ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਸੀਨੀਅਰ ਆਈ.ਪੀ.ਐਸ.ਅਧਿਕਾਰੀ (Senior IPS Officer) ਈਸ਼ਵਰ ਸਿੰਘ (Ishwar Singh) ਨੂੰ ਪੰਜਾਬ ਪੁਲਿਸ (Punjab Police) ਵਿਭਾਗ ਦੇ ਚੀਫ਼ ਵਿਜੀਲੈਂਸ ਅਫ਼ਸਰ (Chief Vigilance Officer) ਨਿਯੁਕਤ ਕੀਤਾ ਗਿਆ ਹੈ।
ਈਸ਼ਵਰ ਸਿੰਘ ਹੁਣ ਗੌਰਵ ਯਾਦਵ ਦੀ ਲੈਣਗੇ ਥਾਂ
ਦੱਸ ਦਈਏ ਕਿ ਇਸ ਤੋਂ ਪਹਿਲਾਂ ਗੌਰਵ ਯਾਦਵ (Gaurav Yadav) ਪੰਜਾਬ ਪੁਲਿਸ (Punjab Police) ਵਿਭਾਗ ਦੇ ਚੀਫ਼ ਵਿਜੀਲੈਂਸ ਅਫ਼ਸਰ (Chief Vigilance Officer) ਵੱਜੋਂ ਨਿਯੁਕਤ ਸਨ। ਜਿੱਥੇ ਹੁਣ ਪੰਜਾਬ ਪੁਲਿਸ ਦੇ ਸੀਨੀਅਰ ਆਈ.ਪੀ.ਐੱਸ. (IPS) ਅਤੇ ਏਡੀਜੀਪੀ (ADGP) ਪ੍ਰਸ਼ਾਸਨ ਈਸ਼ਵਰ ਸਿੰਘ (Ishwar Singh) ਨੂੰ ਨਿਯੁਕਤ ਕਰ ਦਿੱਤਾ ਹੈ।
ਇਹ ਵੀ ਪੜੋ: ਪੰਜਾਬ ਸਰਕਾਰ ਵੱਲੋਂ ਤਿੰਨਾਂ ਸ਼ਹੀਦਾਂ ਦੇ ਪਰਿਵਾਰਾਂ ਲਈ 50-50 ਲੱਖ ਦੇਣ ਦਾ ਐਲਾਨ
ਕੈਪਟਨ ਦੇ ਖਾਸ ਸਨ ਗੌਰਵ ਯਾਦਵ
ਦੱਸਿਆ ਜਾ ਰਿਹਾ ਹੈ ਕਿ ਗੌਰਵ ਯਾਦਵ (Gaurav Yadav) ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਖਾਸ ਸਨ, ਇਸ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਹਟਾ ਦਿੱਤਾ ਹੈ ਤੇ ਉਹਨਾਂ ਦੀ ਥਾਂ ’ਤੇ ਸੀਨੀਅਰ ਆਈ.ਪੀ.ਐਸ. ਅਧਿਕਾਰੀ (Senior IPS Officer) ਈਸ਼ਵਰ ਸਿੰਘ (Ishwar Singh) ਦੀ ਤਾਇਨਾਤੀ ਕਰ ਦਿੱਤੀ ਹੈ।