ਚੰਡੀਗੜ੍ਹ: ਜਿੱਥੇ ਕੋਰੋਨਾ ਵਾਇਰਸ ਕਰਕੇ ਲੱਗੇ ਲੌਕਡਾਊਨ 'ਚ ਸਮਾਜ ਸੇਵੀਆਂ ਵੱਲੋਂ ਲੋਕਾਂ ਨੂੰ ਰਾਸ਼ਨ, ਮਾਸਕ ਤੇ ਸੈਨੇਟਾਈਜ਼ਰ ਦਾ ਸਮਾਨ ਦਿੱਤਾ ਜਾ ਰਿਹਾ ਹੈ। ਉੱਥੇ ਹੀ ਬੁੱਧਵਾਰ ਨੂੰ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਦੇ ਸਮਰਪਣ ਦਿਵਸ 'ਤੇ ਮਨੀਮਾਜਰਾ ਤੇ ਪੀਜੀਆਈ ਹਸਪਤਾਲ ਨੂੰ 200 ਪੀ.ਪੀ.ਈ ਕਿੱਟਾ ਦਿੱਤੀਆਂ।
ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਲਕਸ਼ਮਣ ਦਾਸ ਗੋਇਲ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਹਰ ਔਖੀ ਘੜੀ ਵਿੱਚ ਦੇਸ਼ ਅਤੇ ਦੇਸ਼ ਦੀ ਜਨਤਾ ਦੀ ਸੇਵਾ ਕਰਦਾ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੋਰੋਨਾ ਵਾਇਰਸ ਮਹਾਂਮਾਰੀ ਦੇਸ਼ ਵਿੱਚ ਆਈ ਹੈ ਉਦੋਂ ਤੋਂ ਹੀ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਲੋਕਾਂ ਦੀ ਹਰ ਤਰ੍ਹਾਂ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰਫਿਊ ਦੀ ਸਥਿਤੀ ਹੋਣ ਕਾਰਨ ਨਿਰੰਕਾਰੀ ਮਿਸ਼ਨ ਵੱਲੋਂ ਹਰ ਜ਼ਿਲ੍ਹੇ 'ਚ ਹਰ ਪਿੰਡ ਵਿੱਚ ਰਾਸ਼ਨ ਦੀ ਕਿੱਟਾਂ ਵੰਡੀਆਂ ਗਈਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਨਿਰੰਕਰੀ ਬਾਬਾ ਹਰਦੇਵ ਸਿੰਘ ਦੇ ਸਮਰਪਣ ਦਿਵਸ 'ਤੇ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਨੂੰ 200 ਪੀ.ਪੀ.ਈ ਕਿੱਟਾਂ ਤੇ ਸੈਕਟਰ 32 ਮੈਡੀਕਲ ਹਾਸਪਤਾਲ ਤੇ ਕਾਲਜ ਨੂੰ ਤੇ ਪੀਜੀਆਈ ਨੂੰ 200 ਪੀ.ਪੀ.ਈ ਕਿੱਟਾਂ ਦਿੱਤੀਆ ਹਨ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਨੂੰ ਵੀ 100 ਕਿੱਟਾਂ ਦਿੱਤੀਆ ਹਨ।
ਇਹ ਵੀ ਪੜ੍ਹੋ:ਬੈਂਸ ਨੇ ਮੁੜ ਤੋਂ ਟਰਾਂਸਪੋਰਟ ਮਾਫੀਆ ਨੂੰ ਲੈ ਕੇ ਚੁੱਕੇ ਸਵਾਲ, ਸ਼ਰਾਬ ਦੀ ਹੋਮ ਡਿਲਵਰੀ ਨੂੰ ਵੀ ਦੱਸਿਆ ਗ਼ਲਤ ਫੈਸਲਾ
ਮਨੀਮਾਜਰਾ ਦੇ ਨੋਡਲ ਅਫਸਰ ਰਾਜੀਵ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਪੀ.ਪੀ.ਈ ਕਿੱਟਾਂ ਦਿੱਤੀ ਜਾ ਰਹੀ ਹੈ ਨਾਲ ਹੀ ਨਿਰੰਕਾਰੀ ਫਾਊਡੇਸ਼ਨ ਵੱਲੋਂ ਵੀ ਪੀਪੀਈ ਕਿੱਟਾਂ ਦਿੱਤੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿਨੋ-ਦਿਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਲਈ ਪੀਪੀਈ ਕਿੱਟਾਂ ਦੀ ਜ਼ਰੂਰਤ ਵੀ ਵੱਧ ਰਹੀ ਹੈ। ਉਨ੍ਹਾਂ ਨੇ ਨਿਰੰਕਾਰੀ ਫਾਊਂਡੇਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਉਣ ਅਤੇ ਸਰਕਾਰ ਵੱਲੋਂ ਜਾਰੀ ਹੋਈ ਹਿਦਾਇਤਾਂ ਦੀ ਪਾਲਣਾ ਕਰਨ।