ETV Bharat / city

ਮੰਤਰੀ ਮੰਡਲ ਨੇ 6ਵੇਂ ਪੇਅ-ਕਮਿਸ਼ਨ ਨੂੰ ਦਿੱਤੀ ਮਨਜ਼ੂਰੀ

ਪੰਜਾਬ ਸਰਕਾਰ ਵਰਲਡ ਬੈਂਕ ਤੇ AIIB ਤੋਂ ਲਵੇਗੀ 210 ਮਿਲੀਅਨ ਡਾਲਰ ਕਰਜਾ

author img

By

Published : Jun 18, 2021, 3:31 PM IST

Updated : Jun 18, 2021, 7:18 PM IST

19:08 June 18

ਮੰਤਰੀ ਮੰਡਲ ਨੇ 6ਵੇਂ ਪੇਅ-ਕਮਿਸ਼ਨ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ: ਪੰਜਾਬ ਕੈਬਨਿਟ ਨੇ 6ਵੇਂ ਪੇਅ-ਕਮਿਸ਼ਨ ਨੂੰ ਮਨਜ਼ੂਰੀ ਦੇ ਦਿੱਤਾ ਹੈ। ਇਸ ਸਬੰਧੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ 1 ਜੁਲਾਈ 2021 ਤੋਂ ਲਾਗੂ ਹੋ ਜਾਵੇਗੀ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਇਸ ਨਾਲ ਗਰੁਪ ਡੀ ਦੀ ਘੱਟ ਤੋਂ ਘੱਟ 18 ਹਜ਼ਾਰ ਤਨਖਾਹ ਹੋ ਜਾਵੇਗੀ। ਉਹਨਾਂ ਨੇ ਕਿਹਾ ਕਿ ਇਸ ਨਾਲ ਖਜਾਨੇ ’ਤੇ 3 ਹਜ਼ਾਰ 800 ਕਰੋੜ ਦਾ ਭਾਰ ਪਵੇਗਾ। 

17:53 June 18

ਪੋਸਟ ਮੈਟ੍ਰਿਕ ਸਕਾਲਸ਼ਿਪ ਸਕੀਮ ਦਾ ਬਕਾਇਆ ਅਦਾ ਕਰੇਗੀ ਸਰਕਾਰ

ਚੰਡੀਗੜ੍ਹ: ਪੰਜਾਬ ਕੈਬਨਿਟ ਨੇ ਫੈਸਲਾ ਲਿਆ ਹੈ ਕਿ ਪੰਜਾਬ ਸਰਕਾਰ ਐਸ.ਸੀ. ਪੋਸਟ ਮੈਟ੍ਰਿਕ ਸਕਾਲਸ਼ਿਪ ਸਕੀਮ ਅਧੀਨ ਪ੍ਰਾਈਵੇਟ ਸੰਸਥਾਵਾਂ ਦਾ 40 ਫੀਸਦ ਬਕਾਇਆ ਅਦਾ ਕਰੇਗੀ।

17:53 June 18

ਸਪੈਸ਼ਲਿਸਟ ਡਾਕਟਰਾਂ ਦੀਆਂ ਸੇਵਾਵਾਂ ’ਚ ਵਾਧਾ

ਚੰਡੀਗੜ੍ਹ: ਕੋਰੋਨਾ ਨਾਲ ਲੜਨ ਲਈ ਪੰਜਾਬ ਕੈਬਨਿਟ ਨੇ ਸਪੈਸ਼ਲਨੂਟਿੰਗ ਸਪੈਸ਼ਲਿਸਟ ਡਾਕਟਰਾਂ ਦੀਆਂ ਸੇਵਾਵਾਂ ਨੂੰ 31 ਮਾਰਡ 2022 ਤੱਕ ਵਧਾ ਦਿੱਤਾ ਹੈ।

17:45 June 18

ਪੰਜਾਬ ਸਰਕਾਰ ਨੇ ਸਫਾਈ ਕਰਮਚਾਰੀ ਕੀਤੇ ਪੱਕੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੱਖ-ਵੱਖ ਠੇਕੇ 'ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਅਤੇ ਸੀਵਰੇਜ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਫੈਸਲਾ ਲਿਆ ਹੈ।

