ਚੰਡੀਗੜ੍ਹ: ਦੇਸ਼ ਭਰ ’ਚ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਲੋਕਾਂ ਦੇ ਮੋਢਿਆ ’ਤੇ ਮਹਿੰਗਾਈ ਦਾ ਭਾਰ ਹੋਰ ਵੀ ਜਿਆਦਾ ਵਧਾ ਦਿੱਤਾ ਹੈ। ਵਧੀਆਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਕਾਰਨ ਲੋਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਪਹਿਲਾਂ ਹੀ ਲੋਕਾਂ ਦਾ ਸਬਜ਼ੀਆਂ ਅਤੇ ਗੈਸ ਸਿਲੰਡਰ ਦੇ ਵਧੇ ਰੇਟਾਂ ਕਾਰਨ ਬਜਟ ਵਿਗੜਿਆ ਹੋਇਆ ਹੈ ਉੱਥੇ ਹੀ ਹੁਣ ਉਨ੍ਹਾਂ ’ਤੇ ਤੇਲ ਦੀ ਮਾਰ ਵੀ ਝਲਣੀ ਪੈ ਰਹੀ ਹੈ।
ਅੰਮ੍ਰਿਤਸਰ ’ਚ ਕੀ ਕੁਝ ਬਦਲਾਅ: ਅੰਮ੍ਰਿਤਸਰ ਜ਼ਿਲ੍ਹੇ ਚ ਪੈਟਰੋਲ ਦੀ ਕੀਮਤ 105 ਰੁਪਏ 15 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 81 ਪੈਸੇ ਹੈ। ਅੰਮ੍ਰਿਤਸਰ 'ਚ ਤੇਲ ਦੀਆਂ ਕੀਮਤਾਂ ਚ ਫਰਕ ਪਿਆ ਹੈ।
ਬਰਨਾਲਾ ’ਚ ਕੀ ਕੁਝ ਬਦਲਾਅ: ਬਰਨਾਲਾ ਜ਼ਿਲ੍ਹੇ ਚ ਪੈਟਰੋਲ ਦੀ ਕੀਮਤ 104 ਰੁਪਏ 89 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 56 ਪੈਸੇ ਹੈ। ਬਰਨਾਲਾ 'ਚ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ।
ਲੁਧਿਆਣਾ ’ਚ ਕੀ ਕੁਝ ਬਦਲਾਅ: ਲੁਧਿਆਣਾ ਸ਼ਹਿਰ ’ਚ ਪੈਟਰੋਲ ਦੀ ਕੀਮਤ 105 ਰੁਪਏ 05 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 85 ਪੈਸੇ ਹੈ। ਜ਼ਿਲ੍ਹੇ ’ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ ਕੁਝ ਫਰਕ ਪਿਆ ਹੈ।
ਜਲੰਧਰ ’ਚ ਕੀ ਕੁਝ ਬਦਲਾਅ: ਜਲੰਧਰ ਸ਼ਹਿਰ ’ਚ ਪੈਟਰੋਲ ਦੀ ਕੀਮਤ 104 ਰੁਪਏ 66 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 35 ਪੈਸੇ ਹੈ। ਜਲੰਧਰ ’ਚ ਤੇਲ ਦੀਆਂ ਕੀਮਤਾਂ ’ਚ ਫਰਕ ਨਹੀਂ ਪਿਆ ਹੈ।
ਬਠਿੰਡਾ ’ਚ ਕੀ ਕੁਝ ਬਦਲਾਅ: ਉੱਥੇ ਹੀ ਗੱਲ ਕੀਤੀ ਜਾਵੇ ਬਠਿੰਡਾ ਦੀ ਤਾਂ ਇੱਥੇ ਪੈਟਰੋਲ ਦੀ ਕੀਮਤ 104 ਰੁਪਏ 52 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 20 ਪੈਸੇ ਹੈ। ਬਠਿੰਡਾ ਸ਼ਹਿਰ ’ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਫਰਕ ਪਿਆ ਹੈ। ਜੋ ਨਾਲ ਆਮ ਲੋਕਾਂ ਦੀਆਂ ਜੇਬਾਂ 'ਤੇ ਭਾਰੀ ਪੈ ਸਕਦਾ ਹੈ।
ਇਹ ਵੀ ਪੜੋ: ਗਰਮੀ ਨੇ ਲਈ ਮਾਸੂਮ ਦੀ ਜਾਨ, ਵਿਰੋਧੀਆਂ ਵੱਲੋਂ ਸਕੂਲਾਂ ’ਚ ਛੁੱਟਿਆਂ ਕਰਨ ਦੀ ਮੰਗ