ETV Bharat / city

ਪੰਜਾਬ 'ਚ ਬਿਜਲੀ ਸੰਕਟ,15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ - ਪਾਵਰਕਾਮ

ਪੰਜਾਬ 'ਚ ਦਿਨ-ਬ-ਦਿਨ ਬਿਜਲੀ ਸੰਕਟ ਵੱਧਦਾ ਜਾ ਰਿਹਾ ਹੈ। ਇਸ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ 11 ਜੁਲਾਈ ਤੋਂ 15 ਜੁਲਾਈ ਤੱਕ ਇੰਡਸਟਰੀ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਹੁਣ 15 ਜੁਲਾਈ ਤੱਕ ਇੰਡਸਟਰੀ ਬੰਦ ਰਹੇਗੀ

15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ
15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ
author img

By

Published : Jul 11, 2021, 1:54 PM IST

ਚੰਡੀਗੜ੍ਹ : ਪੰਜਾਬ ਵਿੱਚ ਦਿਨ-ਬ-ਦਿਨ ਬਿਜਲੀ ਸੰਕਟ ਵੱਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਹੁਣ ਇੰਡਸਟਰੀ ਲਈ ਪਾਬੰਦੀਆਂ ਵੱਧਾ ਦਿੱਤੀਆਂ ਗਈਆਂ ਹਨ। ਹੁਣ 11 ਜੁਲਾਈ ਤੋਂ 15 ਜੁਲਾਈ ਤੱਕ ਇੰਡਸਟਰੀ ਬੰਦ ਰਹੇਗੀ।

ਇਸ ਦੌਰਾਨ ਤਲਵੰਡੀ ਸਾਬੋ ਪਲਾਂਟ ਜਿਸਦਾ ਤੀਜਾ ਯੁਨਿਟ ਕੱਲ੍ਹ ਬੰਦ ਹੋਇਆ ਸੀ, ਦਾ ਇਕ ਵੀ ਯੂਨਿਟ ਅੱਜ ਸ਼ੁਰੂ ਨਹੀਂ ਹੋ ਸਕਿਆ ਪਰ ਰਣਜੀਤ ਸਾਗਰ ਡੈਮ ਪ੍ਰਾਜੈਕਟ ਦਾ ਇਕ ਨੰਬਰ ਯੁਨਿਟ ਅੱਜ ਸ਼ੁਰੂ ਹੋ ਗਿਆ।

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਸਾਰੇ ਜਨਰਲ ਇੰਡਸਟਰੀ (ਐੱਲ ਐੱਸ) ਖਪਤਕਾਰਾਂ ਜਿਨ੍ਹਾਂ ਨੂੰ ਕੈਟਾਗਿਰੀ 1, 2 ਅਤੇ 3 ਫੀਡਰਾਂ ਤੋਂ ਬਿਜਲੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦਾ ਪ੍ਰਵਾਨਤ ਲੋਡ 1000 ਕੇ.ਵੀ.ਏ. ਤੱਕ ਹੈ ਤੇ ਜੋ ਡੀ ਐੱਸ ਜ਼ੋਨ ਵਿਚ ਹਨ, ਲਈ ਪਾਬੰਦੀਆਂ 11 ਜੁਲਾਈ ਨੂੰ ਸਵੇਰੇ 8 ਵਜੇ ਤੋਂ 15 ਜੁਲਾਈ ਸਵੇਰੇ 8 ਵਜੇ ਤੱਕ ਜਾਰੀ ਰਹਿਣਗੀਆਂ।

