ETV Bharat / city

'India's Got Talent', ਚੋਣਾਂ ਤੋਂ ਪਹਿਲਾਂ ਪਾਰਕਿੰਗ ਫ਼ੀਸ ਘਟਾਈ - ਚੰਡੀਗੜ੍ਹ

ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਦਿੱਤੇ ਪਾਰਕਿੰਗ ਰੇਟ ਘੱਟ ਕੀਤੇ ਜਾਣ ਦੇ ਹੁਕਮ। ਇਸ ਖ਼ੁਸ਼ਖਬਰੀ ਨੂੰ ਸੋਸ਼ਲ ਮੀਡੀਆ 'ਤੇ ਦੱਸਿਆ ਜਾ ਰਿਹਾ ਹੈ ਚੋਣ ਸਟੰਟ। ਕਰੀਬ ਪੰਜ ਸਾਲ ਕਿਉਂ ਮੂੰਹ ਬੰਦ ਰੱਖਿਆ ਕਿਰਨ ਨੇ, ਉੱਠੇ ਸਵਾਲ।

ਸੰਸਦ ਮੈਂਬਰ ਕਿਰਨ ਖੇਰ
author img

By

Published : Feb 20, 2019, 2:05 PM IST

Updated : Feb 20, 2019, 2:24 PM IST

ਚੰਡੀਗੜ੍ਹ: ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ 'ਚ ਹੁਣ ਪਾਰਕਿੰਗ ਫੀਸ ਪਹਿਲਾਂ ਨਾਲੋਂ ਘੱਟ ਲੱਗੇਗੀ। ਕਾਰ ਪਾਰਕ ਕਰਨ ਲਈ ਪਹਿਲਾਂ 20 ਰੁਪਏ ਦੇਣੇ ਪੈਂਦੇ ਸੀ ਪਰ ਹੁਣ 10 ਰੁਪਏ ਦੇਣੇ ਪੈਣਗੇ।

ਕਿਰਨ ਖੇਰ ਨੇ ਚੰਡੀਗੜ੍ਹ ਪਾਰਕਿੰਗ ਦਾ ਕੀਤਾ ਦੌਰਾ
ਲੋਕਾਂ ਨੂੰ ਇਹ ਰਾਹਤ ਕਿਰਨ ਖੇਰ ਦੇ ਅਚਾਨਕ ਇੱਕ ਪਾਰਕਿੰਗ ਥਾਂ ਦੇ ਦੌਰੇ ਤੋਂ ਬਾਅਦ ਮਿਲੀ ਹੈ।ਦਰਅਸਲ, ਬੀਤੇ ਦਿਨੀਂ ਚੰਡੀਗੜ੍ਹ ਤੋਂ ਬੀਜੇਪੀ ਦੀ ਸੰਸਦ ਮੈਂਬਰ ਕਿਰਨ ਖੇਰ 35 ਸੈਕਟਰ ਦੀ ਪਾਰਕਿੰਗ ਦਾ ਦੌਰਾ ਕਰਨ ਗਏ ਤਾਂ ਉਨ੍ਹਾਂ ਤੋਂ ਕਾਰ ਪਾਰਕਿੰਗ ਦੇ 20 ਰੁਪਏ ਮੰਗੇ ਗਏ ਪਰ ਕਿਰਨ ਖੇਰ ਨੇ ਸਵਾਲ ਚੁੱਕਦਿਆਂ ਕਿਹਾ ਕਿ ਜਿਸ ਕੰਪਨੀ ਨੇ ਸਮਾਰਟ ਪਾਰਕਿੰਗ ਦੇ ਨਾਂਅ 'ਤੇ 10 ਰੁਪਏ ਤੋਂ ਵਧਾ ਕੇ 20 ਰੁਪਏ ਫ਼ੀਸ ਕੀਤੀ ਸੀ ਉਹ ਤਾਂ ਕੰਮ ਵੀ ਛੱਡ ਚੁਕੀ ਹੈ ਤੇ ਫੇਰ ਐਨੇ ਪੈਸੇ ਕਿਸ ਗੱਲ ਦੇ। ਆਰੀਆ ਇੰਫਰਾ ਕੰਪਨੀ ਤੋਂ ਸਮਾਰਟ ਪਾਰਕਿੰਗ ਵਾਪਸ ਲੈ ਲਈ ਗਈ ਸੀ ਪਰ ਨਗਰ ਨਿਗਮ ਨੇ ਰੇਟ ਘੱਟ ਨਹੀਂ ਕੀਤੇ। ਇਸ ਤੋਂ ਬਾਅਦ ਮੌਕੇ ਤੇ ਕਿਰਨ ਖੇਰ ਨੇ ਨਗਰ ਨਿਗਮ ਕਮਿਸ਼ਨਰ ਕੇਕੇ ਯਾਦਵ ਅਤੇ ਮੇਅਰ ਰਾਜੇਸ਼ ਕਾਲੀਆਂ ਨੂੰ ਫ਼ੋਨ ਕੀਤਾ ਤੇ ਪਾਰਕਿੰਗ ਫ਼ੀਸ ਘੱਟ ਕੀਤੇ ਜਾਣ ਦੀ ਤਾਕੀਦ ਕੀਤੀ।ਬੇਸ਼ੱਕ ਲੋਕਾਂ ਲਈ ਇਹ ਖ਼ੁਸ਼ਖਬਰੀ ਹੈ ਪਰ ਚੋਣਾਂ ਤੋਂ ਪਹਿਲਾ ਇਹ ਫ਼ੈਸਲਾ ਲੈਣਾ ਕਈਆਂ ਨੂੰ ਰਾਸ ਨਹੀਂ ਆ ਰਿਹਾ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕਿਰਨ ਖੇਰ ਨੂੰ ਟਰੋਲ ਕੀਤਾ ਤੇ ਪਾਰਕਿੰਗ ਫ਼ੀਸ ਘੱਟ ਕੀਤੇ ਜਾਣ ਨੂੰ ਚੋਣ ਸਟੰਟ ਕਰਾਰ ਦਿੱਤਾ।ਪੰਜਾਬੀ ਅਦਾਕਾਰ ਦਰਸ਼ਨ ਔਲਖ ਨੇ ਪਾਰਕਿੰਗ ਫ਼ੀਸ ਨੂੰ ਗੁੰਡਾ ਟੈਕਸ ਕਰਾਰ ਦਿੱਤਾ। ਉਨ੍ਹਾਂ ਫੇਸਬੁੱਕ ਤੇ ਪੁੱਛਿਆ ਕਿ ਨਗਰ ਨਿਗਮ ਕਿਸ ਗੱਲ ਦਾ ਟੈਕਸ ਵਸੂਲ ਕਰਦੀ ਹੈ। ਕਾਰ ਖਰੀਦਣ ਵੇਲੇ ਸਰਕਾਰ ਕਿਸ ਗੱਲ ਦਾ ਰੋਡ ਟੈਕਸ ਲੈਂਦੀ ਹੈ। ਉਨ੍ਹਾਂ ਕਿਹਾ ਕਿ ਸ਼ਰੇਆਮ ਆਮ ਲੋਕਾਂ ਤੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ।

Intro:Body:Conclusion:
Last Updated : Feb 20, 2019, 2:24 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.