ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ Punjab Pradesh Congress ਵੱਲੋਂ 17 ਹੋਰ ਬਲਾਕ ਪ੍ਰਧਾਨਾਂ ਦਾ ਐਲਾਨ Congress announced 17 more block presidents ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬਲਾਕ ਪ੍ਰਧਾਨਾਂ ਦੀ ਚੌਥੀ ਸੂਚੀ ਜਾਰੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਨ੍ਹਾਂ 17 ਬਲਾਕ ਪ੍ਰਧਾਨਾਂ ਵਿਚ ਅੰਮ੍ਰਿਤਸਰ ਦਿਹਾਤੀ ਤੋਂ ਮਜੀਠਾ 1 ਤੋਂ ਨਵਤੇਜ ਸਿੰਘ ਮਜੀਠਾਨ 2 ਤੋਂ ਸਤਨਾਮ ਸਿੰਘ ਹਨ। ਇਸ ਤੋਂ ਇਲਾਵਾ ਮਾਨਸਾ ਅਤੇ ਬੁਢਲਾਡਾ ਤੋਂ ਮਾਨਸਾ ਰੂਲਰ ਤੋਂ ਸੁਖਦਰਸ਼ਨ ਖਹਿਰਾ ਅਤੇ ਮਾਨਸਾ ਸਹਿਰੀ ਤੋਂ ਨਮ ਕੁਮਾਰ ਨਿਮਾ, ਭੀਖੀ ਤੋਂ ਬਲਦੇਵ ਸਿੰਘ ਰਾਹ ਆਦਿ ਹਨ।
ਜੇਕਰ ਅੱਗੇ ਗੱਲ ਕਰੀਏ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਮਾਨਸਾ ਜ਼ਿਲ੍ਹੇ ਦੇ ਨਵ-ਨਿਯੁਕਤ ਮਾਨਸਾ ਅਤੇ ਬੁਢਲਾਡਾ ਬਲਾਕ ਪ੍ਰਧਾਨ ਬਲਦੇਵ ਸਿੰਘ (ਬਲਾਕ ਪ੍ਰਧਾਨ ਭੀਖੀ) ਨੇਮ ਕੁਮਾਰ ਨੇਮਾ (ਬਲਾਕ ਪ੍ਰਧਾਨ ਮਾਨਸਾ ਸ਼ਹਿਰੀ) ਸੁਖਦਰਸ਼ਨ ਖਾਰਾ (ਬਲਾਕ ਪ੍ਰਧਾਨ ਮਾਨਸਾ ਦਿਹਾਤੀ) ਚਰਨਜੀਤ ਸਿੰਘ ਗੋਰਖਨਾਥ (ਬਲਾਕ ਪ੍ਰਧਾਨ ਬਰੇਟਾ ਸ਼ਹਿਰੀ) ਇਨ੍ਹਾਂ ਤੋਂ ਇਲਾਵਾ ਤਰਨਜੀਤ ਸਿੰਘ ਚਾਹਲ (ਬਲਾਕ ਪ੍ਰਧਾਨ ਬੁਢਲਾਡਾ ਦਿਹਾਤੀ) ਹਰਵਿੰਦਰਦੀਪ ਸਿੰਘ ਸਵੀਟੀ (ਬਲਾਕ ਪ੍ਰਧਾਨ ਬੁਢਲਾਡਾ ਸ਼ਹਿਰੀ) ਸਵਰਨ ਸਿੰਘ (ਬਲਾਕ ਬਰੇਟਾ ਦਿਹਾਤੀ) ਨਵੀਨ ਕਾਲਾ (ਬਲਾਕ ਪ੍ਰਧਾਨ ਬੋਹਾ) ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।
ਜੇਕਰ ਪਟਿਆਲਾ ਦੀ ਗੱਲ ਕਰੀਏ ਤਾਂ ਰਾਜਪੁਰਾ ਰੂਲਰ ਤੋਂ ਬਲਦੇਵ ਸਿੰਘ ਅਤੇ ਸ਼ਹਿਰੀ ਤੋਂ ਨਰਿੰਦਰ ਕੁਮਾਰ ਸ਼੍ਰਸ਼ਤਰੀ, ਇਸ ਤੋਂ ਇਲ਼ਾਵਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਮੰਡੀ ਗੋਬਿੰਦਗੜ੍ਹ ਤੋਂ ਸੰਜ਼ੀਵ ਦੱਤਾ ਅਤੇ ਫਿਰੋਜ਼ੁਪਰ ਦੇ ਗੁਰੂ ਹਰਸਰਾਏ ਤੋਂ ਭੀਮ ਸਿੰਘ ਕੰਬੋਜ, ਜਿਲ੍ਹਾਂ ਮਲੇਰਕੋਟਲਾ ਦੇ ਹਲਕਾ ਅਮਰਗੜ੍ਹ ਤੋਂ ਰੁਪਿੰਦਰ ਸਿੰਘ ਅਤੇ ਅਮਰਗੜ੍ਹ ਸਹਿਰੀ ਤੋਂ ਦੀਪਕ ਸ਼ਰਮਾ ਐਮਸੀ, ਜ਼ਿਲ੍ਹਾਂ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਚੋਲਾ ਸਾਹਿਬ ਤੋਂ ਭੁਪਿੰਦਰ ਸਿੰਘ ਨੂੰ ਬਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜੋ:- ਭਗਵੰਤ ਮਾਨ ਨੇ ਲਗਾਈ ਵੱਡੀ ਸਕੀਮ, ਜਿਸ ਨਾਲ ਪੰਜਾਬ ਦਾ ਵਪਾਰ ਹੋਵੇਗਾ ਮਜ਼ਬੂਤ