੇ CM ਭਗਵੰਤ ਮਾਨ