ਚੰਡੀਗੜ੍ਹ: ਕੁਝ ਦਿਨ ਪਹਿਲਾਂ ਸੈਕਟਰ 16-17 ਦੇ ਡਿਵਾਇਡਿੰਗ ਰੋਡ ਉੱਤੇ ਪੁਲਿਸ ਨੇ ਨਾਕਾਬੰਦੀ ਕਰਕੇ 150 ਦੀ ਸਪੀਡ ਉੱਤੇ ਜਾ ਰਹੀ ਲੈਂਬਰਗਿਨੀ ਨੂੰ ਜ਼ਬਤ ਕਰ ਲਿਆ ਸੀ ਜਿਸ ਤੋਂ ਬਾਅਦ ਲੈਂਬਰਗਿਨੀ ਸੈਕਟਰ 28 ਦੇ ਆਈਟੀਆਈ ਵਿਖੇ ਖੜ੍ਹੀ ਹੈ।
ਦੱਸ ਦੇਈਏ ਕਿ ਜਦੋਂ ਚੰਡੀਗੜ੍ਹ ਪੁਲਿਸ ਨੇ ਲੈਂਬਰਗਿਨੀ ਨੂੰ ਰੋਕ ਕੇ ਮਾਲਕ ਨੂੰ ਗੱਡੀ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਤਾਂ ਮਾਲਕ ਕਾਰ ਦੇ ਕਾਗਜ਼ ਦਿਖਾ ਨਾ ਸਕਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਰ ਦਾ ਚਲਾਨ ਕਰ ਦਿੱਤਾ। ਪੁਲਿਸ ਨੇ ਲੈਂਬਰਗਿਨੀ ਦਾ ਚਲਾਨ 19 ਹਜ਼ਾਰ ਰੁਪਏ ਦਾ ਕੀਤਾ।
ਲੈਂਬਰਗਿਨੀ ਦਾ ਰੰਗ ਸਫ਼ੇਦ ਹੈ ਤੇ ਇਸ ਦਾ ਨੰਬਰ ਦਿੱਲੀ ਦਾ ਹੈ। ਲੈਂਬਰਗਿਨੀ ਦੀ ਕੀਮਤ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਲੈਂਬਰਗਿਨੀ ਕਾਰ ਦਿੱਲੀ ਦੇ ਇੱਕ ਨਿੱਜੀ ਕੰਪਨੀ ਦੇ ਨਾਮ ਉੱਤੇ ਰਜਿਸਟਰ ਹੈ। ਇਸ ਕਾਰ ਨੂੰ ਜ਼ਬਤ ਕੀਤੇ ਕਈ ਦਿਨ ਬੀਤ ਗਏ ਹਨ ਪਰ ਕਾਰ ਮਾਲਕ ਲੈਂਬਰਗਿਨੀ ਕਾਰ ਨੂੰ ਛੁਡਾਉਣ ਲਈ ਨਹੀਂ ਆਇਆ।
ਇਹ ਵੀ ਪੜ੍ਹੋ:ਮਜਬੂਰ ਮਾਂ ਨੇ ਗੜ੍ਹਸ਼ੰਕਰ 'ਚ ਦਿਵਿਆਂਗ ਬੱਚਿਆਂ ਲਈ ਸਕੂਲ ਬਣਾਉਣ ਦੀ ਕੀਤੀ ਮੰਗ