ਚੰਡੀਗੜ੍ਹ: ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਕਰਤਾ ਵਕੀਲ ਵਿਕਰਮਜੀਤ ਸਿੰਘ ਬਾਜਵਾ ਨੇ ਪੰਨੂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੀਟਸ਼ਨਕਰਤਾ ਨੇ ਆਪਣੀ ਅਪੀਲ ਵਿੱਚ ਕਿਹਾ ਹੈ ਕਿ ਪੰਨੂ ਪੰਜਾਬ ਦੇ ਮਹੌਲ ਨੂੰ ਲਗਾਤਾਰ ਵਿਗਾੜਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸਰਕਾਰ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਬਾਜਵਾ ਨੇ ਮੰਗ ਕੀਤੀ ਕਿ ਪੰਨੂ ਨੂੰ ਭਾਰਤ ਲਿਆ ਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਬਾਜਵਾ ਨੇ ਆਪਣੀ ਪਟੀਸ਼ਨ ਨਾਲ ਉਹ ਫੋਨ ਕਾਲਾਂ ਦੀ ਰਿਕਾਡਿੰਗ ਵੀ ਨੱਥੀ ਕੀਤੀ ਹੈ ਜਿਨ੍ਹਾਂ ਵਿੱਚ ਪੰਨੂ ਪੰਜਾਬ ਵਾਸੀਆਂ ਨੂੰ ਖ਼ਾਲਿਸਤਾਨ ਲਹਿਰ ਦੀ ਮੰਗ ਬਾਰੇ ਭੜਕਾ ਰਿਹਾ ਹੈ। ਬਾਜਵਾ ਨੇ ਪਟੀਸ਼ਨ ਵਿੱਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪੰਨੂ ਵਿਰੁੱਧ ਕੋਈ ਕਾਰਵਈ ਕਿਉਂ ਨਹੀਂ ਕਰ ਰਹੀ।
ਪੰਨੂ ਮੁੱਖ ਮੰਤਰੀ ਨੂੰ ਸ਼ਰੇਆਮ ਧਮਕੀਆਂ ਦੇ ਰਿਹਾ ਹੈ। ਇਸ ਪਟੀਸ਼ਨ ਵਿੱਚ ਵਕੀਲ ਵਿਰਕਮਜੀਤ ਸਿੰਘ ਬਾਜਵਾ ਨੇ ਕੇਂਦਰ ਸਰਕਾਰ, ਖੁਫੀਆ ਵਿੰਗ ਪੰਜਾਬ, ਭਾਜਪਾ ਅਤੇ ਮੋਹਾਲੀ ਦੇ ਸੀਨੀਅਰ ਪੁਲਿਸ ਕਪਤਾਨ ਨੂੰ ਧਿਰ ਬਣਾਇਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਸਿੱਖਸ ਫਾਰ ਜਸਟਿਸ ਪੰਜਾਬ ਵਿੱਚ ਮੁੜ ਖ਼ਾਲਿਤਸਾਨ ਪੱਖੀ ਮਹੌਲ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੰਸਥਾ ਵੱਲੋਂ ਇੱਕ "ਰੈਫਰੈਂਡਮ-2020" ਦੇ ਰਾਹੀਂ ਪੰਜਾਬ ਵਾਸੀਆਂ ਨੂੰ ਇਸ ਲਹਿਰ ਨਾਲ ਜੁੜ ਦੀ ਅਪੀਲ ਵਾਲੇ ਫੋਨ ਕੀਤੇ ਜਾ ਰਹੇ ਹਨ। ਇਸੇ ਦੇ ਚਲਦੇ ਭਾਰਤ ਸਰਕਾਰ ਨੇ ਸਿੱਖਸ ਫਾਰ ਜਸਟਿਸ 'ਤੇ ਭਾਰਤ ਵਿੱਚ ਪਬੰਧੀ ਲਗਾ ਦਿੱਤੀ ਹੈ।