ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੀਜੀ ਵਾਰ ਕਮਾਨ ਸੰਭਾਲਣ ਤੋਂ ਬਾਅਦ ਬੀਬੀ ਜਾਗੀਰ ਕੌਰ ਕਮੇਟੀ ਲਈ ਵੱਡੇ ਫੈਸਲੇ ਲੈਣ ਜਾ ਰਹੀ ਹੈ। ਉਨ੍ਹਾਂ ਨੇ ਕਮੇਟੀ 'ਚ ਫੇਰਬਦਲ ਦੇ ਹੁਕਮ ਦਿੱਤੇ ਹਨ।
ਪ੍ਰਸ਼ਾਸਕੀ ਫੇਰਬਦਲ
ਪ੍ਰਧਾਨ ਬਨਣ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਪ੍ਰਸ਼ਾਸਕੀ ਫੇਰਬਸਲ ਕਰਨ ਬਾਰੇ ਫੈਸਲਾ ਲਿਆ। ਇਸ ਗੱਲ 'ਤੇ ਮੋਹਰ ਆਪ ਬੀਬੀ ਜਾਗੀਰ ਕੌਰ ਨੇ ਲਗਾਈ ਹੈ। ਉਨ੍ਹਾਂ ਨੇ ਇਸ ਬਾਬਤ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਵੱਖ- ਵੱਖ ਗੁਰਦੁਆਰਿਆਂ ਤੇ ਵਿਧਿਅਕ ਸੰਸਥਾਂਵਾਂ ਦੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਦਾ ਡੁੰਗਾਈ 'ਚ ਵਿਸ਼ਲੇਸ਼ਣ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਮੁੱਚੇ ਪ੍ਰਬੰਧ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਤੇ ਸਮੇਂ ਦਾ ਹਾਣੀ ਬਣਾਉਣ ਲਈ ਤਬਦੀਲੀਆਂ ਤੇ ਫੇਰਬਦਲ ਜ਼ਰੂਰੀ ਹਨ।
ਕਮੇਟੀ 'ਚ ਸੁਧਾਰ, ਇੱਕ ਵੱਡੀ ਚੁਣੌਤੀ
ਬੀਬੀ ਜਾਗੀਰ ਕੌਰ ਲਈ ਕਮੇਟੀ 'ਚ ਸੁਧਾਰ ਲੈ ਕੇ ਆਉਣਾ ਇੱਕ ਵੱਡੀ ਚੁਣੌਤੀ ਹੈ। ਉਨ੍ਹਾਂ ਦੀ ਅਗਵਾਈ 'ਚ ਅਹੁਦਿਆਂ 'ਤੇ ਤਾਇਨਾਤ ਕਰਮਚਾਰੀਆਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰ ਪ੍ਰਸ਼ਾਸਕੀ ਤੌਰ 'ਤੇ ਵੱਡੀ ਫੇਰ ਬਦਲ ਕੀਤੀ ਜਾ ਰਹੀ ਹੈ।