ETV Bharat / city

Punjab Assembly Election 2022: ਨਾਮਜ਼ਦਗੀਆਂ ਭਰਨ ਦਾ ਅੱਜ ਦੂਜਾ ਦਿਨ

ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਅੱਜ ਨਾਮਜ਼ਦਗੀਆਂ ਭਰਨ ਦਾ ਦੂਜਾ ਦਿਨ ਹੈ। ਪਹਿਲੇ ਦਿਨ ਸੂਬੇ ’ਚ 12 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਸਨ।

author img

By

Published : Jan 27, 2022, 7:27 AM IST

ਨਾਮਜ਼ਦਗੀਆਂ ਭਰਨ ਦਾ ਅੱਜ ਦੂਜਾ ਦਿਨ
ਨਾਮਜ਼ਦਗੀਆਂ ਭਰਨ ਦਾ ਅੱਜ ਦੂਜਾ ਦਿਨ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਅੱਜ ਨਾਮਜ਼ਦਗੀਆਂ ਭਰਨ ਦਾ ਦੂਜਾ ਦਿਨ ਹੈ। ਅੱਜ ਬਹੁਤ ਸਾਰੇ ਉਮੀਦਵਾਰ ਨਾਮਜ਼ਦਗੀਆਂ ਭਰਨਗੇ। ਉਥੇ ਹੀ ਦੱਸ ਦਈਏ ਕਿ ਪਹਿਲੇ ਦਿਨ ਸੂਬੇ ’ਚ 12 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਸਨ। ਦੱਸ ਦਈਏ ਕਿ ਉਮੀਦਵਾਰ ਆਪਣੀਆਂ ਨਾਮਜ਼ਦੀਆਂ ਆਲਲਾਈਨ ਵੀ ਭਰ ਸਕਦੇ ਹਨ ਤੇ ਨਾਮਜ਼ਦੀਆਂ ਦੀ ਆਖਰੀ ਤਰੀਕ 1 ਫਰਵਰੀ ਹੋਵੇਗੀ।

ਇਹ ਵੀ ਪੜੋ: ਪੰਜਾਬ ’ਚ ਪਹਿਲੇ ਦਿਨ 12 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ, ਜਾਣੋ ਕਿਹੜੇ ਉਮੀਦਵਾਰ ਨੇ ਕਰੋੜਪਤੀ ?

2 ਜਨਵਰੀ ਨੂੰ ਨਾਮਜ਼ਦੀਆਂ ਦੀ ਪੜਤਾਲ ਕੀਤੀ ਜਾਵੇਗੀ ਤੇ 4 ਫਰਵਰੀ ਨੂੰ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਖ ਹੋਵੇਗੀ। 20 ਫਰਵਰੀ ਨੂੰ ਪੰਜਾਬ ਵਿੱਚ ਵੋਟਾਂ ਪੈ ਜਾਣਗੀਆਂ ਤੇ 10 ਮਾਰਚ ਨੂੰ ਨਤੀਜੇ ਆਉਣਗੇ।

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਇਸ ਤਰ੍ਹਾਂ ਹੈ ਸਮਾਂ ਸਾਰਨੀ

  • 25 ਜਨਵਰੀ ਤੋਂ ਨਾਮਜ਼ਦੀਆਂ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ
  • 26 ਜਨਵਰੀ ਨੂੰ ਰਹੀ ਛੁੱਟੀ ਹੁਣ 30 ਜਨਵਰੀ ਨੂੰ ਵੀ ਰਹੇਗੀ ਛੁੱਟੀ
  • ਉਮੀਦਵਾਰ ਆਲਲਾਈਨ ਵੀ ਭਰ ਸਕਦੇ ਹਨ ਕਾਗਜ਼
  • ਨਾਮਜ਼ਦੀਆਂ ਦੀ 1 ਫਰਵਰੀ ਹੋਵੇਗੀ ਆਖਰੀ ਤਰੀਖ
  • 2 ਫਰਵਰੀ ਨੂੰ ਹੋਵੇਗੀ ਕਾਗਜ਼ਾਂ ਦੀ ਪੜਤਾਲ
  • 4 ਫਰਵਰੀ ਨੂੰ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਖ
  • 20 ਫਰਵਰੀ ਨੂੰ ਪੈਣਗੀਆਂ ਵੋਟਾਂ
  • 10 ਮਾਰਚ ਨੂੰ ਆਉਣਗੇ ਨਤੀਜੇ

ਪੰਜਾਬ ਵਿੱਚ ਪਹਿਲਾਂ 14 ਫਰਵਰੀ ਨੂੰ ਵੋਟਾਂ ਪੈਣੀਆਂ ਸਨ, ਜਿਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਉਂਕਿ 16 ਫਰਵਰੀ ਨੂੰ ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੂਬੇ ਦੇ ਐਸਸੀ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦੇ ਵਾਰਾਣਸੀ ਜਾਣ ਦੀ ਸੰਭਾਵਨਾ ਸੀ, ਜੋ ਕਿ ਵੋਟ ਨਹੀਂ ਪਾ ਸਕਦੇ ਹਨ। ਇਸ ਤੋਂ ਮਗਰੋਂ ਪਾਰਟੀਆਂ ਚੋਣ ਕਮਿਸ਼ਨ ਨੂੰ ਵੋਟਾਂ ਅੱਗੇ ਕਰਨ ਲਈ ਪੱਤਰ ਵੀ ਲਿਖੇ ਸਨ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਵੋਟਾਂ ਦੀ ਤਾਰੀਖ ਬਦਲ ਦਿੱਤੀ ਸੀ।

ਇਹ ਵੀ ਪੜੋ: ਰਾਹੁਲ ਗਾਂਧੀ ਦਾ ਪੰਜਾਬ ਦੌਰਾ, ਅੱਜ ਜਲੰਧਰ ਵਿਖੇ ਕਰਨਗੇ ਵਰਚੁਅਲ ਰੈਲੀ

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ, ਪਾਰਟੀਆਂ ਤੇ ਉਮੀਦਵਾਰ ਡੋਰ-ਟੂ-ਡੋਰ ਜਾ ਕੇ ਪ੍ਰਚਾਰ ਕਰ ਰਹੇ ਹਨ ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ। ਸੋ ਹੁਣ ਇਹ ਤਾਂ ਲੋਕਾਂ ਦੇ ਹੱਥ ਹੈ ਕਿ ਉਹਨਾਂ ਨੇ ਪੰਜਾਬ ਦੀ ਡੋਰ ਕਿਸ ਪਾਰਟੀ ਹੱਥ ਦੇਣੀ ਹੈ, ਜਿਸ ਦਾ ਫੈਸਲਾ 10 ਮਾਰਚ ਨੂੰ ਹੋ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.