ਚੰਡੀਗੜ੍ਹ: ਜਿੱਥੇ ਇੱਕ ਪਾਸੇ ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਤੋਂ ਨਿਜਾਤ ਪਾਉਣ ਲਈ ਲੜ ਰਿਹਾ ਹੈ ਉਥੇ ਹੀ ਕੋਰੋਨਾ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਇਆ ਹੈ। ਕੋਰੋਨਾ ਤੋਂ ਬਾਅਦ ਹੁਣ ਇੱਕ ਨਵੀਂ ਬਿਮਾਰੀ ਜਾਨੀ ਹਾਈਪਰਟੈਂਸ਼ਨ (Hypertension) ਵੀ ਜੁੜ ਚੁੱਕੀ ਹੈ। ਹਾਈਪਰਟੈਂਸ਼ਨ (Hypertension) ਦਾ ਮਤਲਬ ਹਾਈ ਬਲੱਡ ਪ੍ਰੈਸ਼ਰ (High blood pressure) ਹੈ। ਹਾਈ ਬਲੱਡ ਪ੍ਰੈਸ਼ਰ (High blood pressure) ਦੇ ਪਹਿਲਾਂ ਬਹੁਤ ਘੱਟ ਕੇਸ ਸਾਹਮਣੇ ਆਉਂਦੇ ਸਨ ਉਥੇ ਹੀ ਹੁਣ ਇਹਨਾਂ ਮਾਮਲਿਆਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਜੋ ਵਿਅਕਤੀ ਦੀ ਮੌਤ ਦਾ ਕਾਰਨ ਵੀ ਬਣ ਰਿਹਾ ਹੈ। ਇਸ ਸਬੰਧੀ ਈਟੀਵੀ ਭਾਰਤ ਦੇ ਟੀਮ ਨੇ ਆਈਐਮਏ ਦੇ ਮੈਂਬਰ ਡਾ. ਪਵਨ ਕਾਂਸਲ ਨਾਲ ਖਾਸ ਗੱਲਬਾਤ ਕੀਤੀ।
ਇਹ ਵੀ ਪੜੋ: ਦਿਨ-ਰਾਤ ਇੱਕ ਕਰ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ ਡਾਕਟਰ ਤੇ ਨਰਸ
ਕੋਰੋਨਾ ਤੋਂ ਬਾਅਦ ਸਕਰੀਨਿੰਗ ਜ਼ਰੂਰੀ
ਡਾ. ਪਵਨ ਕਾਂਸਲ ਨੇ ਦੱਸਿਆ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਪੋਸਟ ਕੋਵਿਡ ਸਿਮਟਮ 8 ਤੋਂ 12 ਹਫ਼ਤਿਆਂ ਤਕ ਰਹਿੰਦਾ ਹੈ ਜਿਸ ਵਿੱਚ ਸਰੀਰ ਵਿੱਚ ਦਰਦ, ਵਾਲਾਂ ਝੜਨਾ, ਜੁਖਾਮ ਅਤੇ ਹਾਈਪਰਟੈਂਸ਼ਨ (Hypertension) ਜਿਹੀ ਬਿਮਾਰੀ ਤੋਂ ਵੀ ਵਿਅਕਤੀ ਪੀੜਤ ਹੋ ਜਾਂਦਾ ਹੈ ਤੇ ਜਿਨ੍ਹਾਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ। ਇਸ ਕਰਕੇ ਡਾਕਟਰ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਠੀਕ ਹੋ ਕੇ ਇੱਕ ਵਾਰ ਸਕਰੀਨਿੰਗ ਜਰੂਰ ਕਰਵਾਉਣੀ ਚਾਹੀਦੀ ਹੈ।
ਕੋਰੋਨਾ ਕਰਕੇ ਸਰੀਰ ਦੇ ’ਚ ਹੋ ਜਾਂਦੀ ਹੈ ਕਲੋਟਿੰਗ
ਡਾ. ਪਵਨ ਕਾਂਸਲ ਨੇ ਦੱਸਿਆ ਕਿ ਦਿਲ ਦੀ ਬਿਮਾਰੀਆਂ ਦਾ ਕਾਰਨ ਇਹ ਹੈ ਕਿ ਕੋਰੋਨਾ ਦੇ ਸਮੇਂ ਸਰੀਰ ਦੇ ਵਿੱਚ ਵੈਸਲ ਬੰਦ ਹੋਣੇ ਸ਼ੁਰੂ ਹੋ ਚੁੱਕੇ ਹੁੰਦੇ ਅਤੇ ਇਹ ਸਰੀਰ ਦੇ ਹਰ ਅੰਗ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਵਿੱਚ ਫੇਫੜੇ ਦਿਲ ਤੇ ਸਰੀਰ ਵਿੱਚ ਕਲੌਟਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਸ ਕਰਕੇ ਮਰੀਜ਼ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ ਤੇ ਉਹਨਾਂ ਦਾ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਤੇ ਕਈ ਵਾਰ ਤਾਂ ਪਤਾ ਨਾ ਹੋਣ ਕਰਕੇ ਮਰੀਜ਼ਾਂ ਦੀ ਮੌਤ ਵੀ ਹੋ ਜਾਂਦੀ ਹੈ।
ਕੋਰੋਨਾ ਤੋਂ ਬਾਅਦ ਡਾਕਟਰ ਦੇ ਸੰਪਰਕ ’ਚ ਰਹੋ
ਡਾ. ਪਵਨ ਕਾਂਸਲ ਨੇ ਦੱਸਿਆ ਕਿ ਕੋਰੋਨਾ ਠੀਕ ਹੋਣ ਤੋਂ ਬਾਅਦ ਮਰੀਜ਼ਾਂ ਨੂੰ ਬਿਲਕੁੱਲ ਵੀ ਤਣਾਅ ਵਿੱਚ ਨਹੀਂ ਰਹਿਣਾ ਚਾਹੀਦਾ ਹੈ ਤੇ ਤਾਜ਼ਾ ਸਬਜ਼ੀਆਂ, ਤਾਜ਼ੇ ਫਲ ਤੇ ਤਾਜ਼ਾ ਖਾਣਾ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਬੁਖਾਰ ਹੁੰਦਾ ਹੈ ਤਾਂ ਉਹਨਾਂ ਨੂੰ ਦਵਾਈ ਸਮੇਂ ਸਿਰ ਲੈਣੀ ਚਾਹੀਦੀ ਹੈ।
ਇਹ ਵੀ ਪੜੋ: ਕੇਂਦਰ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ, RDF ਦੇ ਪੈਸੇ ‘ਤੇ ਲਗਾਇਆ ਕੱਟ