ਚੰਡੀਗੜ੍ਹ: ਜਿਥੇ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਕਿੱਕੀ ਢਿੱਲੋਂ, ਪਰਗਟ ਸਿੰਘ ਵੱਲੋਂ ਗੁਪਤ ਮੀਟਿੰਗਾਂ ਤੋਂ ਬਾਅਦ ਸੂਬੇ ਦੀ ਸਿਆਸਤ ਹੋਰ ਭਖਣ ਲੱਗ ਪਈ ਹੈ। ਉਥੇ ਹੀ ਵਿਦੇਸ਼ਾਂ 'ਚ ਬੈਠੇ ਪੰਜਾਬੀ ਐੱਨ.ਆਰ.ਆਈ ਵੀ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਨਿੱਤਰ ਆਏ ਹਨ। ਅਮਰੀਕਾ ਤੋਂ ਕਾਨੂੰਨੀ ਮਾਹਿਰ ਅਤੇ ਅਟਾਰਨੀ ਜਸਪ੍ਰੀਤ ਸਿੰਘ ਵੱਲੋਂ ਸਪੋਰਟਸ ਕਲੱਬ, ਐੱਨ.ਆਰ.ਆਈ ਬਿਜ਼ਨੈੱਸਮੈਨ ਅਤੇ ਧਾਰਮਿਕ ਸੰਸਥਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਕਿਸਾਨਾਂ ਦੀ ਅਗਵਾਈ ਕਰ ਸੂਬੇ ਵਿੱਚ ਨਵੀਂ ਸਿਆਸੀ ਪਾਰਟੀ ਬਣਾਉਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਇਮਾਨਦਾਰੀ 'ਤੇ ਉਨ੍ਹਾਂ ਨੂੰ ਯਕੀਨ ਹੈ ਅਤੇ ਨਾਲ ਹੀ ਕਿਹਾ ਕਿ ਪੱਚੀ ਸਾਲਾਂ 'ਚ ਕਿਸੇ ਵੀ ਸਿਆਸੀ ਪਾਰਟੀ ਨੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਨਹੀਂ ਲਿਆਂਦਾ।
ਇਹ ਵੀ ਪੜ੍ਹੋ:ਸੜਕ ’ਤੇ ਜੁਰਾਬਾਂ ਵੇਚਣ ਵਾਲੇ ਮਾਸੂਮ ਵੰਸ਼ ਦੀ ਸਰਕਾਰ ਨੇ ਫੜ੍ਹੀ ਬਾਂਹ
ਪੰਜਾਬੀ ਐੱਨ ਆਰ ਆਈ ਵੱਲੋਂ ਇਹ ਵੀ ਲਿਖਿਆ ਗਿਆ ਕਿ ਉਹ ਬੇਸ਼ੱਕ ਵਿਦੇਸ਼ਾਂ ਵਿੱਚ ਬੈਠੇ ਹਨ ਪਰ ਅੱਜ ਵੀ ਉਨ੍ਹਾਂ ਦਾ ਦਿਲ ਪੰਜਾਬ ਲਈ ਧੜਕਦਾ ਹੈ ਅਤੇ ਜ਼ਿਆਦਾਤਰ ਵਿਦੇਸ਼ਾਂ 'ਚ ਬੈਠੇ ਪੰਜਾਬੀ ਕਮਿਊਨਿਟੀ ਨਵੇਂ ਖੇਤੀਬਾੜੀ ਕਾਨੂੰਨ ਦੇ ਵਿਰੁੱਧ ਕਿਸਾਨਾਂ ਨਾਲ ਮਿਲ ਕੇ ਤੁਹਾਡੀ ਅਗਵਾਈ ਦੀ ਮੰਗ ਕਰ ਰਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਵਿੱਚ ਵਸਦੇ ਸਿੱਖ ਕਰਤਾਰਪੁਰ ਕੌਰੀਡੌਰ ਖੁਲ੍ਹਵਾਉਣ 'ਚ ਤੁਹਾਡੇ ਸਹਿਯੋਗ ਲਈ ਹਮੇਸ਼ਾ ਸਤਿਕਾਰ ਕਰਦਾ ਰਹੇਗਾ ਅਤੇ ਸਿਰਫ਼ ਅਮਰੀਕਾ ਹੀ ਨਹੀਂ ਆਸਟ੍ਰੇਲੀਆ, ਕੈਨੇਡਾ, ਇੰਗਲੈਂਡ, ਸਪੇਨ, ਯੂਰਪ ਸਣੇ ਤਮਾਮ ਦੇਸ਼ਾਂ 'ਚ ਵਸਦੇ ਪੰਜਾਬੀ ਤੁਹਾਡੇ ਨਾਲ ਸਹਿਯੋਗ ਕਰਨਗੇ।
ਇਹ ਵੀ ਪੜ੍ਹੋ:ਅੰਮ੍ਰਿਤਸਰ ‘ਚ ਕੋਰੋਨਾ ਬਲਾਸ਼ਟ 22 ਮੌਤਾਂ, 502 ਨਵੇਂ ਮਾਮਲਿਆ ਦੀ ਪੁਸ਼ਟੀ