ਇਸ ਦੌਰਾਨ ਅੱਜ ਬਿਜਲੀ ਪ੍ਰਾਜੈਕਟਾਂ ਦੇ ਮਾਮਲੇ ਵੀ ਪਾਵਰਕਾਮ ਨੂੰ ਉਦੋਂ ਥੋੜ੍ਹੀ ਰਾਹਤ ਮਿਲੀ ਜਦੋਂ ਰਣਜੀਤ ਸਾਗਰ ਡੈੱਮ ਪ੍ਰਾਜੈਕਟ ਦਾ ਇਕ ਨੰਬਰ ਯੂਨਿਟ ਮੁੜ ਸ਼ੁਰੂ ਹੋ ਗਿਆ ਜਿਸ ਨਾਲ 120 ਮੈਗਾਵਾਟ ਵਾਧੂ ਬਿਜਲੀ ਪਾਵਰਕਾਮ ਨੁੰ ਮਿਲਣੀ ਸ਼ੁਰੂ ਹੋ ਗਈ। ਦੂਜੇ ਪਾਸੇ ਤਲਵੰਡੀ ਸਾਬੋ ਪ੍ਰਾਜੈਕਟ ਜਿਸਦਾ ਇਕ ਯੁਨਿਟ ਕੱਲ੍ਹ ਬੰਦ ਹੋਇਆ ਸੀ, ਅੱਜ ਵੀ ਬਹਾਲ ਨਹੀਂ ਹੋ ਸਕਿਆ ਤੇ ਇਸ ਦੇ ਤਿੰਨੋਂ ਯੂਨਿਟ ਬੰਦ ਰਹੇ।

ਪਾਵਰਕਾਮ ਨੇ ਲੁਕੋਇਆ ਸੱਚ ?

ਪਾਵਰਕਾਮ ਨੇ ਅੱਜ ਪ੍ਰੈਸ ਨੋਟ ਜਾਰੀ ਕਰਕੇ ਦਾਅਵਾ ਕੀਤਾ ਕਿ ਇਸ ਨੇ ਇੰਡਸਟਰੀ ਨੂੰ ਪਹਿਲਾਂ 50 ਕੇਵੀ ਏ ਦੀ ਥਾਂ ‘ਤੇ 100 ਕੇਵੀ ਏ ਤੱਕ ਬਿਜਲੀ ਵਰਤਣ ਦੀ ਆਗਿਆ ਦੇ ਕੇ ਰਾਹਤ ਦਿੱਤੀ ਗਈ ਹੈ। ਇਸ ਪ੍ਰੈਸ ਨੋਟ ’ਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਸੀ ਕਿ ਪਾਬੰਦੀਆਂ 15 ਜੁਲਾਈ ਤੱਕ ਵਧਾ ਦਿੱਤੀਆਂ ਹਨ। ਇਹ ਹੀ ਨਹੀਂ ਬਲਕਿ ਪਾਬੰਦੀਆਂ ਸਬੰਧੀ ਜਾਰੀ ਆਦੇਸ਼ਾਂ ਨੂੰ ਛੱਡ ਕੇ ਬਾਕੀ ਵਰਗਾਂ ਲਈ ਲੋਡ ਪ੍ਰਵਾਨਤ ਲੋਡ ਦਾ 10 ਫੀਸਦੀ ਜਾਂ 50 ਕੇਵੀ ਜੋ ਵੀ ਘੱਟ ਹੈ, ਉਹੀ ਜਾਰੀ ਰਹਿਣ ਦੀ ਆਗਿਆ ਦੇਣ ਦੀ ਗੱਲ ਕਹੀ ਗਈ ਹੈ।

ਉਦਯੋਗਪਤੀ ਨਿਰਾਸ਼
ਬਿਜਲੀ ਸੰਕਟ ਨੂੰ ਵੇਖਦੇ ਹੋਏ ਇੰਡਸਟਰੀ ਮਾਲਕ ਪੰਜਾਬ ਛੱਡ ਕੇ ਜਾਣ ’ਤੇ ਵਿਚਾਰ ਕਰਨ ਲੱਗੇ ਹਨ। ਇਸ ਦੌਰਾਨ ਅੱਜ ਜਦੋਂ ਇੰਡਸਟਰੀ ਲਈ ਪਾਬੰਦੀਆਂ 15 ਜੁਲਾਈ ਤੱਕ ਵਧਾਉਣ ਦੇ ਆਦੇਸ਼ ਜਾਰੀ ਹੋਏ ਤਾਂ ਮੁੜ ਉਦਯੋਗਪਤੀ ਨਿਰਾਸ਼ ਹੋ ਗਏ ਹਨ।

ਇਹ ਵੀ ਪੜ੍ਹੋ : ਮਾਨਸੂਨ ਦੀ ਦਸਤਕ: ਪਹਿਲੇ ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੋਲੀ ਪੋਲ

ETV Bharat Logo

Copyright © 2024 Ushodaya Enterprises Pvt. Ltd., All Rights Reserved.