ETV Bharat / city

11 ਕਿਲੋ ਹੈਰੋਇਨ ਬਰਾਮਦਗੀ ਮਾਮਲੇ 'ਚ ਬੀਐਸਐਫ ਸਿਪਾਹੀ ਅਤੇ ਦੋ ਹੋਰ ਗ੍ਰਿਫਤਾਰ - 11 KG HEROIN.

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹੁਣ ਤੱਕ ਸੱਤ ਮੁਲਜ਼ਮ ਕਾਬੂ ਕੀਤੇ ਗਏ ਹਨ, ਸਰਹੱਦ ਪਾਰੋਂ ਤਸਕਰੀ ਵਾਲੇ ਹਥਿਆਰ ਤੇ 19.25 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।

ਡੀਜੀਪੀ ਦਿਨਕਰ ਗੁਪਤਾ
ਡੀਜੀਪੀ ਦਿਨਕਰ ਗੁਪਤਾ
author img

By

Published : Nov 18, 2020, 10:36 PM IST

ਚੰਡੀਗੜ੍ਹ: ਬੀਤੇ ਕੱਲ 11 ਕਿਲੋਗ੍ਰਾਮ ਹੈਰੋਇਨ ਦੀ ਖੇਪ ਦੀ ਜਾਂਚ ਸਬੰਧੀ ਅਗਲੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਪਾਕਿਸਤਾਨ ਦੀ ਸਹਾਇਤਾ ਪ੍ਰਾਪਤ ਤਸਕਰ ਦੀ ਗੁੱਥੀ ਸੁਲਝਾਉਂਦਿਆਂ ਮੁੱਖ ਦੋਸ਼ੀ ਬੀਐਸਐਫ ਸਿਪਾਹੀ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਨੇ ਦੋ ਵਾਰ ਨਸ਼ੇ ਦੀਆਂ ਖੇਪਾਂ ਦੇ ਨਾਲ ਸਰਹੱਦ ਪਾਰੋਂ ਭੇਜੇ ਗਏ ਹਥਿਆਰ ਵੀ ਬਰਾਮਦ ਕੀਤੇ ਹਨ। ਅੱਜ ਦੀ ਗ੍ਰਿਫ਼ਤਾਰੀ ਦੇ ਨਾਲ ਇਸ ਮਾਮਲੇ ਵਿੱਚ ਹੁਣ ਤੱਕ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

  • Acting swiftly into the investigations of the 11 KG heroin haul made yesterday, @PunjabPoliceInd tracked down its trail leading to Pakistan backed handlers and arrested a BSF constable, who was the main conduit, and two of his accomplices.

    — Government of Punjab (@PunjabGovtIndia) November 18, 2020 " class="align-text-top noRightClick twitterSection" data=" ">

