ਚੰਡੀਗੜ੍ਹ: ਜਦੋਂ ਤੋਂ ਤਾਲਿਬਾਨ (Taliban) ਨੇ ਅਫਗਾਨਿਸਤਾਨ (Afghanistan) ਉੱਪਰ ਕਬਜ਼ਾ ਕੀਤਾ ਹੈ ਉਸ ਸਮੇਂ ਤੋਂ ਲੈਕੇ ਚੰਡੀਗੜ੍ਹ ਵਿੱਚ ਅਫਗਾਨ ਵਿਦਿਆਰਥੀਆਂ ਦੁਆਰਾ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ। ਵਿਦਿਆਰਥੀਆਂ ਦਾ ਕਹਿਣੈ ਕਿ ਉਹ ਆਪਣੇ ਮਕਾਨ ਦਾ ਕਿਰਾਇਆ ਜਾਂ ਹੋਰ ਖਰਚੇ ਵਿੱਤੀ ਤੌਰ' ਤੇ ਚੁੱਕਣ ਤੋਂ ਅਸਮਰੱਥ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਅਤੇ ਮੱਦਦ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਪੱਤਰ ਵਿੱਚ ਕਿਹਾ ਸੀ ਕਿ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਅਫਗਾਨ ਵਿਦਿਆਰਥੀਆਂ ਦੀ ਮੱਦਦ ਕੀਤੀ ਜਾਵੇ।
ਅੱਜ ਉਨ੍ਹਾਂ ਵੱਲੋਂ ਚੰਡੀਗੜ੍ਹ ਦੇ ਸੈਕਟਰ 36 ਪੀਪਲ ਫਾਰ ਕਨਵੈਨਸ਼ਨ ਸੈਂਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਵਿਦਿਆਰਥੀਆਂ ਨੂੰ ਮਿਲਣ ਪਹੁੰਚੇ। ਇਸ ਮੌਕੇ ਸਿੱਧੂ ਵੱਲੋਂ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਜਿੰਨ੍ਹਾਂ ਸਮਾਂ ਉਹ ਪੰਜਾਬ ਵਿੱਚ ਰਹਿਣਗੇ ਸਰਕਾਰ ਦੀ ਹਰ ਤਰ੍ਹਾਂ ਦੇ ਨਾਲ ਮਦਦ ਕਰੇਗੀ।
ਮੀਟਿੰਗ ਵਿੱਚ ਕਿਹਾ ਗਿਆ ਕਿ ਭਾਰਤ ਅਤੇ ਅਫਗਾਨਿਸਤਾਨ ਦੀ ਦੋਸਤੀ ਹਜ਼ਾਰਾਂ ਸਾਲ ਪੁਰਾਣੀ ਹੈ। ਇਸ ਵੇਲੇ ਚੰਡੀਗੜ੍ਹ ਵਿੱਚ ਲਗਭਗ 80 ਤੋਂ 90 ਅਫਗਾਨ ਨੌਜਵਾਨ ਲੜਕੇ-ਲੜਕੀਆਂ ਹਨ। ਬਹੁਤ ਸਾਰੇ ਵਿਦਿਆਰਥੀਆਂ ਨੂੰ ਆਪਣੇ ਕੋਰਸ ਪੂਰੇ ਕਰਨ ਦੇ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀ ਆਪਣੇ ਦੇਸ਼ ਵਾਪਿਸ ਨਹੀਂ ਜਾ ਰਹੇ। ਅਜਿਹੇ ਦੇ ਵਿੱਚ ਉਨ੍ਹਾਂ ਨੂੰ ਆਪਣੇ ਖਰਚ ਚੁੱਕਣ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿਦਿਆਰਥੀਆਂ ਦੇ ਮਾਪੇ ਵੀ ਉਨ੍ਹਾਂ ਖਰਚ ਭੇਜਣ ਦੇ ਵਿੱਚ ਅਸਮਰਥਨ ਹਨ।
ਚੰਡੀਗੜ੍ਹ ਵਿੱਚ ਅਫਗਾਨ ਵਿਦਿਆਰਥੀ ਏਕਤਾ ਸਮੂਹ ਦੇ ਆਗੂ ਅਬਦੁਲ ਮੁਨੀਰ ਕਾਕਾ ਨੇ ਕਿਹਾ ਕਿ ਅਫਗਾਨਿਸਤਾਨ ਦੇ ਹਾਲਾਤ ਕਾਰਨ ਉੱਥੋਂ ਦੀ ਸਰਕਾਰੀ ਮਸ਼ੀਨਰੀ ਪੂਰੀ ਤਰ੍ਹਾਂ ਨਾਲ ਚਰਮਰਾ ਗਈ ਹੈ। ਵਿਦਿਆਰਥੀ ਆਗੂ ਨੇ ਕਿਹਾ ਕਿ ਇਸ ਸਮੱਸਿਆ ਦੇ ਕਾਰਨ ਉਨ੍ਹਾਂ ਨੂੰ ਮਾਨਸਿਕ ਤੇ ਵਿੱਤੀ ਤੌਰ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।