ਚੰਡੀਗੜ੍ਹ:ਪੰਜਾਬ ਦੇ ਸਾਬਕਾ ਵਿਧਾਇਕਾਂ ਨੂੰ ਇਕ ਤੋਂ ਵੱਧ ਪੈਨਸ਼ਨ ਦੇਣ ਦਾ ਮੁੱਦਾ (pension to ex mlas, aap quash badal's decision)ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੀ ਇਸ ਬਾਰੇ ਫੈਸਲਾ ਸਰਕਾਰ ਦਾ ਫ਼ੈਸਲਾ ਸੁਣਾਇਆ ਹੈ ਕਿ ਭਵਿੱਖ ਵਿਚ ਸਾਬਕਾ ਵਿਧਾਇਕ ਨੂੰ ਇਕ ਹੀ ਪੈਨਸ਼ਨ ਮਿਲੇਗੀ ਭਾਵੇਂ ਉਹ ਕਿੰਨੇ ਵਾਰੀ ਵੀ ਵਿਧਾਇਕ ਕਿਉਂ ਨਾ ਰਹੇ ਹੋਣ। ਇੱਕ ਵਾਰ ਤੋਂ ਵੱਧ ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਵਿਧਾਇਕਾਂ ਨੂੰ ਇਕ ਤੋਂ ਜ਼ਿਆਦਾ ਪੈਨਸ਼ਨ ਦੇਣ ਦੀ ਸ਼ੁਰੂਆਤ ਕਦੋਂ ਅਤੇ ਕਿਉਂ ਅਤੇ ਕਿਸ ਨੇ ਕੀਤੀ ਸੀ ਅਤੇ ਕਿਹੜੇ ਕਿਹੜੇ ਸਾਬਕਾ ਵਿਧਾਇਕ ਕਈ ਕਈ ਪੈਨਸ਼ਨ ਲੈਣ ਦੇ ਹੱਕਦਾਰ ਬਣੇ ਹੋਏ ਸਨ ਇਸ ਤੇ ਇੱਕ ਝਾਤ ਮਾਰਦੇ ਹਾਂ...
ਇੱਕ ਤੋਂ ਵੱਧ ਪੈਨਸ਼ਨ ਵਾਲੇ ਹੁਕਮ ਕਦੋਂ ਹੋਏ ਜਾਰੀ:ਇਕ ਤੋਂ ਵੱਧ ਵਾਰ ਵਿਧਾਇਕ ਬਣਨ ਵਾਲੇ ਸਾਬਕਾ ਵਿਧਾਇਕਾਂ ਨੂੰ ਇਕ ਤੋਂ ਵੱਧ ਵਾਰ ਪੈਨਸ਼ਨ ਦੇਣ ਦੇ ਹੁਕਮ ਸਾਲ 2016 ਵਿੱਚ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸਮੇਂ ਹੋਏ ਸਨ(multiple pension to ex mlas was decided in 2016) । ਪੰਜਾਬ ਵਿਧਾਨ ਸਭਾ ਦੇ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ) ਐਕਟ 1977 ਅਤੇ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ) ਐਕਟ 1984 ਅਨੁਸਾਰ ਪੰਜਾਬ ਐਕਟ ਨੰਬਰ 30 ਆਫ 216 ਰਾਹੀਂ ਹੋਈ ਨੋਟੀਫਿਕੇਸ਼ਨ ਅਨੁਸਾਰ ਸਾਬਕਾ ਵਿਧਾਇਕਾਂ ਨੂੰ ਮੁੱਢਲੀ ਟਰਮ ਲਈ ਪੰਦਰਾਂ ਹਜ਼ਾਰ ਰੁਪਏ ਅਤੇ ਹਰ ਵਾਧੂ ਟਰਮ ਲਈ ਦਸ- ਦਸ ਹਜ਼ਾਰ ਦਿੱਤੇ ਗਏ।
