ETV Bharat / city

ਆਪਣਾ ਹਰ ਇੱਕ ਵਾਅਦਾ ਪੂਰਾ ਕਰੇਗੀ ਪੰਜਾਬ ਸਰਕਾਰ- ਰਾਜਪਾਲ - ਰਾਜਪਾਲ ਵੱਲੋਂ ਕੀਤਾ ਗਿਆ ਸੰਬੋਧਨ

ਵਿਧਾਨਸਭਾ ਸੈਸ਼ਨ ਦੌਰਾਨ ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਸਰਬ ਸੰਮਤੀ ਦੇ ਨਾਲ ਸਪੀਕਰ ਬਣਾਇਆ ਗਿਆ। ਇਸ ਦੌਰਾਨ ਰਹਿ ਚੁੱਕੇ ਨਵੇਂ ਵਿਧਾਇਕਾ ਨੂੰ ਸਹੁੰ ਵੀ ਚੁਕਾਈ ਗਈ। ਨਾਲ ਹੀ ਰਾਜਪਾਲ ਵੱਲੋਂ ਸਦਨ ਨੂੰ ਸੰਬੋਧਨ ਕੀਤਾ। ਰਾਜਪਾਲ ਨੇ ਮਾਨ ਸਰਕਾਰ ਦਾ ਰੋਡਮੈਪ ਜਾਰੀ ਕੀਤਾ।

ਵਿਧਾਨਸਭਾ ਸੈਸ਼ਨ ਦੀ ਕਾਰਵਾਈ
ਵਿਧਾਨਸਭਾ ਸੈਸ਼ਨ ਦੀ ਕਾਰਵਾਈ
author img

By

Published : Mar 21, 2022, 4:39 PM IST

ਚੰਡੀਗੜ੍ਹ: ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਸਰਕਾਰ ਦੇ ਵਿਧਾਨਸਭਾ ਸੈਸ਼ਨ ਦੀ ਕਾਰਵਾਈ ਹੋਈ। ਇਸ ਜਿੱਥੇ ਰਹਿ ਚੁੱਕੇ ਨਵੇਂ ਚੁਣੇ ਵਿਧਾਇਕਾਂ ਨੂੰ ਸਹੁੰ ਚੁਕਾਈ ਗਈ ਉੱਥੇ ਹੀ ਦੂਜੇ ਪਾਸੇ ਰਾਜਪਾਲ ਵੱਲੋਂ ਸਦਨ ਨੂੰ ਸੰਬੋਧਨ ਕੀਤਾ ਗਿਆ।

ਵਿਧਾਨਸਭਾ ਦੇ ਸੈਸ਼ਨ ਦੌਰਾਨ ਸਰਬ ਸੰਮਤੀ ਦੇ ਨਾਲ ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਵਿਧਾਨਸਭਾ ਦਾ ਸਪੀਕਰ ਬਣਾਇਆ ਗਿਆ। ਨਾਲ ਹੀ ਰਹਿ ਚੁੱਕੇ ਵਿਧਾਇਕਾਂ ਵੱਲੋਂ ਸਹੁੰ ਵੀ ਚੁੱਕੀ ਗਈ।

ਵਿਧਾਨਸਭਾ ਦਾ ਹੋਵੇਗਾ ਲਾਈਵ ਟੈਲੀਕਾਸਟ

ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹੁਣ ਵਿਧਾਨਸਭਾ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਹੋਵੇਗਾ। ਲੋਕਾਂ ਦੀ ਸਭਾ ਬਾਰੇ ਲੋਕਾਂ ਨੂੰ ਜਾਣਨ ਦਾ ਹੱਕ ਹੈ।

ਰਾਜਪਾਲ ਵੱਲੋਂ ਕੀਤਾ ਗਿਆ ਸੰਬੋਧਨ

ਇਸ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੰਬੋਧਨ ਵੀ ਕੀਤਾ ਗਿਆ। ਨਾਲ ਹੀ ਰਾਜਪਾਲ ਨੇ ਮਾਨ ਸਰਕਾਰ ਦਾ ਰੋਡਮੈਪ ਵੀ ਜਾਰੀ ਕੀਤਾ। ਇਸ ਦੌਰਾਨ ਰਾਜਪਾਲ ਪੁਰੋਹਿਤ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ’ਤੇ ਵੱਡਾ ਭਰੋਸਾ ਜਤਾਇਆ ਹੈ। ਜਿਸ ਦੇ ਚੱਲਦੇ ਆਮ ਆਦਮੀ ਪਾਰਟੀ ਪੰਜਾਬ ’ਚ ਇਤਿਹਾਸਿਕ ਬਹੁਮਤ ਮਿਲਿਆ ਹੈ।