17:45 June 18

ਕੋਰੋਨਾ ਦੀ ਤੀਜੀ ਵੇਵ ਨਾਲ ਲੜਨ ਲਈ ਕੀਤੀਆਂ ਜਾਣ ਤਿਆਰੀ: ਕੈਪਟਨ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਰੋਨਾ ਦੀਆਂ ਵੱਖ-ਵੱਖ ਕਿਸਮਾਂ ਦਾ ਅਧਿਐਨ ਕਰਨ ਲਈ ਇੱਕ ਪੈਨਲ ਗਠਿਤ ਕੀਤਾ ਹੈ। ਇਸ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਕੋਰੋਨਾ ਦੀ ਤੀਜੀ ਵੇਵ ਨਾਲ ਲੜਣ ਲਈ ਤਿਆਰੀਆਂ ਕੀਤੀਆਂ ਜਾਣ ਤਾਂ ਜੋ ਸਮੇਂ ’ਤੇ ਮੁਕੰਮਲ ਪ੍ਰਬੰਧ ਕਰ ਲਏ ਜਾਣ।

17:40 June 18

ਪੰਜਾਬ ਵਿੱਚ ਬਦਲਿਆ ਨਾਈਟ ਕਰਫਿਊ ਦਾ ਸਮਾਂ

ਪੰਜਾਬ ਵਿੱਚ ਬਦਲਿਆ ਨਾਈਟ ਕਰਫਿਊ ਦਾ ਸਮਾਂ
ਪੰਜਾਬ ਵਿੱਚ ਬਦਲਿਆ ਨਾਈਟ ਕਰਫਿਊ ਦਾ ਸਮਾਂ

ਚੰਡੀਗੜ੍ਹ: ਕੋਰੋਨਾ ਦਾ ਕਹਿਰ ਘਟਨ ਕਾਰਨ ਪੰਜਾਬ ਮੰਤਰੀ ਮੰਡਲ ਨੇ ਨਾਇਟ ਕਰਫਿਊ ਦਾ ਸਮਾਂ ਬਲਦ ਰਾਤ 8 ਵਜੇ ਤੋਂ ਸਵੇਰੇ 5 ਵਜੇ ਕਰ ਦਿੱਤਾ ਹੈ। ਇਸ ਦੇ ਨਾਲ ਵੀਕਐਂਡ ਕਰਫਿਊ ਸ਼ਨੀਵਾਰ ਰਾਤ 8 ਵਜੇ ਤੋਂ ਸ਼ੁਰੂ ਹੋ ਸੋਮਵਾਰ ਸਵੇਰੇ 5 ਵਜੇ ਤਕ ਜਾਰੀ ਰਹੇਗਾ।

ਇਸ ਦੇ ਨਾਲ ਰੈਸਟੋਰੈਂਟ, ਹੋਟਲ, ਸਿਨਮੇ, ਜਿਮ ਤੇ ਆਦਿ ਨੂੰ 50 ਫੀਸਦ ਸਮਰੱਥਾ ਨਾਲ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ। ਫੈਸਲਾ ਲਿਆ ਹੈ ਕਿ ਹੁਣ ਵਿਆਹਾਂ ਤੇ ਭੋਗ ਸਮਾਗਮਾਂ ਵਿੱਚ 50 ਵਿਅਕਤੀ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਬਾਰ, ਕਲੱਬ ਤੇ ਅਹਾਤੇ ਫਿਲਹਾਲ ਬੰਦ ਹੀ ਰਹਿਣਗੇ।

15:40 June 18

ਪੰਜਾਬ ਸਰਕਾਰ ਵਰਲਡ ਬੈਂਕ ਤੇ AIIB ਤੋਂ ਲਵੇਗੀ 210 ਮਿਲੀਅਨ ਡਾਲਰ ਕਰਜਾ

ਪੰਜਾਬ ਸਰਕਾਰ ਵਰਲਡ ਬੈਂਕ ਤੇ AIIB ਤੋਂ ਲਵੇਗੀ 210 ਮਿਲੀਅਨ ਡਾਲਰ ਕਰਜਾ
ਪੰਜਾਬ ਸਰਕਾਰ ਵਰਲਡ ਬੈਂਕ ਤੇ AIIB ਤੋਂ ਲਵੇਗੀ 210 ਮਿਲੀਅਨ ਡਾਲਰ ਕਰਜਾ

