ETV Bharat / city

Punjab Assembly Election 2022: ਇਨ੍ਹਾਂ ਵੱਡੇ ਚਿਹਰਿਆਂ ਨੇ ਹੁਣ ਤੱਕ ਭਰੀਆਂ ਨਾਮਜ਼ਦਗੀਆਂ - ਭਗਵੰਤ ਮਾਨ ਨੇ ਧੂਰੀ ’ਚ ਭਰੀ ਨਾਮਜ਼ਦਗੀ

ਪੰਜਾਬ ਵਿੱਚ ਚੋਣਾਂ ਦਾ ਬਿਗੁਲ ਵੱਜਣ ਤੋਂ ਬਾਅਦ ਨਾਮਜ਼ਦਗੀਆਂ ਭਰਨ ਦਾ ਦੌਰ ਲਗਾਤਾਰ ਜਾਰੀ ਹੈ। ਪਾਰਟੀਆਂ ਦੇ ਕਈ ਸਿਆਸੀ ਆਗੂਆਂ ਵੱਲੋਂ ਆਪਣੀ ਆਪਣੀ ਨਾਮਜ਼ਦਗੀਆਂ ਪੱਤਰ ਦਾਖਲ ਕੀਤੇ ਗਏ ਹਨ। ਨਾਲ ਹੀ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਦੇ ਹਲਕੇ ਦੇ ਲੋਕ ਆਪਣਾ ਕੀਮਤੀ ਵੋਟ ਉਨ੍ਹਾਂ ਦੀ ਝੋਲੀ ਪਾਉਣਗੇ।

ਸਿਆਸੀ ਆਗੂਆਂ ਨੇ ਭਰੀ ਨਾਮਜ਼ਦਗੀ
ਸਿਆਸੀ ਆਗੂਆਂ ਨੇ ਭਰੀ ਨਾਮਜ਼ਦਗੀ
author img

By

Published : Jan 29, 2022, 5:33 PM IST

Updated : Jan 29, 2022, 8:23 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਕੁਝ ਹੀ ਸਮਾਂ ਰਹਿ ਚੁੱਕਿਆ ਹੈ। ਜਿਸ ਦੇ ਚੱਲਦੇ ਉਮੀਦਵਾਰਾਂ ਵੱਲੋਂ ਲਗਾਤਾਰ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਹਨ। ਕਈ ਵੱਡੇ ਸਿਆਸੀ ਆਗੂਆਂ ਵੱਲੋਂ ਵੀ ਆਪਣੀ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਗਏ ਹਨ।

ਨਵਜੋਤ ਸਿੰਘ ਸਿੱਧੂ ਨੇ ਭਰੀ ਨਾਮਜ਼ਦਗੀ

ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿਖੇ ਨਾਮਜ਼ਦਗੀ ਪੱਤਰ ਦਾਖਿਲ ਕੀਤੀ। ਨਾਮਜ਼ਦਗੀ ਪੱਤਰ ਦਾਖਿਲ ਕਰਨ ਤੋਂ ਪਹਿਲਾਂ ਸਿੱਧੂ ਨੇ ਗੁਰਦੁਆਰਾ ਸ੍ਰੀ ਸ਼ਾਹਿਦਾ ਸਾਹਿਬ ਵਿੱਖੇ ਮੱਥਾ ਟੇਕਿਆ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਤਿੰਨ ਚਾਰ ਕਾਂਗਰਸੀ ਸਮਰਥਕ ਮੌਜੂਦ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਦੇ ਹੋਏ ਸਿੱਧੂ ਨੇ ਕਿਹਾ ਕਿ ਸ਼ਹਿਰ ਵਾਸੀਆਂ ਦਾ ਭਰੋਸਾ ਕਾਂਗਰਸ ਪਾਰਟੀ ਤੇ ਹੈ ਤੇ ਰਹੇਗਾ। ਅਕਾਲੀ ਦਲ ਨੇ ਬੀਜੇਪੀ ਦੇ ਪ੍ਰਚਾਰਕ ਮਰਵਾ ਦਿੱਤੇ। ਇਸ ਦੌਰਾਨ ਬਾਦਲ ਪਰਿਵਾਰ 'ਤੇ ਵੀ ਉਨ੍ਹਾਂ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਮੇਰੇ ’ਤੇ ਕਿਹੜਾ ਪਹਿਲੀ ਵਾਰ ਇਲਜ਼ਾਮ ਲਗਾਏ ਹਨ। ਮੇਰੇ ਤੇ ਪਰਚੇ ਦਰਜ ਕਰਵਾਏ ਗਏ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਲੋਕਾਂ ਦੇ ਹੋਟਲ ਕਾਰੋਬਾਰ ਖਾ ਲਏ, ਆਪਣੇ ਕਬਜੇ ਕਰ ਲਏ। ਇਨ੍ਹਾਂ ਵਿਚ ਹੈ ਦਮ ’ਤੇ ਲੜਨ ਚੋਣਾਂ, ਜਿੱਥੇ ਧਰਮ ਹੁੰਦਾ ਹੈ ਉੱਥੇ ਜਿੱਤ ਹੁੰਦੀ ਹੈ।