ਅੱਜ ਸਾਂਝੀ ਕਾਰਵਾਈ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ ਤਾਲਮੇਲ ਕਰਕੇ ਗੰਗਾਨਗਰ (ਰਾਜਸਥਾਨ) ਸਥਿਤ ਬੀਐਸਫੀ ਦੇ ਕੰਪਲੈਕਸ ਤੋਂ ਗ੍ਰਿਫ਼ਤਾਰ ਕੀਤੇ ਗਏ ਸਿਪਾਹੀ ਬਰਿੰਦਰ ਸਿੰਘ ਕੋਲੋਂ ਇੱਕ 0.30 ਦਾ ਵਿਦੇਸ਼ੀ ਪਿਸਤੌਲ, 1 ਬੁਲਟ ਮੋਟਰਸਾਇਕਲ ਅਤੇ 745 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਅੱਜ ਦੋ ਹੋਰ ਮੁਲਜ਼ਮ ਬਲਕਾਰ ਸਿੰਘ ਬੱਲੀ ਪੁੱਤਰ ਗੁਰਮੇਲ ਸਿੰਘ ਵਾਸੀ ਸ੍ਰੀ ਕਰਨਪੁਰ ਗੰਗਾਨਗਰ, ਅਤੇ ਜਗਮੋਹਨ ਸਿੰਘ ਜੱਗੂ ਵਾਸੀ ਗੰਗਾਨਗਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੱਕ ਹੋਰ ਤਸਕਰੀ ਵਿੱਚ 30 ਬੋਰ ਦੀ ਪਿਸਤੌਲ ਅਤੇ 8 ਲੱਖ ਰੁਪਏ, ਇੱਕ ਵਰਨਾ ਕਾਰ ਵੀ ਬਲਕਾਰ ਸਿੰਘ ਤੋਂ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਬੀਐੱਸਐੱਫ ਦਾਗ ਸਿਪਾਹੀ ਨੇ ਭਾਰਤ-ਪਾਕਿ ਸਰਹੱਦ ਪਾਰੋਂ ਨਸ਼ੇ ਲਿਆਉਣ ਅਤੇ ਦੋਸ਼ੀਆਂ ਦੇ ਹਵਾਲੇ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹੌਲਦਾਰ ਬਰਿੰਦਰ ਸਿੰਘ, (ਨੰ. 11050069, 91 ਬੀ.ਐੱਨ.) ਹੈਕਕੁਆਟਰ ਸ੍ਰੀ ਕਰਨਪੁਰ ਵਾਸੀ ਜੱਸੀ ਪੌਅ ਵਾਲੀ, ਜ਼ਿਲਾ ਬਠਿੰਡਾ, ਜੋ ਮੌਜੂਦਾ ਸਮੇਂ 14-ਐਸ ਮਾਝੀਵਾਲਾ ਚੌਕੀ, ਕਰਨਨਪੁਰ ਵਿਖੇ ਤਾਇਨਾਤ ਸੀ ਤੋਂ ਰਾਜਸਥਾਨ ਵਿੱਚ ਬੀਐੱਸਐੱਫ ਦੇ ਖੇਤਰ ਵਿਚ ਸਾਂਝੇ ਤੌਰ 'ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਕੱਲ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਦੇ ਕਬਜ਼ੇ ਵਿਚੋਂ 11 ਕਿੱਲੋ ਹੈਰੋਇਨ ਅਤੇ 11.25 ਲੱਖ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਇੱਕ ਆਈ 20 ਕਾਰ (ਐਚਆਰ 26 ਬੀਕਿਊ 4401) ਅਤੇ ਵਰਨਾ ਕਾਰ ਵੀ ਜ਼ਬਤ ਕੀਤੀ ਗਈ ਹੈ।

ਜਾਂਚ ਦੌਰਾਨ ਹੁਣ ਤੱਕ ਇਹ ਪਤਾ ਲੱਗਾ ਹੈ ਕਿ ਰਾਜਸਥਾਨ ਵਿਚ ਭਾਰਤ-ਪਾਕਿ ਸਰਹੱਦ ਪਾਰੋਂ 2 ਖੇਪਾਂ ਵਿਚ ਕ੍ਰਮਵਾਰ 5 ਕਿੱਲੋ (ਲਗਭਗ 3 ਮਹੀਨੇ ਪਹਿਲਾਂ) ਅਤੇ 20 ਕਿਲੋ ਹੈਰੋਇਨ (ਲਗਭਗ 1 ਮਹੀਨਾ ਪਹਿਲਾਂ) ਤਸਕਰੀ ਕੀਤੀ ਗਈ ਸੀ। 5 ਕਿੱਲੋ ਹੈਰੋਇਨ ਵਿਚੋਂ 4 ਕਿੱਲੋ ਦੀ ਪਹਿਲੀ ਖੇਪ ਦੀ ਵਿਕਰੀ ਤੋਂ ਮਿਲੀ ਨਾਜਾਇਜ਼ ਨਸ਼ੇ ਦੀ ਆਮਦਨੀ (ਲਗਭਗ 78 ਲੱਖ ਰੁਪਏ) ਅਤੇ ਦੂਜੀ ਖੇਪ ਲਈ ਰੁਪਏ ਪਹਿਲਾਂ ਹੀ ਹਵਾਲਾ ਰਾਹੀਂ ਪਾਕਿਸਤਾਨ ਪਹੁੰਚ ਗਏ ਸੀ।

