ETV Bharat / city

ਮੋਹਾਲੀ ਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਦਿਨ ਵਿੱਚ ਸਿਰਫ਼ 2 ਉਡਾਣਾਂ ਦੀ ਆਗਿਆ

author img

By

Published : Jul 4, 2020, 4:56 PM IST

ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਮੋਹਾਲੀ ਅਤੇ ਅੰਮ੍ਰਿਤਸਰ ਵਿਖੇ ਆਉਣ ਵਾਲੀਆਂ ਉਡਾਣਾਂ ਸਬੰਧੀ ਅੰਤਿਮ ਨੀਤੀ ਦੀ ਰੂਪ ਰੇਖਾ ਦੀ ਜਾਣਕਾਰੀ ਹਵਾਬਾਜ਼ੀ ਪੰਜਾਬ ਦੇ ਡਾਇਰੈਕਟਰ ਗਿਰੀਸ਼ ਦਿਆਲਨ ਨੇ ਦਿੱਤੀ।

ਮੋਹਾਲੀ ਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਦਿਨ ਵਿੱਚ ਸਿਰਫ਼ 2 ਉਡਾਣਾਂ ਦੀ ਆਗਿਆ
ਮੋਹਾਲੀ ਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਦਿਨ ਵਿੱਚ ਸਿਰਫ਼ 2 ਉਡਾਣਾਂ ਦੀ ਆਗਿਆ

ਚੰਡੀਗੜ੍ਹ: ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਮੋਹਾਲੀ ਅਤੇ ਅੰਮ੍ਰਿਤਸਰ ਵਿਖੇ ਆਉਣ ਵਾਲੀਆਂ ਉਡਾਣਾਂ ਸਬੰਧੀ ਅੰਤਿਮ ਨੀਤੀ ਦੀ ਰੂਪ ਰੇਖਾ ਸਾਹਮਣੇ ਰੱਖਦਿਆਂ ਸ਼ਹਿਰੀ ਹਵਾਬਾਜ਼ੀ ਪੰਜਾਬ ਦੇ ਡਾਇਰੈਕਟਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਜਾਣ ਵਾਲੀਆਂ ਵੱਖ-ਵੱਖ ਏਅਰਲਾਇੰਸ, ਚਾਰਟਰਾਂ, ਹੋਰ ਅਪਰੇਟਰਾਂ ਵੱਲੋਂ ਮੁਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਉਡਾਨ ਭਰਨ ਦੀ ਆਗਿਆ ਮੰਗੀ।

ਇਸ ਦੇ ਮੱਦੇਨਜ਼ਰ ਅਨਲੌਕ 2.0 ਦੌਰਾਨ ਏਅਰਲਾਇੰਸ, ਚਾਰਟਰਾਂ, ਵਾਪਸੀ ਉਡਾਣਾਂ ਨੂੰ ਕੁਝ ਸ਼ਰਤਾਂ ਸਹਿਤ ਆਗਮਨ ਦੀ ਆਗਿਆ ਦੇ ਦਿੱਤੀ ਗਈ ਹੈ। ਆਸਾਨੀ ਨਾਲ ਆਵਾਜਾਈ ਦੀ ਸਹੂਲਤ ਲਈ ਏਅਰਲਾਈਨਾਂ ਇਹ ਸੁਨਿਸ਼ਚਿਤ ਕਰ ਸਕਦੀਆਂ ਹਨ ਕਿ ਹੋਰ ਰਾਜਾਂ ਅਰਥਾਤ ਹਰਿਆਣਾ, ਚੰਡੀਗੜ੍ਹ ਅਤੇ ਐਚ.ਪੀ ਦੇ ਯਾਤਰੀਆਂ ਨੂੰ ਲੈ ਕੇ ਜਾਣ ਵਾਲੀਆਂ ਉਡਾਣਾਂ ਮੁਹਾਲੀ ਵਿਖੇ ਉਤਰ ਸਕਦੀਆਂ ਹਨ। ਜਦਕਿ ਜੰਮੂ-ਕਸ਼ਮੀਰ ਅਤੇ ਐਚ.ਪੀ ਦੇ ਯਾਤਰੀ ਅੰਮ੍ਰਿਤਸਰ ਪਹੁੰਚ ਸਕਦੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਨਾਲ ਸਲਾਹ ਮਸ਼ਵਰਾ ਕਰਨ ਅਤੇ ਆਉਣ ਵਾਲੇ ਯਾਤਰੀਆਂ ਨੂੰ ਸੰਭਾਲਣ ਦੀ ਯੋਗਤਾ ਅਤੇ ਸਹੀ ਸੰਸਥਾਗਤ ਕੁਆਰੰਟੀਨ ਨੂੰ ਯਕੀਨੀ ਬਣਾਉਣ ਤੋਂ ਬਾਅਦ, ਉਡਾਣਾਂ ਦੀ ਆਮਦ ਦਾ ਵੱਖੋ-ਵੱਖ ਸਮਾਂ ਤੈਅ ਹੋ ਸਕਦਾ ਹੈ ਕਿ ਕਿਸੇ ਵੀ ਹਵਾਈ ਅੱਡੇ 'ਤੇ ਦਿਨ ਵਿੱਚ ਸਿਰਫ 2 ਉਡਾਣਾਂ ਹੀ ਹੋਣਗੀਆਂ।