ਭਗਵੰਤ ਮਾਨ ਨੇ ਧੂਰੀ ’ਚ ਭਰੀ ਨਾਮਜ਼ਦਗੀ

ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਐਲਾਨੇ ਗਏ ਉਮੀਦਵਾਰ ਭਗਵੰਤ ਮਾਨ ਵੀ ਧੂਰੀ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ। ਦੱਸ ਦਈਏ ਕਿ ਭਗਵੰਤ ਮਾਨ ਐਸਡੀਐਮ ਦੇ ਦਫਤਰ ਵਿਖੇ ਆਪਣੀ ਮਾਂ ਦੇ ਨਾਲ ਪਹੁੰਚੇ ਸੀ। ਨਾਮਜ਼ਦਗੀ ਪਰਚਾ ਦਾਖ਼ਲ ਕਰਨ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਅਤੇ ਆਪਣੇ ਮਾਤਾ ਜੀ ਦਾ ਅਸ਼ੀਰਵਾਦ ਲਿਆ ਸੀ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਪੰਜਾਬ ਚੋਣਾਂ ਚ ਧੂਰੀ ਤੋਂ ਜਿੱਤਣ ਲਈ ਮੇਰੀ ਅਤੇ ਆਮ ਆਦਮੀ ਪਾਰਟੀ ਦੀ ਮਦਦ ਕਰਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਵਿਧਾਨਸਭਾ ਚੋਣਾਂ ’ਚ ਉਨ੍ਹਾਂ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲੇਗਾ।

  • ਸਤਿਗੁਰਾਂ ਦੀ ਕਿਰਪਾ ਅਤੇ ਮਾਤਾ ਜੀ ਦਾ ਅਸ਼ੀਰਵਾਦ ਲਿਆ... ਦੇਸ਼ ਦੇ ਮਹਾਨ ਸ਼ਹੀਦਾਂ ਅਤੇ ਬਾਬਾ ਸਾਹਿਬ ਜੀ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਦੀ ਸੋਚ ਧਿਆਨ ਵਿੱਚ ਰੱਖਦੇ ਹੋਏ ਧੂਰੀ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ... pic.twitter.com/UHraDcKKmW

    — Bhagwant Mann (@BhagwantMann) January 29, 2022 " class="align-text-top noRightClick twitterSection" data=" ">

ਮਨਪ੍ਰੀਤ ਬਾਦਲ ਨੇ ਭਰੀ ਨਾਮਜ਼ਦਗੀ

ਬਠਿੰਡਾ ਸ਼ਹਿਰੀ ਤੋਂ ਕਾਂਗਰਸੀ ਉਮੀਦਵਾਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਾਮਜ਼ਦਗੀ ਭਰੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਚੋਣਾਂ ਜਿੱਤਣ ਨਹੀ ਆਏ ਹਨ,ਉਹ ਲੋਕਾਂ ਦੇ ਦਿਲ ਜਿੱਤਣ ਲਈ ਆਏ ਹਨ। ਇਸ ਦੌਰਾਨ ਹੀ ਵਿਰੋਧ ਵਿੱਚ ਖੜ੍ਹੇ 2 ਕਾਂਗਰਸੀਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ, ਉਹ ਇੰਨ੍ਹਾ ਉਮੀਦਵਾਰਾਂ ਤੋਂ ਸਾਫ਼ ਜ਼ਾਹਿਰ ਹੈ, ਮੈਨੂੰ ਨਹੀਂ ਲੱਗਦਾ ਰਾਜਨੀਤੀ ਬਦਲ ਪਾਉਣਗੇ। ਉਨ੍ਹਾਂ ਕਿਹਾ ਕਿ ਲੋਕ ਚੋਣਾਂ ਦੌਰਾਨ ਕਿਰਦਾਰ ਜ਼ਰੂਰ ਵੇਖਦੇ ਹਨ ਤੇ ਮੈਨੂੰ ਉਮੀਦ ਹੈ ਕਿ ਲੋਕ ਮੇਰਾ ਪਸੀਨਾ ਸੁੱਕਣ ਤੋਂ ਪਹਿਲਾਂ ਮੈਨੂੰ ਬਹੁਮਤ ਨਾਲ ਜਿੱਤਾ ਕੇ ਭੇਜਣਗੇ।