ਡੀਜੀਪੀ ਨੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਅਨੁਸਾਰ ਨਸ਼ੇ ਦੀ ਦੂਜੀ ਖੇਪ (20 ਕਿਲੋ) ਤੋਂ ਨਸ਼ੇ ਦੀ ਹਾਲੇ ਪਾਕਿਸਤਾਨ ਵਿੱਚ ਵਾਪਸ ਨਹੀਂ ਭੇਜੀ ਜਾ ਸਕੀ।

ਉਨਾਂ ਦੱਸਿਆ ਕਿ ਹਰ ਨਸ਼ੇ ਦੀ ਖੇਪ ਨਾਲ ਪਾਕਿਸਤਾਨ ਤੋਂ 2 ਹਥਿਆਰ ਵੀ ਭੇਜੇ ਗਏ ਸਨ, ਜਿਨਾਂ ਵਿਚੋਂ ਅੱਜ ਦੋਵੇਂ ਹਥਿਆਰ 73 ਜ਼ਿੰਦਾ ਕਾਰਤੂਸ ਅਤੇ 5 ਮੈਗਜ਼ੀਨ ਬਰਾਮਦ ਕਰ ਲਏ ਗਏ ਹਨ।

ਇਸ ਮੁਹਿੰਮ ਦੀ ਅਗਵਾਈ ਪੰਜਾਬ ਪੁਲਿਸ ਦੀ ਟੀਮ ਨੇ ਕੀਤੀ ਜੋ ਕਿ ਅੱਜ ਸਵੇਰੇ ਗੰਗਾਨਗਰ ਪਹੁੰਚੀ ਸੀ ਜਿਸ ਨੇ ਬੀਐਸਐਫ ਦੇ ਅਧਿਕਾਰੀਆਂ ਨੂੰ ਪੂਰੇ ਵੇਰਵੇ ਦਿੱਤੇ ਅਤੇ ਉਂਨਾਂ ਇਸ ਉੱਚ ਪੱਧਰੀ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ। ਉਪਰੰਤ ਬੀਐਸਐਫ ਦੇ ਸਿਪਾਹੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।

ਇਸ ਸਬੰਧੀ ਐਫਆਈਆਰ ਨੰ: 313/2020 ਐਨਡੀਪੀਐਸ ਐਕਟ, 1985 ਦੀ ਧਾਰਾ 21 (ਸੀ) ਤਹਿਤ ਥਾਣਾ ਸ਼ਾਹਕੋਟ, ਜਲੰਧਰ (ਦਿਹਾਤੀ) ਵਿਖੇ ਦਰਜ ਕੀਤੀ ਗਈ ਹੈ। ਕੱਲ ਗ੍ਰਿਫਤਾਰ ਕੀਤੇ ਗਏ 4 ਨਸ਼ਾ ਅਤੇ ਹਥਿਆਰ ਤਸਕਰਾਂ ਵਿੱਚ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਿਲਸਾ ਥਾਣਾ ਸਦਰ ਫਿਰੋਜਪੁਰ, ਹਰਜਿੰਦਰਪਾਲ ਸਿੰਘ ਪੁੱਤਰ ਪਰੇਮ ਸਿੰਘ ਵਾਸੀ ਕਿਲਸਾ ਥਾਣਾ ਸਦਰ ਫਿਰੋਜਪੁਰ, ਸੰਜੀਤ ਉਰਫ ਮਿੰਟੂ ਪੁੱਤਰ ਅਨੈਤ ਰਾਮ ਵਾਸੀ ਮੁਹੱਲਾ ਭਾਰਤ ਨਗਰ, ਫਿਰੋਜ਼ਪੁਰ, ਕਿਸ਼ਨ ਸਿੰਘ ਉਰਫ ਦੌਲਤ ਪੁੱਤਰ ਗੁਰਦੇਵ ਸਿੰਘ ਵਾਸੀ 14-ਐਸ ਮਾਜੀਵਾਲ, ਥਾਣਾ ਕਰਨਪੁਰ ਜ਼ਿਲਾ ਗੰਗਾਨਗਰ, ਰਾਜਸਥਾਨ ਦੇ ਨਾਮ ਸ਼ਾਮਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.