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿੱਚ ਪੰਜਾਬ ਬਿਯੂਰੋ ਆਫ ਇਨਵੇਸਟੀਗੇਸ਼ਨ ਵਿੱਚ ਸਿਵਿਲੀਅਨ ਸਪੋਰਟ ਸਟਾਫ ਦੀਆਂ 798 ਅਸਾਮੀਆਂ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਰਲਡ ਬੈਂਕ ਅਤੇ AIIB ਤੋਂ 210 ਮਿਲੀਅਨ ਡਾਲਰ ਦਾ ਕਰਜਾ ਲਵੇਗੀ ਜੋ ਕਿ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਵਾਟਰ ਸਪਲਾਈ ਪ੍ਰੋਜੈਕਟ ਲਈ ਲਿਆ ਜਾਵੇਗਾ।

15:35 June 18

ਲਾਲੀ ਮਜੀਠੀਆ ਨੇ ਸੰਭਾਲਿਆ ਪਨਗ੍ਰੇਨ ਦੇ ਚੇਅਰਮੈਨ ਵਜੋਂ ਅਹੁਦਾ

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਬੈਠਕ ਸ਼ੁਰੂ ਹੋ ਚੁੱਕੀ ਹੈ। ਬੈਠਕ ਤੋਂ ਪਹਿਲਾਂ ਲਾਲੀ ਮਜੀਠੀਆ ਨੇ ਪਨਗ੍ਰੇਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਰਾਣਾ ਗੁਰਮੀਤ ਸੋਢੀ, ਓਪੀ ਸੋਨੀ ਸਣੇ ਵਿਧਾਇਕ ਰਾਜ ਕੁਮਾਰ ਵੇਰਕਾ ਅਤੇ ਰਵਨੀਤ ਬਿੱਟੂ ਨੇ ਉਹਨਾਂ ਦਾ ਸਵਾਗਤ ਕੀਤਾ।

15:14 June 18

ਜਾਣੋ ਕੈਬਿਨੇਟ ਬੈਠਕ ’ਚ ਕੀ-ਕੀ ਲਏ ਜਾਣਗੇ ਫੈਸਲਾ...

ਚੰਡੀਗੜ੍ਹ: ਥੋੜ੍ਹੀ ਦੇਰ ’ਚ ਪੰਜਾਬ ਕੈਬਿਨੇਟ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਹੁਕਮ ਨੂੰ ਲਾਗੂ ਕੀਤੇ ਜਾ ਸਕਦਾ ਹੈ। ਇਸ ਬੈਠਕ ’ਚ ਕੱਚੇ ਅਧਿਆਪਕਾਂ ਨੂੰ ਲੈ ਕੇ ਅਹਿਮ ਫੈਸਲੇ ਹੋਣ ਦੀ ਉਮੀਦ ਹੈ। ਜਦਕਿ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਨਾਲ ਕੀਤੀ ਗਈ ਪਹਿਲੀ ਬੈਠਕ ਬੇਸਿੱਟਾ ਰਹੀ ਸੀ।

ਉਥੇ ਹੀ ਕੈਬਿਨੇਟ ਦੀ ਇਸ ਬੈਠਕ ਦੌਰਾਨ ਕੋਰੋਨਾ ਕਾਲ ਦੌਰਾਨ ਸਿਹਤ ਸਹੂਲਤਾਂ ਨੂੰ ਲੈ ਕੇ ਵੀ ਵਿਚਾਰ ਹੋ ਸਕਦਾ ਹੈ ਤੇ ਇਸ ਤੋਂ ਇਲਾਵਾ ਕੋਰੋਨਾ ਦੌਰਾਨ ਸਿੱਖਿਆ ਦੇ ਹਾਲਾਤ ਨੂੰ ਲੈ ਕੇ ਵੀ ਚਰਚਾ ਕੀਤੀ ਜਾ ਸਕਦੀ ਹੈ।

Last Updated : Jun 18, 2021, 7:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.