ਉਨ੍ਹਾਂ ਕਿਹਾ ਕਿ ਸਬੰਧਤ ਰਾਜ ਸਰਕਾਰਾਂ ਆਪਣੇ ਨੋਡਲ ਅਫਸਰਾਂ ਨੂੰ ਨਾਮਜ਼ਦ ਕਰ ਸਕਦੀਆਂ ਹਨ ਜਿਨ੍ਹਾਂ ਤੋਂ ਐਨ. ਓ.ਸੀ., ਇਜਾਜ਼ਤ ਮੰਗੀ ਜਾਣੀ ਹੈ ਅਤੇ ਜੋ ਆਪਣੇ ਯਾਤਰੀਆਂ ਨੂੰ ਉਨ੍ਹਾਂ ਦੇ ਰਾਜਾਂ ਵਿੱਚ ਇਕੱਤਰ ਕਰਨ ਲਿਜਾਣ ਦੇ ਪ੍ਰਬੰਧ ਕਰਨ ਲਈ ਜ਼ਿੰਮ੍ਹੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਨੋਡਲ ਅਫਸਰਾਂ ਦੇ ਨਾਮ ਅਤੇ ਸੰਪਰਕ ਵੇਰਵਿਆਂ ਦੀ ਜਾਣਕਾਰੀ ਈਮੇਲ ਦੁਆਰਾ ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਦੇ ਦਫ਼ਤਰ ਨੂੰ ਦਿੱਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਏਅਰਲਾਈਨਾਂ, ਚਾਰਟਰ, ਕੋਈ ਹੋਰ ਆਪ੍ਰੇਟਰ ਆਗਿਆ ਪ੍ਰਾਪਤ ਕਰਨ ਵੇਲੇ ਇਹ ਸੁਨਿਸ਼ਚਿਤ ਕਰਨਗੇ ਕਿ ਜੇ ਫਲਾਈਟ ਵਿੱਚ ਸਾਰੇ ਯਾਤਰੀ ਪੰਜਾਬ ਰਾਜ ਤੋਂ ਹਨ, ਤਾਂ ਉਹ ਸਿਵਲ ਏਵੀਏਸ਼ਨ ਦੇ ਡਾਇਰੈਕਟਰ ਦੇ ਦਫਤਰ ਵਿੱਚ ਆਗਿਆ ਲਈ ਅਰਜ਼ੀ ਦੇ ਸਕਦੇ ਹਨ ਅਤੇ ਜੇ ਫਲਾਈਟ ਵਿੱਚ ਕੋਈ ਯਾਤਰੀ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਦੇ ਹਨ, ਤਾਂ ਇਸ ਦਫ਼ਤਰ ਵਿੱਚ ਆਗਿਆ ਲੈਣ ਲਈ ਅਰਜ਼ੀ ਦੇਣ ਤੋਂ ਪਹਿਲਾਂ, ਉਹ ਸਬੰਧਤ ਰਾਜ ਦੇ ਨੋਡਲ ਅਧਿਕਾਰੀ ਤੋਂ ਇਜਾਜ਼ਤ, ਐਨ.ਓ.ਸੀ ਲੈਣਗੇ।

ਪੰਜਾਬ ਤੋਂ ਆਉਣ ਵਾਲੇ ਸਾਰੇ ਯਾਤਰੀ ਕੋਵਾ ਐਪ ਨੂੰ ਡਾਉਨਲੋਡ ਕਰਨਗੇ ਅਤੇ ਐਪ 'ਤੇ ਆਪਣੇ ਮੰਜ਼ਿਲ ਜ਼ਿਲ੍ਹਿਆਂ ਵਿੱਚ ਆਪਣੀ ਸੰਸਥਾਗਤ ਕੁਆਰੰਟੀਨ ਲਈ ਹੋਟਲਾਂ ਵਿੱਚ ਪਹਿਲਾਂ ਤੋਂ ਬੁਕਿੰਗ ਕਰਵਾਉਣੀਆਂ ਯਕੀਨੀ ਬਣਾਉਣਗੇ। ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਆਉਣ ਵਾਲੇ ਸਾਰੇ ਕੌਮਾਂਤਰੀ ਯਾਤਰੀ 7 ਦਿਨ ਤੱਕ ਸੰਸਥਾਗਤ ਕੁਆਰੰਟੀਨ ਵਿੱਚ ਜਾਣਗੇ ਅਤੇ ਉਸ ਪਿੱਛੋਂ 7 ਦਿਨਾਂ ਲਈ ਆਪਣੇ ਘਰਾਂ ਵਿੱਚ ਕੁਆਰੰਟੀਨ ਹੋਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.