ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਫ਼ੈਸਲਿਆਂ ਵਿੱਚੋਂ ਕੁੱਝ ਉੱਤੇ ਚਾਨਣਾ ਪਾਇਆ।
ਚੀਨ ਦਾ ਕੋਰੋਨਾ ਵਾਇਰਸ
ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਕੈਬਿਨੇਟ ਦੀ ਬੈਠਕ ਕਾਫ਼ੀ ਦੇਰ ਤੱਕ ਚੱਲੀ, ਜਿਸ ਵਿੱਚ ਕਈ ਅਹਿਮ ਮੁੱਦਿਆਂ ਉੱਤੇ ਚਰਚਾ ਹੋਈ। ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਕਰੋਨਾ ਵਾਇਰਸ ਨੂੰ ਲੈ ਕੇ ਏਅਰਪੋਰਟ ਉੱਤੇ ਹਾਲੇ ਤੱਕ ਜੋ ਵੀ ਜਾਂਚ ਕੀਤੀ ਜਾ ਰਹੀ ਹੈ, ਉਸ ਦਾ ਲੇਖਾ-ਜੋਖਾ ਦੱਸਿਆ ਗਿਆ ਕਿਉਂਕਿ ਚੀਨ ਵਿੱਚ ਹਾਲਾਤ ਬਦਤਰ ਹੋ ਰਹੇ ਹਨ ਅਤੇ ਜਿਸ ਦਾ ਅਸਰ ਭਾਰਤ ਵਿੱਚ ਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਵਰਗੇ ਮੁਲਕ ਵਿੱਚ ਤਾਂ ਇਹ ਕਾਬੂ ਹੇਠ ਆ ਗਿਆ, ਪਰ ਭਾਰਤ ਵਰਗੇ ਗ਼ਰੀਬ ਮੁਲਕ ਇਹ ਅਸੰਭਵ ਹੀ ਸੀ।
ਬੁੱਢੇ ਨਾਲੇ ਦੀ ਸਫ਼ਾਈ ਵਾਸਤੇ 650 ਕਰੋੜ
ਬਾਦਲ ਨੇ ਦੱਸਿਆ ਕਿ ਲੁਧਿਆਣਾ ਦੇ ਬੁੱਢਾ ਨਾਲੇ ਉੱਤੇ ਵੀ ਚਰਚਾ ਹੋਈ ਜਿਸ ਵਿੱਚ 650 ਕਰੋੜ ਰੁਪਏ ਦਾ ਪਲਾਨ ਬਣਾਇਆ ਗਿਆ ਹੈ ਜਿਸ ਨੂੰ ਕੈਬਿਨੇਟ ਵਿੱਚ ਮੰਨਜ਼ੂਰੀ ਦੇ ਦੀ ਗਈ ਹੈ। ਉਨ੍ਹਾਂ ਕਿਹਾ ਕਿ ਨਾਲੇ ਦੀ ਗੰਦਗੀ ਨੂੰ ਸਾਫ਼ ਕੀਤਾ ਜਾ ਸਕੇ ਅਤੇ ਨੈਸ਼ਨਲ ਗਰੀਨ ਟ੍ਰਬਿਊਨਲ ਦੇ ਨਿਰਦੇਸ਼ਾਂ ਨੂੰ ਪੂਰਾ ਕੀਤਾ ਜਾ ਸਕੇ।
ਮੋਹਾਲੀ ਮੈਡੀਕਲ ਕਾਲਜ ਦਾ ਨਾਂਅ ਬਦਲਿਆ ਤੇ ਪੋਸਟਾਂ ਦੀ ਭਰਤੀ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਕੈਬਿਨੇਟ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਮੁਹਾਲੀ ਦੇ ਮੈਡੀਕਲ ਕਾਲਜ ਨੂੰ ਸੁਸਾਇਟੀ ਬਣਾਇਆ ਜਾਏ ਅਤੇ ਮੈਡੀਕਲ ਕਾਲਜ ਦਾ ਨਾਂਅ ਬਦਲ ਕੇ ਹੁਣ ਡਾਕਟਰ ਬੀਆਰ ਅੰਬੇਦਕਰ ਕਾਲਜ ਕਰ ਦਿੱਤਾ ਗਿਆ ਹੈ।
ਉਨ੍ਹਾਂ ਨਾਲ ਇਹ ਵੀ ਐਲਾਨ ਕੀਤਾ ਕਿ ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜ ਵਿੱਚ ਸਟਾਫ਼ ਦੀ ਕਮੀ ਨੂੰ ਵੇਖਦੇ ਹੋਏ ਇਹਨੂੰ ਪੂਰਾ ਕੀਤਾ ਜਾਏ ਅਤੇ 550 ਪੋਸਟਾਂ ਭਰੀਆਂ ਜਾਣਗੀਆਂ।