50 ਹਜਾਰ ਡੀਏ ਕੀਤਾ ਸੀ ਮਰਜ:ਇਸ ਦੇ ਨਾਲ ਹੀ ਪੰਜਾਹ ਫ਼ੀਸਦੀ ਡੀਏ ਮਰਜ਼ (50 thousand d a merger) ਅਤੇ ਉਹ ਕੁੱਲ 'ਤੇ 234 ਫ਼ੀਸਦੀ ਮਹਿੰਗਾਈ ਭੱਤੇ (234 percent dearness allowance)ਦੀ ਤਜਵੀਜ਼ ਸੀ। ਇਸ ਨਿਯਮ ਅਨੁਸਾਰ ਜਿਹੜਾ ਸਾਬਕਾ ਵਿਧਾਇਕ ਦੋ ਵਾਰ ਜਿੱਤਣ ਤੋਂ ਬਾਅਦ ਪੈਨਸ਼ਨਰ ਬਣਿਆ ਹੈ ਤਾਂ ਪਹਿਲੀ ਟਰਮ ਲਈ ਪੰਦਰਾਂ ਹਜ਼ਾਰ ਅਤੇ ਸੱਤ ਹਜਾਰ ਪੰਜ ਸੌ (ਪੰਜਾਹ ਫੀਸਦੀ ਡੀ ਏ ਮਰਜਰ )ਦੇ ਕੁੱਲ 22,500 ਰੁਪਏ ਨਾਲ 52, 650 (234 ਫੀਸਦੀ ਡੀ ਏ) ਮਿਲਦਾ ਸੀ।
ਇਹ ਕੁੱਲ ਜੋੜ 75, 150 ਰੁਪਏ ਬਣ ਜਾਂਦਾ ਹੈ। ਇਸੇ ਹੀ ਫਾਰਮੂਲੇ ਅਨੁਸਾਰ ਹਰ ਅਗਲੀ ਟਰਮ ਦੇ ਪੰਜਾਹ ਹਜ਼ਾਰ ਤੋਂ ਵੱਧ ਰੁਪਏ ਜੁੜਦੇ ਜਾਂਦੇ ਹਨ। ਦੋ ਵਾਰ ਵਿਧਾਇਕ ਰਹਿਣ ਵਾਲੇ ਸਾਬਕਾ ਵਿਧਾਇਕ ਨੂੰ 75150 ਅਤੇ 50100 , ਕੁੱਲ ਮਿਲਾ ਕੇ 1, 25, 250 ਰੁਪਏ ਮਿਲਦੇ ਹਨ। ਇਸੇ ਨਿਯਮ ਅਨੁਸਾਰ ਜੇਕਰ ਕੋਈ ਵਿਧਾਇਕ ਦੋ ਤੋਂ ਵੱਧ ਤਿੰਨ ਵਾਰ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਪ੍ਰਾਪਤ ਕਰਦਾ ਹੈ ਤਾਂ ਉਸ ਦੀ ਰਾਸ਼ੀ ਵਿੱਚ 50100 ਰੁਪਏ ਹੋਰ ਜੁੜ ਜਾਣਗੇ।
ਵੱਡੇ ਬਾਦਲ ਨੇ ਪੈਨਸ਼ਨ ਲੈਣ ਤੋਂ ਕੀਤੀ ਨਾਂਹ:ਸਾਬਕਾ ਵਿਧਾਇਕਾਂ ਦੀ ਪੈਨਸ਼ਨਾਂ ਦਾ ਵਿਵਾਦ ਉੱਠਣ ਤੋਂ ਬਾਅਦ ਦੱਸ ਵਾਰ ਦੇ ਵਿਧਾਇਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਪੱਤਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਲਿਖ ਕੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਸਾਬਕਾ ਵਿਧਾਇਕਾਂ ਵਜੋਂ ਦਿੱਤੀਆਂ ਜਾਂਦੀਆਂ ਪੈਨਸ਼ਨਾਂ ਨਾ ਦਿੱਤੀਆਂ ਜਾਣ। ਜੇਕਰ ਉਨ੍ਹਾਂ ਦੇ ਦਸ ਵਾਰ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਦਾ ਜੋੜ ਕੀਤਾ ਜਾਵੇ ਤਾਂ ਇਹ ਰਾਸ਼ੀ 5,76,150ਰੁਪਏ ਪ੍ਰਤੀ ਮਹੀਨਾ ਬਣਦੀ ਹੈ। ਬਾਦਲ ਪਹਿਲੀ ਵਾਰ ਹਾਰੇ ਹਨ, ਇਸ ਲਈ ਉਨ੍ਹਾਂ ਦੀ ਪੈਨਸ਼ਨ ਹੁਣ ਸ਼ੁਰੂ ਹੋਣੀ ਸੀ।
ਬਹੁ-ਪੈਨਸ਼ਨਧਾਰਕ ਸਾਬਕਾ ਵਿਧਾਇਕ:ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਕੁਝ ਹੋਰ ਵੀ ਅਜਿਹੇ ਸਾਬਕਾ ਵਿਧਾਇਕ ਹਨ, ਜਿਨ੍ਹਾਂ ਦੀਆਂ ਪੈਨਸ਼ਨਾਂ ਪੰਜ ਤੋਂ ਛੇ ਬਣਦੀਆਂ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ, ਬੀਬੀ ਰਾਜਿੰਦਰ ਕੌਰ ਭੱਠਲ, ਲਾਲ ਸਿੰਘ ਅਤੇ ਪਰਮਿੰਦਰ ਸਿੰਘ ਢੀਂਡਸਾ ਅਜਿਹੇ ਸਾਬਕਾ ਵਿਧਾਇਕ ਹਨ ਜਿਹੜੇ ਪੰਜ ਤੋਂ ਛੇ ਪੈਨਸ਼ਨ ਲੈਣ ਦੇ ਹੱਕਦਾਰ ਬਣੇ ਹੋਏ ਸੀ। ਸੁਖਬੀਰ ਸਿੰਘ ਬਾਦਲ ਦੋ ਵਾਰ ਵਿਧਾਇਕ ਰਹੇ ਹਨ।
ਪੈਨਸ਼ਨਰਾਂ ਦੀ ਗਿਣਤੀ:ਇਸ ਵਾਰ ਆਮ ਆਦਮੀ ਪਾਰਟੀ ਨੇ 78 ਵਿਧਾਇਕਾਂ ਨੂੰ ਹਰਾਇਆ ਹੈ ਅਤੇ ਉਹ ਸਾਬਕਾ ਵਿਧਾਇਕ ਬਣ ਗਏ ਹਨ। ਕੁੱਲ ਮਿਲਾ ਕੇ ਪੰਜਾਬ ਵਿਚ ਅਜਿਹੇ ਸਾਬਕਾ ਵਿਧਾਇਕਾਂ ਦੀ ਗਿਣਤੀ 353 (353 were eligible for multiple pension) ਬਣ ਗਈ ਹੈ, ਜੋ ਪੈਨਸ਼ਨ ਲੈਣ ਦੇ ਹੱਕਦਾਰ ਹਨ। ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਜੇਕਰ ਉਹ ਸੱਤਾ ਵਿੱਚ ਆਈ ਤਾਂ ਵੱਧ ਪੈਨਸ਼ਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:ਬੇਅਦਬੀ ਮਾਮਲੇ ’ਤੇ ਸਿੱਧੂ ਨੇ ਕੇਜਰੀਵਾਲ 'ਤੇ ਸਾਧਿਆ ਨਿਸ਼ਾਨਾ, ਕਿਹਾ- 'ਹੁਣ ਕੌਣ ਰੋਕ ਰਿਹਾ'