ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਖ਼ਤਰੇ ਨੂੰ ਵੇਖਦੇ ਹੋਏ 3 ਮਈ ਤੱਕ ਕਰਫ਼ਿਊ ਵਿੱਚ ਕੋਈ ਛੂਟ ਨਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਖ਼ਰੀਦ ਲਈ ਜੋ ਸਹੂਲਤਾਂ ਦਿੱਤੀਆਂ ਗਈਆਂ ਹਨ ਸਿਰਫ਼ ਉਹੀ ਰਹਿਣਗੀਆਂ।
-
After reviewing ground situation, Punjab Govt has decided to have no relaxation in curfew till 3rd May. Only relaxation that exists is for wheat procurement for which we will go by already laid down rules. Have directed DCs to continue ensuring strict implementation of curfew. pic.twitter.com/DUxk8tDYfR
— Capt.Amarinder Singh (@capt_amarinder) April 19, 2020 " class="align-text-top noRightClick twitterSection" data="
">After reviewing ground situation, Punjab Govt has decided to have no relaxation in curfew till 3rd May. Only relaxation that exists is for wheat procurement for which we will go by already laid down rules. Have directed DCs to continue ensuring strict implementation of curfew. pic.twitter.com/DUxk8tDYfR
— Capt.Amarinder Singh (@capt_amarinder) April 19, 2020After reviewing ground situation, Punjab Govt has decided to have no relaxation in curfew till 3rd May. Only relaxation that exists is for wheat procurement for which we will go by already laid down rules. Have directed DCs to continue ensuring strict implementation of curfew. pic.twitter.com/DUxk8tDYfR
— Capt.Amarinder Singh (@capt_amarinder) April 19, 2020
ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਹੈ ਕਿ ਕਰਫ਼ਿਊ ਵਿੱਚ ਕੋਈ ਢਿੱਲ ਨਾ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਰਮਜ਼ਾਨ ਦੇ ਦਿਹਾੜੇ ਦੌਰਾਨ ਕਿਸੇ ਨੂੰ ਵੀ ਕਰਫ਼ਿਊ ਪਾਸ ਨਾ ਦਿੱਤਾ ਜਾਵੇ।
ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਆਦੇਸ਼ ਦਿੱਤਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਰਿਆਨੇ ਦੀਆਂ ਦੁਕਾਨਾਂ ਵਿੱਚ ਇਕੱਠ ਨਾ ਹੋਣ ਦਿੱਤਾ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਫ਼ੈਸਲਾ ਜ਼ਮੀਨੀ ਪੱਧਰ ਤੇ ਕੋਰੋਨਾ ਦਾ ਫੈਲਾਅ ਨੂੰ ਵੇਖ ਕੇ ਲਿਆ ਹੈ। ਇਹ ਜ਼ਿਕਰ ਕਰ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਕਿਹਾ ਗਿਆ ਸੀ ਕਿ 20 ਅਪ੍ਰੈਲ ਤੋਂ ਬਾਅਦ ਖ਼ਾਸ ਰਿਆਇਤਾਂ ਦਿੱਤੀਆਂ ਜਾਣਗੀਆਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦਾ ਰਿਆਇਤ ਨਾ ਦੇਣ ਦਾ ਬਿਆਨ ਕਿਤੇ ਨਾ ਕਿਤੇ ਵੱਡੇ ਮਾਇਨੇ ਰੱਖਦਾ ਹੈ।