ਬਿਕਰਮ ਮਜੀਠੀਆ ਨੇ ਭਰੀ ਨਾਮਜ਼ਦਗੀ

ਬਿਕਰਮ ਸਿੰਘ ਮਜੀਠੀਆ ਨੇ ਤਹਿਸੀਲ ਕੰਪਲੈਕਸ ਮਜੀਠਾ ਵਿਖੇ ਹਲਕਾ ਅੰਮ੍ਰਿਤਸਰ ਈਸਟ ਤੋਂ ਬਤੌਰ ਉਮੀਦਵਾਰ ਕਾਗਜ਼ ਦਾਖਲ ਕਰ ਦਿੱਤੇ ਹਨ। ਇਸ ਸਮੇਂ ਮੀਡੀਆ ਨਾਲ ਗੱਲਬਾਤ ਦੌਰਾਨ ਮਜੀਠਾ ਤੋਂ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਉਨ੍ਹਾਂ ਨੂੰ ਮਾਣ ਮਿਲਦਾ ਰਿਹਾ ਹੈ ਅਤੇ ਉਹ ਇਹ ਸੀਟ ਭਾਰੀ ਬਹੁਮਤ ਨਾਲ ਜਿੱਤਣਗੇ। ਦੱਸਣਯੋਗ ਹੈ ਕਿ ਮਜੀਠੀਆ ਨੂੰ ਡਰੱਗ ਮਾਮਲੇ ਵਿਚ ਹਾਈਕੋਰਟ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ।

  • 'Raaj nahi Seva' is our only aim. Filed the nomination from Majitha as well as Amritsar East constituency. The warmth & enthusiasm of the people, Akali-BSP workers, especially the youth, clearly indicates that Punjabis have immense faith in the Akali-BSP alliance. pic.twitter.com/Jj1ouZ9qfl

    — Bikram Singh Majithia (@bsmajithia) January 28, 2022 " class="align-text-top noRightClick twitterSection" data=" ">

ਕਾਬਿਲੇਗੌਰ ਹੈ ਕਿ ਪੰਜਾਬ ਚ ਚੋਣਾਂ ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਸਿਆਸੀ ਪਾਰਟੀਆਂ ਵੱਲੋਂ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਪਰ ਅਖਿਰ ਫੈਸਲਾ ਜਨਤਾ ਦਾ ਹੋਵੇਗਾ ਕਿ ਉਹ ਕਿਸ ਦੇ ਹੱਕ ’ਚ ਆਪਣਾ ਵੋਟ ਪਾਉਂਦੀ ਹੈ। ਖੈਰ ਇਸ ਵਾਰ ਅੰਮ੍ਰਿਤਸਰ ਤੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਾਲ ਹੋਣ ਜਾ ਰਿਹਾ ਬਿਕਰਮ ਮਜੀਠੀਆ ਦਾ ਇਹ ਚੋਣ ਮੁਕਾਬਲਾ ਕਾਫੀ ਦਿਲਚਸਪ ਰਹਿਣ ਵਾਲਾ ਹੈ। ਦੱਸ ਦਈਏ ਕਿ ਮਜੀਠਾ ਵਿੱਚ ਬਿਕਰਮ ਸਿੰਘ ਮਜੀਠੀਆ ਲੰਬੇ ਸਮੇਂ ਤੋਂ ਜਿੱਤ ਦੇ ਆ ਰਹੇ ਹਨ।

ਇਹ ਵੀ ਪੜੋ: ਸਿਆਸਤ ’ਚ ਪਰਿਵਾਰਵਾਦ ਅਤੇ ਅੱਧੀ ਆਬਾਦੀ, ਮਹਿਲਾਵਾਂ ’ਤੇ ਸਿਆਸਤ ਕਿਉਂ ?

Last Updated : Jan 29, 2022, 8:23 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.