ਭ੍ਰਿਸ਼ਟਾਚਾਰ ’ਤੇ ਜ਼ੀਰੋ ਟੌਲਰੈਂਸ ਨੀਤੀ ਰਹੇਗੀ- ਰਾਜਪਾਲ

ਰਾਜਪਾਲ ਨੇ ਭ੍ਰਿਸ਼ਟਾਚਾਰ ’ਤੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੌਲਰੈਂਸ ਨੀਤੀ ਰਹੇਗੀ। ਉਨ੍ਹਾਂ ਦੀ ਸਰਕਾਰ ਹਰ ਤਰ੍ਹਾਂ ਦੇ ਮਾਫੀਆ ਖਿਲਾਫ ਹੈ। ਭ੍ਰਿਸ਼ਟਾਟਾਰ ਦੇ ਖਿਲਾਫ ਲੋਕ ਅੰਦੋਲਨ ਦੀ ਲੋੜ ਹੈ।

300 ਯੂਨਿਟ ਮੁਫਤ ਬਿਜਲੀ ਲਈ ਅਸੀਂ ਵਚਨਬੱਧ- ਰਾਜਪਾਲ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਧਾਨ ਸਭਾ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਹਰ ਘਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਲਈ ਵਚਨਬੱਧ ਹੈ। ਸੂਬੇ ਵਿੱਚ ਮੁਫਤ ਬਿਜਲੀ ਦੇਣ ਨਾਲ 80 ਫੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਜਾਣਗੇ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਭੱਤਾ ਦਿੱਤਾ ਜਾਵੇਗਾ, ਜਦਕਿ ਸੀਨੀਅਰ ਸਿਟੀਜ਼ਨ ਔਰਤਾਂ ਨੂੰ 1000 ਰੁਪਏ ਬੁਢਾਪਾ ਪੈਨਸ਼ਨ ਤੋਂ ਇਲਾਵਾ ਦਿੱਤੀ ਜਾਵੇਗੀ।

'ਇੰਡਸਟਰੀ ਲਈ ਨਵਾ ਕਮਿਸ਼ਨ ਬਣਾਵਾਂਗੇ'

ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਲਈ 10 ਤੋਂ 15 ਮੈਂਬਰਾਂ ਦਾ ਕਮਿਸ਼ਨ ਬਣਾਇਆ ਜਾਵੇਗਾ। ਜਿਸ ’ਚ ਸਿਰਫ ਵਪਾਰੀ ਅਤੇ ਕਾਰੋਬਾਰੀਆਂ ਨੂੰ ਹੀ ਮੈਂਬਰ ਬਣਿਆ ਜਾਵੇਗਾ। ਉਹੀ ਫੈਸਲਾ ਲੈਣਗੇ ਅਤੇ ਨੀਤੀ ਤਿਆਰ ਕਰਨਗੇ। ਜਲੰਧਰ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ ਜਾਵੇਗਾ।

'ਬੇਅਦਬੀ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ'

ਰਾਜਪਾਲ ਨੇ ਕਿਹਾ ਕਿ ਸਰਕਾਰ 6 ਮਹੀਨਿਆਂ ਦੇ ਅੰਦਰ-ਅੰਦਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ, ਪਰ ਬੇਕਸੂਰ ਲੋਕਾਂ ਖਿਲਾਫ ਪਹਿਲਾਂ ਹੋਈਆਂ ਸਾਰੀਆਂ ਝੂਠੀਆਂ ਐਫਆਈਆਰ ਨੂੰ ਖਤਮ ਕੀਤਾ ਜਾਵੇਗਾ। ਸੂਬੇ ਵਿੱਚ ਬਰਗਾੜੀ ਬੇਅਦਬੀ ਕਾਂਡ ਸਮੇਤ ਬੰਬ ​​ਧਮਾਕਿਆਂ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੇ ਮਾਸਟਰ ਮਾਈਂਡ ਸਮੇਤ ਸਾਰੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਖੇਤਾਂ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਡੀ ਸਰਕਾਰ ਤਕਨਾਲੋਜੀ ਆਧਾਰਿਤ ਹੱਲ ਜਿਵੇਂ ਕਿ ਪਰਾਲੀ ਨੂੰ ਬਿਜਲੀ ਉਤਪਾਦਨ ਅਤੇ ਉਦਯੋਗਿਕ ਬਾਲਣ ਦੇ ਤੌਰ 'ਤੇ ਵਰਤਣ ਨੂੰ ਉਤਸ਼ਾਹਿਤ ਕਰੇਗੀ।

ਇਹ ਵੀ ਪੜੋ: ਸਟਾਫ ਮਿਲਿਆ, ਮਹਿਕਮਿਆਂ ਤੋਂ ਅਜੇ ਵੀ ਵਾਂਝੇ ਆਪ ਦੇ ਮੰਤਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.